nabaz-e-punjab.com

ਸਾਬਕਾ ਵਿਧਾਇਕ ਰਾਜਾ ਸਿੰਘ ਦਾ ਦੇਹਾਂਤ, ਸੰਸਕਾਰ ਅੱਜ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 26 ਜੁਲਾਈ:
ਸਾਬਕਾ ਵਿਧਾਇਕ ਅਤੇ ਬਜ਼ੁਰਗ ਕਾਂਗਰਸੀ ਆਗੂ ਰਾਜਾ ਸਿੰਘ (95) ਅਕਾਲ ਚਲਾਣਾ ਕਰ ਗਏ ਹਨ। ਜਿਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ 27 ਜੁਲਾਈ ਨੂੰ ਸਵੇਰੇ 11 ਵਜੇ ਸ਼ਮਸ਼ਾਨ ਘਾਟ ਕੁਰਾਲੀ ਵਿੱਚ ਕੀਤਾ ਜਾਵੇਗਾ। ਸਾਬਕਾ ਵਿਧਾਇਕ ਰਾਜਾ ਸਿੰਘ ਦਾ ਜਨਮ 15 ਜੂਨ 1925 ਨੂੰ ਜਥੇਦਾਰ ਮੀਹਾਂ ਸਿੰਘ ਦੇ ਗ੍ਰਹਿ ਪਿੰਡ ਚਤਾਮਲੀ, ਜ਼ਿਲ੍ਹਾ ਰੋਪੜ ਵਿਖੇ ਹੋਇਆ। ਇਸ ਦੌਰਾਨ ਪੰਜਾਬ ਦੀ ਸਿਆਸਤ ਦੇ ਸਰਗਰਮ ਸਿਆਸਤ ਵਿੱਚ ਧੜੱਲੇਦਾਰ ਆਗੂ ਵੱਜੋਂ ਵਿਚਰਨ ਵਾਲੇ ਰਾਜਾ ਸਿੰਘ ਮਹਿਰੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਅਤਿ ਨਜਦੀਕੀ ਸਾਥੀਆਂ ਵਿਚੋਂ ਇੱਕ ਸਨ। 1946 ਵਿਚ ਉਹ ਸਰਗਰਮ ਰਾਜਨੀਤੀ ਵਿਚ ਕੁਰਾਲੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਬਣੇ ਅਤੇ ਉਸ ਤੋਂ ਬਾਅਦ 1954 ਤੋਂ 1960 ਤੱਕ ਉਹ ਪੰਜਾਬ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਰਹੇ ਸਨ।
ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ 1969 ਵਿਚ ਵਿਧਾਨ ਸਭਾ ਹਲਕਾ ਮੋਰਿੰਡਾ ਦੀ ਐਸ.ਸੀ ਰਿਜਰਵ ਸੀਟ ਤੋਂ ਚੋਣ ਲੜਦਿਆਂ ਕਾਂਗਰਸ ਦੇ ਹੀ ਦਿੱਗਜ ਪ੍ਰਿਥਵੀ ਸਿੰਘ ਆਜ਼ਾਦ ਨੂੰ ਹਰਾਇਆ ਸੀ। ਸਾਬਕਾ ਵਿਧਾਇਕ ਰਾਜਾ ਸਿੰਘ ਦੇ ਵੱਡੇ ਭਰਾ ਰਲਾ ਸਿੰਘ ਵੀ ਪੰਜਾਬ ਦੀ ਰਾਜਨੀਤੀ ਵਿਚ ਸਰਗਰਮ ਰਹੇ ਜਿਨ੍ਹਾਂ ਤੋਂ ਪ੍ਰੇਰਿਤ ਹੋ ਕੇ ਉਹ ਰਾਜਨੀਤੀ ਵਿਚ ਆਏ ਤੇ ਸ਼ੁਰੂਆਤ ਵਿਚ ਕਮਿਊਨਿਸਟ ਪਾਰਟੀ ਨਾਲ ਜੁੜਕੇ ਕੰਮ ਕਰਨ ਉਪਰੰਤ ਮਹਿਰੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਪ੍ਰੇਰਨਾ ਸਦਕਾ ਉਨ੍ਹਾਂ ਕਾਂਗਰਸ ਜੁਆਇਨ ਕਰ ਲਈ। ਇਸ ਦੌਰਾਨ ਸਾਬਕਾ ਵਿਧਾਇਕ ਰਾਜਾ ਸਿੰਘ ਨੇ ਲੋਕ ਆਵਾਜ਼ ਨੂੰ ਬੁਲੰਦ ਰੱਖਣ ਲਈ ਅੰਬਾਲਾ ਜੇਲ ਵੀ ਕੱਟਣੀ ਪਈ।
ਇਸ ਦੌਰਾਨ ਉਹ ਮੁੜ ਕਾਂਗਰਸ ਪਾਰਟੀ ਵਿਚ ਆ ਗਏ ਤੇ ਉਨ੍ਹਾਂ ਕਾਂਗਰਸ ਦੀ ਟਿਕਟ ਤੇ ਬੀਬੀ ਬਿਮਲ ਕੌਰ ਖਾਲਸਾ ਖਿਲਾਫ ਲੋਕ ਸਭਾ ਚੋਣ ਵੀ ਲੜੀ। ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਮੌਕੇ ਵਿਧਾਇਕ ਰਹੇ ਰਾਜਾ ਸਿੰਘ ਭ੍ਰਿਸ਼ਟਾਚਾਰ ਦੇ ਖਿਲਾਫ ਸਨ ਜਿਸ ਕਾਰਨ ਉਨ੍ਹਾਂ ਦਾ ਵਿਰੋਧ ਵੀ ਹੁੰਦਾ ਰਿਹਾ। ਸਾਬਕਾ ਵਿਧਾਇਕ ਰਾਜਾ ਸਿੰਘ ਪਿਛਲੇ ਕੁਝ ਸਮੇਂ ਤੋਂ ਸਰੀਰਕ ਪੱਖੋਂ ਕਮਜ਼ੋਰ ਚਲੇ ਆ ਰਹੇ ਸਨ ਤੇ ਉਹ ਬੀਤੀ 24 ਜੁਲਾਈ ਨੂੰ ਪਿੰਡ ਲਖਨੌਰ ਵਿਖੇ ਆਪਣੀ ਨੂੰਹ ਰਛਪਾਲ ਕੌਰ ਪਤਨੀ ਭੁਪਿੰਦਰ ਸਿੰਘ ਦੇ ਹੱਥਾਂ ਵਿਚ ਆਖਰੀ ਸਾਹ ਲਿਆ। ਇਥੇ ਦੱਸਣਾ ਬਣਦਾ ਹੈ ਕਿ ਰਾਜਾ ਸਿੰਘ ਨੇ ਦੋ ਸਾਲ ਪਹਿਲਾਂ ਹੀ ਆਪਣੀ ਮੌਤ ਉਪਰੰਤ ਘਰ ਵਿਚ ਲੱਗਣ ਵਾਲੀ ਤਸਵੀਰ ਬਣਵਾ ਲਈ ਸੀ ਅਤੇ ਪਰਿਵਾਰ ਨੂੰ ਮਰਨ ਉਪਰੰਤ ਰੋਣ ਦੀ ਥਾਂ ਬਬਾਨ ਕੱਢਕੇ ਦੁਨੀਆ ਤੋਂ ਰੁਸਖਤ ਕਰਨ ਦੀ ਅਪੀਲ ਕੀਤੀ ਸੀ।
ਰਾਜਾ ਸਿੰਘ ਦੇ ਪਿੱਛੇ ਪਰਿਵਾਰ ਵਿਚ ਤਿੰਨ ਬੇਟੀਆਂ ਅਤੇ ਦੋ ਬੇਟੇ ਤੇ ਹਸਦਾ ਵਸਦਾ ਪਰਿਵਾਰ ਛੱਡ ਗਏ। ਰਾਜਾ ਸਿੰਘ ਦਾ ਸੰਸਕਾਰ 27 ਜੁਲਾਈ ਨੂੰ ਉਨ੍ਹਾਂ ਦੇ ਵਿਦੇਸ਼ ਗਏ ਪੁੱਤਰ ਭੁਪਿੰਦਰ ਸਿੰਘ ਦੇ ਘਰ ਪਰਤਣ ਤੇ ਕੀਤਾ ਜਾਵੇਗਾ। ਇਸ ਮੌਕੇ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ, ਵਿਧਾਇਕ ਬਲਵੀਰ ਸਿੰਘ ਸਿੱਧੂ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਜਥੇ. ਉਜਾਗਰ ਸਿੰਘ ਬਡਾਲੀ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਭਜਨ ਸਿੰਘ ਸ਼ੇਰਗਿੱਲ, ਰਾਕੇਸ਼ ਕਾਲੀਆ, ਸਾਬਕਾ ਪ੍ਰਧਾਨ ਲਖਮੀਰ ਸਿੰਘ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਰਵਿੰਦਰ ਸਿੰਘ ਬਿੱਲਾ, ਬਲਕਾਰ ਸਿੰਘ ਭੰਗੂ, ਅਮਰਿੰਦਰ ਸਿੰਘ ਰੋਮੀ ਕੰਗ,ਰਾਕੇਸ਼ ਕਾਲੀਆ, ਨੰਦੀਪਾਲ ਬਾਂਸਲ, ਸੁਖਜਿੰਦਰ ਸੋਢੀ,ਸ਼ਿਵ ਵਰਮਾ, ਕਮਲਜੀਤ ਚਾਵਲਾ, ਬਹਾਦਰ ਸਿੰਘ ਓ.ਕੇ, ਰਮਾਕਾਂਤ ਕਾਲੀਆ, ਰਣਜੀਤ ਸਿੰਘ ਜੀਤੀ ਪਡਿਆਲਾ, ਹੈਪੀ ਧੀਮਾਨ, ਪਰਮਜੀਤ ਕੌਰ, ਪ੍ਰਦੀਪ ਕੁਮਾਰ ਰੂੜਾ, ਹਰਿੰਦਰ ਧੀਮਾਨ, ਪਵਨ ਸਿੰਗਲਾ, ਲਖਮੀਰ ਸਿੰਘ ਸਾਬਕਾ ਪ੍ਰਧਾਨ, ਸੋਮਨਾਥ ਵਰਮਾ ਆਦਿ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…