ਨੋਟਬੰਦੀ: ਮਹੀਨਾ ਬੀਤਣ ਦੇ ਬਾਵਜੂਦ ਬੈਂਕਾਂ ਦੇ ਬਾਹਰ ਲੱਗੀਆਂ ਲਾਈਨਾਂ, ਏਟੀਐਮਾਂ ਵਿੱਚ ਕੈਸ਼ ਮੁੱਕਿਆ

ਬੈਂਕ ਮੁਲਾਜ਼ਮਾਂ ਨੇ ਚੁੱਪੀ ਤੋੜੀ ਕੇਂਦਰ ਸਰਕਾਰ ਨੂੰ ਦਿੱਤਾ 12 ਤੱਕ ਦਾ ਅਲਟੀਮੇਟਮ, ਸਮੂਹ ਬੈਂਕ ਮੁਲਾਜ਼ਮਾਂ ਵੱਲੋਂ ਹੜਤਾਲ ’ਤੇ ਜਾਣ ਦੀ ਧਮਕੀ

ਨਿਊਜ਼ ਡੈਸਕ
ਮੁਹਾਲੀ, 9 ਦਸੰਬਰ
ਭਾਰਤ ਵਿੱਚ ਮੋਦੀ ਸਰਕਾਰ ਵਲੋਂ ਨੋਟਬੰਦੀ ਕੀਤੀ ਨੂੰ ਪੂਰਾ ਇਕ ਮਹੀਨਾ ਹੋ ਗਿਆ ਹੈ ਪਰ ਅਜੇ ਵੀ ਬੈਂਕਾਂ ਅਤੇ ਏਟੀਐਮਾਂ ਅੱਗੇ ਲੋਕਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲਗੀਆਂ ਹੋਈਆਂ ਹਨ। ਹਾਲ ਤਾਂ ਇਹ ਹੈ ਕਿ ਕਈ ਬੈਂਕਾਂ ਵਿੱਚ ਪਿਛਲੇ ਤਿੰਨ ਦਿਨ ਤੋਂ ਕੈਸ਼ ਨਹੀਂ ਆ ਰਿਹਾ ਅਤੇ ਏਟੀਐਮ ਵੀ ਖਾਲੀ ਪਏ ਹਨ,ਜਿਸ ਕਰਕੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਹੈ। ਲੋਕਾਂ ਨੂੰ ਬੈਂਕਾਂ ਵਿਚੋਂ ਪੈਸਾ ਨਾ ਮਿਲਣ ਕਾਰਨ ਲੋਕਾਂ ਦੇ ਜਰੂਰੀ ਕੰਮ ਧੰਦੇ ਠੱਪ ਹੋ ਕੇ ਰਹਿ ਗਏ ਹਨ। ਇਹੀ ਨਹੀਂ ਬੈਂਕ ਸਟਾਫ਼ ’ਤੇ ਕੰਮ ਦਾ ਬੋਝ ਵੱਧ ਗਿਆ ਹੈ। ਉਧਰ, ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਮੁਲਾਜ਼ਮਾਂ ਦੀ ਜਥੇਬੰਦੀ ਨੇ ਆਪਣੀ ਚੁੱਪੀ ਤੋੜਦਿਆਂ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ 12 ਦਸੰਬਰ ਤੱਕ ਨੋਟਬੰਦੀ ਕਾਰਨ ਪੈਦਾ ਹੋਈ ਸਮੱਸਿਆ ਦਾ ਫੌਰੀ ਹੱਲ ਨਹੀਂ ਕੱਢਿਆ ਗਿਆ ਤਾਂ ਸਮੂਹ ਬੈਂਕ ਮੁਲਾਜ਼ਮ ਹੜਤਾਲ ਉੱਤੇ ਚਲੇ ਜਾਣਗੇ ਅਤੇ ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ।
ਦੂਜੇ ਪਾਸੇ ਮੋਦੀ ਸਰਕਾਰ ਵਲੋਂ ਵੱਖ ਵੱਖ ਨਿਊਜ ਚੈਨਲਾਂ ਰਾਹੀਂ ਨੋਟਬੰਦੀ ਦੇ ਪੱਖ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੋਦੀ ਸਰਕਾਰ ਵਲੋਂ ਵੱਖ ਵੱਖ ਪੈਟਰੋਲ ਪੰਪਾਂ ਉਪਰ ਵੀ ਨੋਟਬੰਦੀ ਦੇ ਪੱਖ ਵਿੱਚ ਇਸ਼ਤਿਹਾਰਬਾਜੀ ਕੀਤੀ ਗਈ ਹੈ। ਵੱਖ-ਵੱਖ ਸਹਿਰਾਂ ਵਿੱਚ ਬੈਂਕਾਂ ਅੱਗੇ ਰਾਤ ਸਮੇਂ ਤੋਂ ਹੀ ਲਾਈਨਾਂ ਵਿੱਚ ਲੱਗੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਬੈਂਕਾਂ ਵਿਚੋਂ ਪੈਸੇ ਨਹੀਂ ਮਿਲ ਰਹੇ। ਆਮ ਲੋਕਾਂ ਦਾ ਕਹਿਣਾਂ ਹੈ ਕਿ ਕਿੰਨੀ ਹੈਰਾਨੀ ਦੀ ਗਲ ਹੈ ਕਿ ਉਹ ਬੈਂਕਾਂ ਵਿੱਚ ਆਪਣੇ ਹੀ ਖਾਤੇ ਵਿੱਚ ਆਪਣੇ ਹੀ ਜਮਾ ਕੀਤੇ ਪੈਸੇ ਕਢਾਉਣਾ ਚਾਹੁੰਦੇ ਹਨ ਪਰ ਬੈਂਕ ਵਾਲੇ ਉਹ ਪੈਸੇ ਵੀ ਨਹੀਂ ਦੇ ਰਹੇ। ਲੋਕਾਂ ਅਨੁਸਾਰ ਨੋਟਬੰਦੀ ਦਾ ਫੈਸਲਾ ਕਰਕੇ ਮੋਦੀ ਸਰਕਾਰ ਨੇ ਦੇਸ ਵਿੱਚ ਵਿੱਤੀ ਐਮਰਜੈਂਸੀ ਲਗਾ ਦਿਤੀ ਹੈ।
ਅੱਜ ਸਵੇਰੇ ਹੀ ਵੱਖ-ਵੱਖ ਬੈਂਕਾਂ ਅਤੇ ਏਟੀਐਮਾਂ ਅੱਗੇ ਲੋਕਾਂ ਦੀਆਂ ਲੰਮੀਆਂ ਲਾਈਨਾਂ ਵੇਖਣ ਨੂੰ ਮਿਲੀਆਂ। ਲੋਕਾਂ ਵਿੱਚ ਉਦੋਂ ਰੋਸ ਦੀ ਲਹਿਰ ਫੈਲ ਗਈ ਜਦੋਂ ਕਈ ਬੈਕਾਂ ਵਿੱਚ ਅੱਜ ਤੀਜੇ ਦਿਨ ਵੀ ਲੋਕਾਂ ਨ ੁੰ ਕੈਸ ਨਾ ਹੋਣ ਕਾਰਨ ਪੈਸੇ ਦੇਣ ਤੋਂ ਇਨਕਾਰ ਕਰ ਦਿਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਅੱਜ ਸ਼ੁਕਰਵਾਰ ਨੂੰ ਵੀ ਕੈਸ਼ ਨਹੀਂ ਆਇਆ ਹੁਣ ਅੱਗੇ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੈ ਅਤੇ ਸੋਮਵਾਰ ਨੂੰ ਵੀ ਬੈਂਕਾਂ ਵਿੱਚ ਕੈਸ਼ ਆਉਣ ਦੀ ਕੋਈ ਗਾਰੰਟੀ ਨਹੀਂ ਹੈ। ਦੂਜੇ ਪਾਸੇ ਬੈਂਕ ਮੁਲਾਜਮਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਜਿੰਨਾ ਵੀ ਕੈਸ਼ ਆਉਂਦਾ ਹੈ ਉਹ ਤੁਰੰਤ ਉਸ ਨੁੰ ਵੰਡ ਦਿੰਦੇ ਹਨ ਪਰ ਜਦੋਂ ਪਿਛੋਂ ਹੀ ਉਹਨਾਂ ਕੋਲ ਕੈਸ਼ ਨਹੀਂ ਆ ਰਿਹਾ ਤਾਂ ਉਹ ਲੋਕਾਂ ਨੁੰ ਪੈਸੇ ਕਿਥੋਂ ਦੇਣ। ਇਕ ਮਹੀਨਾਂ ਪਹਿਲਾਂ ਜਦੋਂ ਨੋਟਬੰਦੀ ਦਾ ਐਲਾਨ ਹੋਇਆ ਸੀ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਸਿਰਫ ਕੁੱਝ ਦਿਨ ਦੀ ਪ੍ਰੇਸਾਨੀ ਲੋਕਾਂ ਨੂੰ ਹੋਵੇਗੀ ਪਰ ਦੇਸ ਬਦਲਣ ਲਈ ਇੰਨਾ ਕੁ ਤਾਂ ਲੋਕ ਸਹਿਣ ਕਰ ਲੈਣਗੇ। ਅਸਲੀਅਤ ਇਹ ਹੈ ਕਿ ਦਿਨੋ ਦਿਨ ਬੈਂਕਾਂ ਅੱਗੇ ਲੋਕਾਂ ਦੀਆਂ ਲਾਈਨਾਂ ਲੰਮੀਆਂ ਹੁੰਦੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੁੰ ਬੈਂਕਾਂ ਵਿਚੋਂ ਕੈਸ਼ ਨਹੀਂ ਮਿਲ ਰਿਹਾ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…