nabaz-e-punjab.com

ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਵੰਤ ਸਿੰਘ ਸ਼ਾਹਪੁਰ ਨਹੀਂ ਰਹੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ
ਅਮਲੋਹ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਥੇਦਾਰ ਬਲਵੰਤ ਸਿੰਘ ਸ਼ਾਹਪੁਰ ਅੱਜ ਅਚਾਨਕ ਬਿਮਾਰ ਹੋਣ ਕਾਰਨ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ। ਉਹ ਮੁਹਾਲੀ ਵਿਚਲੇ ਫੇਜ਼ 3ਬੀ1 ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੇ ਸਨ। ਅੱਜ ਅਚਾਨਕ ਥੋੜਾ ਬਿਮਾਰ ਹੋਣ ਕਾਰਨ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਂਾਂ ਨੂੰ ਇੱਥੋਂ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿਚ ਹੀ ਉਨਂ੍ਹਾਂ ਦਾ ਦਿਹਾਂਤ ਹੋ ਗਿਆ। ਬਲਵੰਤ ਸਿੰਘ ਸ਼ਾਹਪੁਰ ਦਾ ਅੰਤਿਮ ਸਸਕਾਰ 10 ਜੁਲਾਈ ਨੂੰ ਬਾਅਦ ਦੁਪਹਿਰ 3 ਵਜੇ ਉਨਂਾਂ ਦੇ ਜੱਦੀ ਪਿੰਡ ਸ਼ਾਹਪੁਰ ਨੇੜੇ ਟੌਹੜਾ ਵਿਖੇ ਉਨਂਾਂ ਦੇ ਛੋਟੇ ਭਰਾ ਗੁਰਮੀਤ ਸਿੰਘ ਟੌਹੜਾ ਦੇ ਪਰਿਵਾਰ ਸਮੇਤ ਕੈਨੇਡਾ ਤੋਂ ਵਾਪਸ ਪਰਤਣ ’ਤੇ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਰਹਿਨੁਮਾਈ ਹੇਠ 1997 ਦੇ ਸਰਕਾਰ ਸਮੇਂ ਹਲਕਾ ਅਮਲੋਹ ਤੋਂ ਚੋਣ ਲੜ ਕੇ ਬਾਦਲ ਸਰਕਾਰ ਵਿਚ ਵਿਧਾਇਕ ਬਣੇ। ਇਸ ਤੋਂ ਪਹਿਲਾਂ ਉਨਂਾਂ ਨੇ 1991 ਵਿਚ ਵੀ ਚੋਣ ਲੜੀ ਸੀ, ਜੋ ਰੱਦ ਹੋ ਗਈ ਸੀ। ਸ: ਸ਼ਾਹਪੁਰ ਸ਼ੁਰੂ ਤੋਂ ਹੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਨੇੜਤਾ ਹੋਣ ਕਰਕੇ ਸਿਆਸੀ ਸਫਾਂ ਵਿਚ ਸੰਘਰਸ਼ਸ਼ੀਲ ਰਹੇ ਅਤੇ ਅਨੇਕਾਂ ਹੀ ਦਲਿਤਾਂ ਤੇ ਹਰ ਵਰਗ ਦੇ ਗਰੀਬ ਲੋਕਾਂ ਲਈ ਅਤੇ ਅਕਾਲੀ ਦਲ ਲਈ ਲੜਾਈਆਂ ਲੜੀਆਂ ਅਤੇ ਜੇਲਂਾਂ ਕੱਟੀਆਂ। 2012 ਵਿਚ ਉਨਂਾਂ ਨੇ ਰਾਜਾ ਨਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਅਸੈਂਬਲੀ ਚੋਣ ਲੜੀ ਅਤੇ ਮੌਜੂਦਾ ਸਮੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪੀ. ਏ. ਸੀ ਦੇ ਮੈਂਬਰ ਸਨ। ਉਹ ਆਪਣੇ ਪਿੱਛੇ 2 ਸਪੁੱਤਰ ਕੰਵਲਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਅਤੇ ਪਤਨੀ ਸੁਰਿੰਦਰ ਕੌਰ ਛੱਡ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…