ਜੁਝਾਰ ਨਗਰ ਵਿੱਚ ਸਿਲੰਡਰ ਫੱਟਣ ਕਾਰਨ ਬਜ਼ੁਰਗ ਦੀ ਦਰਦਨਾਕ ਮੌਤ, ਇੱਕ ਅੌਰਤ ਜ਼ਖ਼ਮੀ

ਫਾਇਰ ਬ੍ਰਿਗੇਡ ਨੇ ਘਰ ਦੇ ਤਾਲੇ ਤੋੜ ਕੇ ਲਾਸ਼ ਬਾਹਰ ਕੱਢੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਬਲੌਂਗੀ ਥਾਣਾ ਅਧੀਨ ਆਉਂਦੇ ਜੁਝਾਰ ਨਗਰ ਦੀ ਗਲੀ ਨੰਬਰ-32 ਵਿੱਚ ਸਿਕਲੀਗਰ ਮੁਹੱਲੇ ਵਿਚ ਅੱਜ ਸਵੇਰੇ ਗੈਸ ਸਿਲੰਡਰ ਫੱਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਇਸ ਧਮਾਕੇ ਕਾਰਨ ਉਕਤ ਘਰ ਨੂੰ ਕਾਫੀ ਨੁਕਸਾਨ ਪਹੁੰਚਿਆ ਅਤੇ ਗੁਆਂਢ ਦੇ ਘਰ ਦੀਆਂ ਦੋ ਛੱਤਾਂ ਵੀ ਢਹਿ ਗਈਆਂ, ਛੱਤ ਦੇ ਮਲਬੇ ਹੇਠ ਆ ਕੇ ਗੁਆਂਢ ਦੀ ਇੱਕ ਅੌਰਤ ਵੀ ਜਖਮੀ ਹੋ ਗਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਮੁਹਾਲੀ ਵਿੱਚ ਭਰਤੀ ਕਰਵਾਇਆ ਗਿਆ ਹੈ।
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਸਦਰਸ਼ਨ ਕੁਮਾਰ ਉਮਰ 75 ਸਾਲ ਇਸ ਥਾਂ ਇਕੱਲਾ ਹੀ ਰਹਿੰਦਾ ਸੀ, ਅੱਜ ਸਵੇਰੇ 8.45 ਵਜੇ ਉਸਦੇ ਘਰ ਵਿੱਚ ਗੈਸ ਸਿਲੰਡਰ ਫਟ ਗਿਆ, ਜਿਸ ਕਾਰਨ ਉਸਦੀ ਮੌਕੇ ਉਪਰ ਹੀ ਮੌਤ ਹੋ ਗਈ। ਇਹ ਧਮਾਕਾ ਏਨਾ ਜਬਰਦਸਤ ਸੀ ਕਿ ਇਸ ਧਮਾਕੇ ਕਾਰਨ ਨਾਲ ਦੇ ਘਰ ਦੀਆਂ ਦੋ ਛੱਤਾਂ ਢਹਿ ਗਈਆਂ ਅਤੇ ਇੱਕ ਛੱਤ ਦੇ ਮਲਬੇ ਹੇਠ ਆ ਕੇ ਰੀਨਾ ਕੌਰ ਨਾਮ ਦੀ ਅੌਰਤ ਜਖਮੀ ਹੋ ਗਈ।
ਆਂਢ ਗੁਆਂਢ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਤੁਰੰਤ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਦਿਤੀ। ਘਟਨਾ ਸਮੇਂ ਸਦਰਸ਼ਨ ਦੇ ਘਰ ਅੰਦਰਲੇ ਪਾਸੇ ਤਾਲਾ ਲੱਗਿਆ ਹੋਇਆ ਸੀ ਅਤੇ ਫਾਇਰ ਬ੍ਰਿਗੇਡ ਨੇ ਘਰ ਦੇ ਤਾਲੇ ਤੋੜ ਕੇ ਸੁਦਰਸ਼ਨ ਕੁਮਾਰ ਦੀ ਲਾਸ਼ ਨੂੰ ਬਾਹਰ ਕੱਢਿਆ, ਜਿਸ ਨੂੰ ਪੁਲੀਸ ਨੇ ਫੇਜ਼ 6 ਦੇ ਸਿਵਲ ਹਸਪਤਾਲ ਪਹੁੰਚਾ ਦਿੱਤਾ। ਇਸੇ ਤਰ੍ਹਾਂ ਜਖਮੀ ਅੌਰਤ ਨੂੰ ਵੀ ਸਿਵਲ ਹਸਪਤਾਲ ਫੇਜ਼-6 ਵਿੱਚ ਭਰਤੀ ਕਰਵਾਇਆ ਗਿਆ। ਸਦਰਸ਼ਨ ਦੇ ਘਰ ਵਿਚ ਇਕੱਲਾ ਹੀ ਘਰ ਵਿਚ ਹੋਣ ਕਾਰਨ ਸਿੰਲਡਰ ਫਟਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਬਲੌਂਗੀ ਦੇ ਐਸਐਚਓ ਸ੍ਰ. ਭਗਵੰਤ ਸਿੰਘ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬਜ਼ੁਰਗ ਦੀ ਬੇਟੀ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਵੀਰਵਾਰ ਨੂੰ ਲਾਸ਼ ਦਾ ਪੋਸਟ ਮਾਰਟਮ ਹੋਵੇਗਾ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…