nabaz-e-punjab.com

ਪਿੰਡ ਧੜਾਕ ਵਿੱਚ ਬੋਨ ਡੈਂਸਿਟੀ ਚੈੱਕਅਪ ਕੈਂਪ, ਸੈਂਕੜੇ ਮਰੀਜ਼ਾਂ ਦੀ ਜਾਂਚ

ਬਜ਼ੁਰਗਾਂ ਨੇ ਨਾਲ ਨਾਲ ਨੌਜਵਾਨਾਂ ਵਿੱਚ ਵੀ ਮਿਲੀ ਕੈਲਸ਼ੀਅਮ ਦੀ ਘਾਟ, ਮੁਫ਼ਤ ਦਵਾਈਆਂ ਦਿੱਤੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਜ਼ਿਲ੍ਹਾ ਮੁਹਾਲੀ ਦੇ ਨੇੜਲੇ ਪਿੰਡ ਧੜਾਕ ਕਲਾਂ ਵਿਖੇ ਵਸਨੀਕਾਂ ਦੀ ਸਹੂਲਤਾਂ ਲਈ ਬੋਨ ਡੈਂਸਿਟੀ ਚੈੱਕ-ਅਪ ਕੈਂਪ ਦਾ ਆਯੋਜਨ ਕੀਤਾ ਗਿਆ। ਭਾਈ ਗੁਰਦਾਸ ਜੀ ਵੈਲਫ਼ੇਅਰ ਕਲੱਬ ਵੱਲੋਂ ਲਗਾਏ ਗਏ ਸਿਹਤ ਜਾਂਚ ਕੈਂਪ ਦੌਰਾਨ 100 ਦੇ ਕਰੀਬ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਮਰੀਜਾਂ ਨੂੰ ਦਵਾਈਆਂ ਕਲੱਬ ਦੇ ਮੈਂਬਰਾਂ ਨੇ ਆਪਣੇ ਖਰਚੇ ਤੇ ਮੁਫ਼ਤ ਦਿੱਤੀਆਂ। ਕੈਂਪ ਵਿਚ ਹੱਡੀਆਂ ਦਾ ਸੰਘਣਾਪਣ ਅਤੇ ਕੈਲਸ਼ੀਅਮ ਦੀ ਮਾਤਰਾ ਜਾਂਚ ਹੋਈ ਜਿਸ ਵਿੱਚ 90 ਫ਼ੀਸਦੀ ਮਰੀਜ਼ਾਂ ਦੇ ਸਰੀਰ ਵਿਚ ਕੈਲਸ਼ੀਅਮ ਦੀ ਘਾਟ ਪਾਈ ਗਈ। ਮਰੀਜ਼ਾਂ ਦੀ ਜਾਂਚ ਹੱਡੀਆਂ ਦੇ ਮਾਹਰ ਡਾ ਰਾਕੇਸ਼ ਕੁਮਾਰ ਨੇ ਕੀਤੀ ਅਤੇ ਮਰੀਜ਼ਾਂ ਨੂੰ ਸਮਾ ਬੱਧ ਐਕਸਰਸਾਈਜ਼ ਕਰਨ ਅਤੇ ਦਵਾਈਆਂ ਸਮੇ ਤੇ ਲੈਣ ਦੀ ਸਲਾਹ ਦਿੱਤੀ। ਪ੍ਰੋਗਰਾਮ ਦਾ ਰਸਮੀ ਆਗਾਜ਼ ਭਾਈ ਗੁਰਦਾਸ ਜੀ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਮੰਗਤਾ ਸਿੰਘ ਅਤੇ ਗਿਆਨ ਸਿੰਘ ਧੜਾਕ ਅਤੇ ਹਾਕਮ ਸਿੰਘ ਵੱਲੋਂ ਡਾਕਟਰਾਂ ਦੀ ਟੀਮ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਸ਼ੁਰੂ ਹੋਇਆ। ਇਸ ਤੋਂ ਬਾਅਦ ਜਾਂਚ ਟੀਮ ਨੇ ਮਰੀਜ਼ਾਂ ਦੀਆਂ ਹੱਡੀਆਂ ਦੀ ਜਾਂਚ ਕਰਨ ਲਈ ਟੈਸਟ ਕਰਨੇ ਸ਼ੁਰੂ ਕਰ ਦਿੱਤੇ।
ਇਸ ਦੌਰਾਨ ਖਾਸ ਕਰ ਕੇ ਮਹਿਲਾਵਾਂ ਤੋਂ ਇਲਾਵਾ 35 ਸਾਲ ਤੋਂ ਜ਼ਿਆਦਾ ਉਮਰ ਦੇ ਪੁਰਸ਼ਾਂ ਦੇ ਸਰੀਰ ਵਿਚ ਕੈਲਸ਼ੀਅਮ ਦੀ ਮਾਤਰਾ ਕਾਫ਼ੀ ਜ਼ਿਆਦਾ ਘੱਟ ਹੋਣ ਦੀ ਪੁਸ਼ਟੀ ਹੋਈ ਹੈ। ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨ ਸਿੰਘ ਧੜਾਕ ਨੇ ਕਿਹਾ ਕਿ ਇਸ ਸਾਰੀ ਸਮੱਸਿਆ ਪਾਣੀ ਨਾਲ ਜੁੜੀ ਹੋਈ ਹੈ ਪਾਣੀ ਦੀ ਸਮੱਸਿਆ ਹੋਣ ਕਰ ਕੇ ਹੀ ਲੋਕਾਂ ਦੇ ਸਰੀਰ ਵਿਚ ਕੈਲਸ਼ੀਅਮ ਦਾ ਪੱਧਰ ਘੱਟਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਜ਼ਿਲ੍ਹੇ ਦੇ ਬਾਕੀ ਪਿੰਡਾਂ ਵਿਚ ਵੀ ਅਜਿਹੇ ਕੈਂਪ ਲਗਾਏ ਤਾਂ ਹੋ ਸਕਦਾ ਹੈ ਕਿ ਲੋਕਾਂ ਮਿਨਰਲ ਅਤੇ ਵਿਟਾਮਿਨਜ਼ ਦੀ ਕਮੀ ਨਾਲ ਜ਼ਰੂਰ ਜੂਝਦੇ ਹੋਣਗੇ।
ਕਿਸਾਨ ਆਗੂ ਗਿਆਨ ਸਿੰਘ ਧੜਾਕ ਨੇ ਦੱਸਿਆ ਕਿ ਪਿੰਡਾਂ ਵਿੱਚ ਸਿਹਤ ਸਹੂਲਤਾਂ ਨੂੰ ਜ਼ਮੀਨੀ ਪੱਧਰ ਤਕ ਪਹੁੰਚਾਉਣ ਲਈ ਸਿਹਤ ਵਿਭਾਗ ਨੂੰ ਆਪਣੀਆਂ ਟੀਮਾਂ ਪਿੰਡਾਂ ਵੱਲ ਭੇਜਣੀਆਂ ਚਾਹੀਦੀਆਂ ਹਨ ਤਾਂ ਮਿਸ਼ਨ ਤੰਦਰੁਸਤ ਪੰਜਾਬ ਵਰਗੇ ਪ੍ਰੋਗਰਾਮ ਸਹੀ ਅਤੇ ਸਾਰਥਿਕ ਹੋ ਸਕਦੇ ਹਨ। ਪ੍ਰੋਗਰਾਮ ਦੇ ਅੰਤ ਵਿਚ ਡਾਕਟਰਾਂ ਦੀ ਟੀਮ ਨੂੰ ਭਾਈ ਗੁਰਦਾਸ ਜੀ ਵੈਲਫ਼ੇਅਰ ਕਲੱਬ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਗੁਰਮੀਤ ਸਿੰਘ, ਜ਼ਿਲ੍ਹਾ ਪ੍ਰੈਸ ਕਲੱਬ ਐਸਏਐਸ ਨਗਰ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਧੜਾਕ, ਗੁਰਮੁੱਖ ਸਿੰਘ ਲਾਖਾ, ਮਾਸਟਰ ਦਵਿੰਦਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…