ਅਧਿਆਪਕ ਮੰਗਾਂ ਸਬੰਧੀ ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਸਿੱਖਿਆ ਭਵਨ ਦੇ ਬਾਹਰ ਚੇਤਾਵਨੀ ਰੈਲੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐਫ) ਪੰਜਾਬ ਦੀ ਅਗਵਾਈ ਵਿੱਚ ਸਥਾਨਕ ਵਿੱਦਿਆ ਭਵਨ ਅੱਗੇ ਸਮੂਹ ਠੇਕਾ ਅਧਾਰਿਤ ਤੇ ਰੈਗੂਲ਼ਰ ਅਧਿਆਪਕਾਂ ਅਤੇ ਸਕੂਲੀ ਸਿੱਖਿਆ ਨਾਲ ਸਬੰਧਤ ਮੰਗਾਂ ਦੀ ਪੂਰਤੀ ਲਈ ਸੂਬਾ ਪੱਧਰੀ ‘ਚੇਤਾਵਨੀ ਰੈਲੀ’ ਕੀਤੀ। ਡੀ.ਪੀ.ਆਈ (ਸੈਕੰਡਰੀ ਤੇ ਪ੍ਰਾਇਮਰੀ), ਡੀਜੀਐਸਈ ਅਤੇ ਸਿੱਖਿਆ ਬੋਰਡ ਦੇ ਨੁਮਾਇਦਿਆਂ ਨੇੇ ਧਰਨੇ ਵਿੱਚ ਪਹੁੰਚ ਕੇੇ ਮੰਗ ਪੱਤਰ ਪ੍ਰਾਪਤ ਕੀਤੇ।
ਇਸ ਮੌਕੇ ਡੀਟੀਐਫ ਦੇ ਸੂਬਾ ਪ੍ਰਧਾਨ ਭੁਪਿੰਦਰ ਵੜੈਚ ਅਤੇ ਸੂਬਾ ਜਨਰਲ ਸਕੱਤਰ ਦਵਿੰਦਰ ਸਿੰਘ ਪੂਨੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਗਰਸ ਸਰਕਾਰ ਨੇ ਹਾਲੇ ਤੱਕ ਸਮੂਹ ਠੇਕਾ ਅਧਾਰਿਤ ਅਧਿਆਪਕਾਂ ਸਮੇਤ ਐਸ.ਐਸ.ਏ, ਰਮਸਾ, ਸੀ.ਐਸ.ਐਸ, ਟੀ.ਈ.ਟੀ ਪਾਸ 5178 ਮਾਸਟਰ ਕਾਡਰ ਅਧਿਆਪਕਾਂ, ਈ.ਜੀ.ਐਸ, ਸਿੱਖਿਆ ਪ੍ਰੋਵਾਇਡਰ, ਏ.ਆਈ.ਈ, ਐਸ.ਟੀ.ਆਰ ਨੂੰ ਸਿੱਖਿਆ ਵਿਭਾਗ ਵਿੱਚ ਪੂਰੇ ਤਨਖਾਹ ਸਕੇਲ ਤੇ ਰੈਗੂਲਰ ਕਰਨ ਸਬੰਧੀ ਕੋਈ ਠੋਸ ਫੈਸਲਾ ਨਹੀਂ ਲਿਆ, ਜਿਸ ਕਾਰਨ ਇਹ ਅਧਿਆਪਕ ਵਰਗ ਹਾਲੇ ਵੀ ਘੱਟ ਅਤੇ ਲੰਬਾ ਸਮਾਂ ਰੁਕੀਆਂ ਰਹਿੰਦੀਆਂ ਤਨਖਾਹਾਂ ਤੇ ਆਰਥਿਕ ਸ਼ੋਸ਼ਣ ਦਾ ਸਿਕਾਰ ਹੋ ਰਿਹਾ ਹੈ। ਪਿਕਟਸ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸਿਫਟ ਕਰਨ, ਪੁਰਾਣੀ ਸਲਾਨਾ ਪ੍ਰਵੀਨਤਾ ਸਕੀਮ (4-9-14 ਸਾਲ) ਮੁੜ ਲਾਗੂ ਕਰਨ, ਸਾਲ 2004 ਤੋਂ ਲਾਗੂ ਮੁਲਾਜ਼ਮ ਵਿਰੋਧੀ ਨਵੀਂ ਪੈਨਸ਼ਨ ਸਕੀਮ ਦੇ ਥਾਂ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਜਾਰੀ ਕਰਨ ਅਤੇ ਓ.ਡੀ.ਅੇਲ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਮੁੱਦਿਆਂ ਨੂੰ ਪੂਰਾ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ।
ਆਗੂਆਂ ਨੇ ਬੀਤੇ ਦਿਨੀ ਪਦਉੱਨਤ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ ਕਰਨ ਦੀ ਮੰਗ ਕੀਤੀ। ਸੂਬਾਈ ਆਗੂਆਂ ਵਿਕਰਮ ਦੇਵ ਸਿੰਘ, ਨਵਦੀਪ ਸਮਾਣਾ ਅਤੇ ਜਰਮਨਜੀਤ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਦੇ 15 ਦਿਨ ਤੋਂ ਘੱਟ ਮੈਡੀਕਲ ਛੁੱਟੀ ਨਾ ਲੈ ਸਕਣ ਦੇ ਸਿੱਖਿਆ ਵਿਰੋਧੀ ਫੈਸਲੇ ਨੂੰ ਨਾ ਉਲਟਾਉਣਾ ਅਤੇ ਇੱਕ ਮਹੀਨਾ ਬੀਤਣ ਦੇ ਬਾਵਜੂਦ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਸਾਰੀਆਂ ਪਾਠ ਪੁਸਤਕਾਂ ਨਾ ਭੇਜਣਾ ਮੋਜੂਦਾ ਸਰਕਾਰ ਦੀ ਸਿੱਖਿਆ ਵਿਰੋਧੀ ਖਸਲਤ ਨੂੰ ਹੀ ਉਜਾਗਰ ਕਰਦਾ ਹੈ। ਆਗੂਆਂ ਨੇ ਸਰਕਾਰ ਤੋੱ ਮੰਗ ਕੀਤੀ ਕਿ 4500 ਅਤੇ 2005 ਪ੍ਰਾਇਮਰੀ ਅਧਿਆਪਕਾਂ, 6060 ਮਾਸਟਰ ਕਾਡਰ ਅਧਿਆਪਕਾਂ ਦਾ ਪ੍ਰੋਬੇਸ਼ਨ ਪੀਰੀਅਡ ਪਹਿਲਾ ਦੀ ਤਰ੍ਹਾਂ 2 ਸਾਲ ਦਾ ਕਰਦਿਆਂ ਪੂਰੇ ਭੱਤਿਆਂ ਸਮੇਤ ਤਨਖਾਹ ਦਿੱਤੀ ਜਾਵੇ।
ਇਸ ਮੌਕੇ ਦਿਗਵਿਜੇ ਪਾਲ ਮੋਗਾ, ਧਰਮ ਸਿੰਘ ਸੂਜਾਪੁਰ, ਬਲਵੀਰ ਚੰਦ ਲੌਗੋਵਾਲ, ਗੁਰਮੀਤ ਸੁਖਪੁਰ, ਸਿਕੰਦਰ ਮਾਨਸਾ, ਅਸਵਨੀ ਅਵਸ਼ਥੀ, ਗੁਰਮੇਲ ਸਿੰਘ ਭੁਟਾਲ, ਜਗਪਾਲ ਚਾਹਲ, ਐਸ.ਐਸ.ਏ. ਰਮਸਾ ਟੀਚਰਜ਼ ਯੁਨੀਅਨ ਤੋਂ ਹਰਦੀਪ ਟੋਡਰਪੁਰ, ਦੀਦਾਰ ਸਿੰਘ ਮੁੱਦਕੀ, ਈਟੀਟੀ ਅਧਿਆਪਕ ਯੂਨੀਅਨ ਤੋਂ ਜਗਸ਼ੀਰ ਸਹੋਤਾ, 5178 ਮਾਸਟਰ ਯੁਨੀਅਨ ਤੋਂ ਜਸਵਿੰਦਰ ਅੋਜਲਾ ਤੇ ਗੁਰਪ੍ਰੀਤ ਘੱਗਾ, ਕੰਪਿਊਟਰ ਅਧਿਆਪਕ ਯੂਨੀਅਨ ਤੋਂ ਪਰਮਵੀਰ ਪਟਿਆਲਾ ਤੇ ਬਲਜਿੰਦਰ ਫਤਿਹਪੁਰ, ਈ.ਜੀ.ਐਸ ਅਧਿਆਪਕ ਯੁਨੀਅਨ ਤੋੱ ਰੋਹਿ ਤ ਕੌਸ਼ਲ ਤੋਂ ਇਲਾਵਾ ਸੁਖਵਿੰਦਰ ਫਰੀਦਕੋਟ, ਹਰਦੇਵ ਮੁੱਲਾਂਪੁਰ, ਪਰਮਜੀਤ ਸਿੰਘ ਬਠਿੰਡਾ, ਕਰਮ ਸਿੰਘ ਕਪੂਰਥਲਾ, ਲਖਵੀਰ ਮੁਕਤਸਰ, ਸੁਰਿੰਦਰ ਗੁਰਦਾਸਪੁਰ, ਅਮਰੀਕ ਮੁਹਾਲੀ, ਮੁਕੇਸ਼ ਹੁਸ਼ਿਆਰਪੁਰ ਅਤੇ ਦੇਸਰਾਜ ਪਟਿਆਲਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …