
ਸੁਤੰਤਰਤਾ ਸੈਨਾਨੀ ਬਜ਼ੁਰਗ ਮਹਿਲਾ ਸ਼ਾਂਤੀ ਦੇਵੀ ਸ਼ਰਮਾ ਦਾ ਦੇਹਾਂਤ, ਰਸਮ ਪੱਗੜੀ 23 ਅਗਸਤ ਨੂੰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਇੱਥੋਂ ਦੇ ਇੰਡਸਇੰਡ ਬੈਂਕ ਦੇ ਅਸਿਸਟੈਂਟ ਵਾਈਸ ਪ੍ਰਧਾਨ ਵਿਸ਼ਾਲ ਸ਼ਰਮਾ ਦੀ ਦਾਦੀ ਅਤੇ ਪੰਜਾਬ ਪਾਵਰਕੌਮ ਦੇ ਜੂਨੀਅਰ ਇੰਜੀਨੀਅਰ (ਸੇਵਾਮੁਕਤ) ਸ੍ਰੀ ਹਰਿਕ੍ਰਿਸ਼ਨ ਸ਼ਰਮਾ ਦੀ ਮਾਤਾ ਅਤੇ ਸੁਤੰਤਰਤਾ ਸੈਨਾਨੀ ਸ਼ਾਂਤੀ ਦੇਵੀ ਸ਼ਰਮਾ (98) ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਟਿੱਬਾ ਟੱਪਰੀਆਂ (ਨੂਰਪੁਰਬੇਦੀ) ਵਿੱਚ ਕੀਤਾ ਗਿਆ। ਸ਼ਾਂਤੀ ਦੇਵੀ ਦੀ ਰਸਮ ਪੱਗੜੀ ਦੀ ਰਸਮ 23 ਅਗਸਤ ਨੂੰ ਪਿੰਡ ਟਿੱਬਾ ਟੱਪਰੀਆਂ ਵਿੱਚ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ। ਇਸੇ ਦੌਰਾਨ ਪ੍ਰੈਸ ਕਲੱਬ ਐਸਏਐਸ ਨਗਰ ਦੇ ਪ੍ਰਧਾਨ ਹਿਲੇਰੀ ਵਿਕਟਰ, ਜਨਰਲ ਸਕੱਤਰ ਪਰਦੀਪ ਸਿੰਘ ਹੈਪੀ ਅਤੇ ਕੈਸ਼ੀਅਰ ਮਨੋਜ ਜੋਸ਼ੀ ਨੇ ਮਾਤਾ ਸ਼ਾਂਤੀ ਦੇਵੀ ਸ਼ਰਮਾ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਮਾ ਪਰਿਵਾਰ ਨਾਲ ਦਿੱਲੋਂ ਹਮਦਰਦੀ ਜ਼ਾਹਰ ਕੀਤੀ ਹੈ ਅਤੇ ਮਾਤਾ ਦੀ ਮੌਤ ਨੂੰ ਸਮਾਜ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ ਹੈ।