ਪੰਜਾਬੀ ਅਖ਼ਬਾਰ ਦੇ ਉੱਘੇ ਪੱਤਰਕਾਰ ਸੁਖਵਿੰਦਰ ਸੁੱਖੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਗਤਕਾ ਅਖਾੜਾ ਕੁਰਾਲੀ ਅੰਦਰ ਸੋਕ ਦੀ ਲਹਿਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਕੁਰਾਲੀ ਵਿੱਚ ਬੀਤੇ ਦਿਨੀਂ ਰੇਲ ਗੱਡੀ ਨਾਲ ਅਚਾਨਕ ਟਕਰਾਉਣ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ ਪੰਜਾਬੀ ਅਖ਼ਬਾਰ ਦੇ ਉੱਘੇ ਪੱਤਰਕਾਰ ਸੁਖਵਿੰਦਰ ਸੁੱਖੀ ਦੀ ਹੋਈ ਮੌਤ ’ਤੇ ਹਾਲੇ ਵੀ ਯਕੀਨ ਨਹੀਂ ਹੁੰਦਾ ਕਿ ਉਹ ਅੱਜ ਸਾਡੇ ਵਿੱਚਕਾਰ ਨਹੀ ਹੈ। ਕਿਉਂਕਿ ਪੱਤਰਕਾਰ ਸੁੱਖੀ ਆਪਣੀ ਕਲਮ ਦਾ ਧਨੀ ਹੋਣ ਕਰਕੇ ਅਤੇ ਲੋਕਾਂ ਦੀ ਆਵਾਜ਼ ਅਤੇ ਲੋਕਾਂ ਦੇ ਮੁੱਦਿਆਂ ਨੂੰ ਅਖ਼ਬਾਰ ਰਾਹੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਕਰਕੇ ਲੋਕਾਂ ਦੇ ਦਿਲਾਂ ਵਿੱਚ ਵਸਦਾ ਸੀ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਨੇ ਸੁਖੀ ਦੀ ਹੋਈ ਮੌਤ ’ਤੇ ਸ਼ੋਕ ਸੰਦੇਸ਼ ਵਿੱਚ ਕੀਤਾ। ਉਨ੍ਹਾਂ 2 ਮਿੰਟ ਦਾ ਮੌਨ ਰੱਖ ਕੇ ਪੱਤਰਕਾਰ ਸੁੱਖਵਿੰਦਰ ਸੁੱਖੀ ਨੂੰ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਰਣਜੀਤ ਸਿੰਘ ਗਿੱਲ, ਜਗਜੀਤ ਸਿੰਘ ਗਿੱਲ, ਐਸ ਜੀ ਪੀ ਸੀ ਮੈਂਬਰ ਅਜਮੇਰ ਸਿੰਘ ਖੇੜਾ, ਗੁਰਵਿੰਦਰ ਸਿੰਘ ਗਿਲਕੋ, ਸਰਬਜੀਤ ਸਿੰਘ ਕਾਦੀਮਾਜ਼ਰਾ, ਚੈਅਰਪਰਸ਼ਨ ਬਲਾਕ ਸੰਮਤੀ ਮਾਜਰਾ ਬੀਬੀ ਮਨਜੀਤ ਕੌਰ, ਸੰਜੂ ਸਰਪੰਚ ਸਿਆਲਬਾ, ਸਰਪੰਚ ਹਰਦੀਪ ਸਿੰਘ ਖਿਜ਼ਰਾਬਾਦ, ਕੁਲਵੰਤ ਸਿੰਘ ਪੰਮਾ, ਹਰਨੇਕ ਸਿੰਘ ਕਰਤਾਰਪੁਰ,ਦਿਲਬਾਗ ਸਿੰਘ ਮੀਆਂਪੁਰ,ਹਰਜੀਤ ਹਰਮਨ ਹਾਜ਼ਰ ਸਨ।
ਉਧਰ, ਗਤਕਾ ਅਖਾੜਾ ਕੁਰਾਲੀ ਅੰਦਰ ਉਸ ਵੇਲੇ ਸੋਕ ਦੀ ਲਹਿਰ ਫੇਲ ਗਈ ਜਦੋਂ ਅਖਾੜੇ ਦੇ ਹਰਮਨ ਪਿਆਰੇ ਅਤੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁਖੀ ਸਾਰਿਆਂ ਇਕ ਰੇਲ ਹਾਦਸੇ ਦਾ ਸ਼ਿਕਾਰ ਹੋ ਕੇ ਹਮੇਸ਼ਾ ਲਈ ਅਲਵਿਦਾ ਕਹਿ ਗਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਖਾੜੇ ਦੇ ਚੇਅਰਮੈਨ ਸੀਤਲ ਸਿੰਘ ਨੇ ਕੀਤਾ। ਪ੍ਰਧਾਨ ਜਗਦੀਸ਼ ਸਿੰਘ ਖਾਲਸਾ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਸੁਖੀ ਇੱਕ ਉੱਘੇ ਸਮਾਜ ਸੇਵੀ ਅਤੇ ਨਿਊ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਵ ਸਨ। ਜਿਥੇ ਓਹਨਾ ਸਮਾਜ ਸੇਵਾ ਦਾ ਕਮ ਕਿੱਤਾ ਉਸਦੇ ਨਾਲ ਧਾਰਮਿਕ ਪੱਖੋਂ ਵੀ ਇਕ ਮਿਸਾਲ ਕਯਾਮ ਕਿੱਤੀ। ਓਹਨਾ ਕਿਹਾ ਕਿ ਸੁਖੀ ਦੀ ਮੌਤ ਦਾ ਜਿਨ੍ਹਾਂ ਦੁੱਖ ਪਰਿਵਾਰ ਨੂੰ ਹੋਇਆ ਹੈ ਉਹ ਘਾਟਾ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਦੁਖ ਦੀ ਇਸ ਘੜੀ ਵਿਚ ਅਖਾੜਾ ਦਾ ਹਰ ਅਹੁਦੇਦਾਰ ਪਰਿਵਾਰ ਨਾਲ ਖੜਾ ਹੈ। ਇਸ ਮੌਕੇ ਪਰਵਿੰਦਰ ਕੌਰ, ਰਘਬੀਰ ਸਿੰਘ ਹਾਰਮਾਨਜੋਤ ਸਿੰਘ ਮੱਖਣ ਸਿੰਘ ਸੁਰਿੰਦਰ ਸਿੰਘ ਗੁਰਪ੍ਰੀਤ ਸਿੰਘ ਮਨਪ੍ਰੀਤ ਸਿੰਘ ਦਿਲਜੀਤ ਸਿੰਘ ਕੁਲਬੀਰ ਸਿੰਘ ਇਸ਼ਵਿੰਦਰ ਸਿੰਘ ਵਿਕਾਸ ਕੁਮਾਰ ਹਰਮੀਤ ਸਿੰਘ ਊਧਮ ਸਿੰਘ ਸਬ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …