Nabaz-e-punjab.com

ਵਿਭਾਗ ਵਿੱਚ ਪਾਰਦਰਸ਼ਤਾ ਲਿਆਉਣ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਲੈਕਚਰਾਰਾਂ ਨੂੰ ਮਨਪਸੰਦ ਸਟੇਸ਼ਨ ਅਲਾਟ ਕੀਤੇ: ਚੰਨੀ

37 ਨਵੇਂ ਮਕੈਨੀਕਲ ਦੇ ਲੈਕਚਰਾਰਾਂ ਦੀ ਮਨਪਸੰਦ ਤੇ ਪੂਰੀ ਪਾਰਦਰਸ਼ਤਾ ਨਾਲ ਅਲਾਟ ਕੀਤੇ ਗਏ ਹਨ ਸਟੇਸ਼ਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਫਰਵਰੀ:
ਇਲੈਕਟ੍ਰਾਨਿਕ ਮੀਡੀਆ ਦੇ ਇੱਕ ਤਬਕੇ ਵਲੋਂ ਤਕਨੀਕੀ ਸਿੱਖਿਆ ਵਿਭਾਗ ਦੇ ਮਕੈਨੀਕਲ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ ਕਰਨ ਸਬੰਧੀ ਤੱਥਹੀਣ ਖਬਰਾਂ ਨੂੰ ਮੁੱਢੋ ਰੱਦ ਕਰਦਿਆਂ ਪੰਜਾਬ ਦੇ ਤਕਨੀਕੀ ਸਿਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਨਵੇਂ ਚੁਣੇ ਗਏ ਲੈਕਚਰਾਰਾਂ ਨੂੰ ਪਾਰਦਰਸ਼ੀ ਢੰਗ ਨਾਲ ਉਨ੍ਹਾਂ ਦੀ ਪਸੰਦ ਮੁਤਾਬਕ ਸਟੇਸ਼ਨ ਅਲਾਟ ਕੀਤੇ ਗਏ ਹਨ। ਅੱਜ ਇਥੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀ ਤਕਨੀਕੀ ਸਿੱਖਿਆ ਮੰਤਰੀ ਨੇਸਪੱਸ਼ਟ ਕੀਤਾ ਹੈ ਕਿ ਤਕਨੀਕੀ ਸਿੱਖਿਆ ਵਿਭਾਗ ਵਿਚ ਨਵੇਂ ਚੁਣੇ ਗਏ 37 ਮਕੈਨੀਕਲ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ ਕਰਨ ਲਈ ਕੱਲ ਮਿਤੀ 12 ਫਰਵਰੀ ਨੂੰ ਪੰਜਾਬ ਸਿਵਲ ਸਕੱਤਰੇਤ ਦੇ ਦਫਤਰ ਵਿਚ ਬੁਲਾਇਆ ਗਿਆ ਸੀ। ਮੌਕੇ ’ਤੇ ਹੀ ਉਨ੍ਹਾਂ ਦੀ ਪਸੰਦ ਅਤੇ ਆਪਸੀ ਸਹਿਮਤੀ ਮੁਤਾਬਕ ਸਟੇਸ਼ਨ ਅਲਾਟ ਕਰ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਇਹ ਬੜਾ ਹੀ ਮੰਦਭਾਗਾ ਹੈ ਕਿ ਮੀਡੀਆ ਦੇ ਇੱਕ ਫਿਰਕੇ ਨੇ ਤੱਥਾਂ ਦੀ ਪੁਣ ਛਾਣ ਕਰੇ ਬਿਨਾਂ ਹੀ ਗੈਰ ਮਿਆਰੀ ਪੱਤਰਕਾਰਿਤਾ ਕਰਦਿਆਂ ਗਲਤ ਖਬਰਾਂ ਨਸ਼ਰ ਕੀਤੀਆਂ ਹਨ। ਸਟੇਸ਼ਨ ਅਲਾਟ ਕਰਨ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬੇ ਵਿਚ ਮਿਆਰੀ ਤਕਨੀਕੀ ਸਿੱਖਿਆ ਪ੍ਰਦਨ ਕਰਨ ਲਈ ਮੁੱਕ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਪ੍ਰਸਾਸਨ ਦੇਣ ਲਈ ਪੂਰੀ ਵਚਨਬੱਧ ਹੈ। ਇਸੇ ਕੜੀ ਤਹਿਤ ਉਨ੍ਹਾਂ ਨੇ ਤਕਨੀਕੀ ਸਿੱਖਿਆ ਵਿਭਾਗ ਵਿਚ ਇਹ ਸਖਤ ਫੈਸਲਾ ਲੈਦਿਆਂ ਚੁਣੇ ਗਏ ਲੈਕਚਰਾਰਾਂ ਦੀ ਪਸੰਦ ਮੁਤਾਬਕ ਸਟੇਸ਼ਨ ਅਲਾਟ ਕੀਤੇ ਹਨ ਤਾਂ ਜੋ ਉਹ ਪੂਰੀ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਮਿਆਰੀ ਤਕਨੀਕੀ ਸਿੱਖਿਆ ਪ੍ਰਦਾਨ ਕਰ ਸਕਣ।
ਜਿਕਰਯੋਗ ਹੈ ਕਿ ਕੱਲ ਤਕਨੀਕੀ ਸਿੱਖਿਆ ਮੰਤਰੀ ਨੇ ਸਾਰੇ ਲੈਕਚਰਾਰਾਂ ਨੂੰ ਪੋਸਟਿੰਗ ਲਈ ਆਪਣੀ ਪਸੰਦ ਦੇ ਸਟੇਸ਼ਨਾਂ ਦੀ ਪਹਿਲ ਦੇਣ ਲਈ ਕਿਹਾ ਸੀ। ਇਸ ਦੌਰਾਨ 37 ਵਿਚੋਂ 35 ਲੈਕਚਰਾਰਾਂ ਵਿਚੋਂ ਕਿਸੇ ਦਾ ਵੀ ਸਟੇਸ਼ਨ ਦੀ ਚੋਣ ਨੂੰ ਲੈ ਕੇ ਆਪਸੀ ਟਕਰਾਅ ਸਾਹਮਣੇ ਨਹੀਂ ਆਇਆ ਜਦੋਂ ਕਿ ਸਿਰਫ ਇੱਕ ਸਟੇਸ਼ਨ ਲਈ ਦੋ ਨੌਜਵਾਨ ਪਟਿਆਲਾ ਵਿਖੇ ਆਪਣੀ ਪੋਸਟਿੰਗ ਕਰਵਾਉਣ ਚਾਹੁੰਦੇ ਸਨ। ਪਰ ਪਟਿਆਲਾ ਵਿਖੇ ਇੱਕ ਹੀ ਸੀਟ ਖਾਲੀ ਮੌਜੂਦ ਹੋਣ ਕਾਰਨ ਮੰਤਰੀ ਨੇ ਦੋਵਾਂ ਨੂੰ ਆਪਸੀ ਸਹਿਮਤੀ ਨਾਲ ਫੈਸਲਾ ਕਰਨ ਲਈ ਕਿਹਾ। ਪਰ ਦੋਵੇਂ ਸਹਿਮਤ ਨਾ ਹੋਏ, ਜਦਕਿ ਇੱਕ ਲੈਕਚਰਾਰ ਦੀ ਅਕਾਦਮਿਕ ਯੋਗਤਾ ਜਿਆਦਾ ਸੀ ਜਦਕਿ ਦੂਜੇ ਦਾ ਤਜਰਬਾ ਜਿਆਦਾ ਸੀ। ਇਸ ਲਈ ਦੋਵਾਂ ਨੇ ਸੁਝਾਅ ਦਿੱਤਾ ਕਿ ਸਾਡੀ ਪੋਸਟਿੰਗ ਟਾਸ ਨਾਲ ਕਰ ਦਿੱਤੀ ਜਾਵੇ, ਜਿਸ ਤੋਂ ਬਾਅਦ ਇਹ ਪੋਸਟਿੰਗ ਟਾਸ ਨਾਲ ਸਭ ਦੇ ਸਾਹਮਣੇ ਅਤੇ ਸਹਿਮਤੀ ਨਾਲ ਕੀਤੀ ਗਈ।
ਤਕਨੀਕੀ ਸਿੱਖਿਆ ਮੰਤਰੀ ਨਾਲ ਹੀ ਦੱਸਿਆ ਕਿ ਕਿਸੇ ਵੀ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ ਦੀ ਤਾਇਨਾਤੀ ਬਿਨਾਂ ਕਿਸੇ ਦੀ ਸਹਿਮਤੀ ਨਾਲ ਕਿਸੇ ਸਥਾਨ ’ਤੇ ਕੀਤੀ ਜਾ ਸਕਦੀ ਹੈ, ਪਰ ਉਨ੍ਹਾਂ ਵਲੋਂ ਇਸ ਅਧਿਕਾਰ ਵਰਤੋ ਨਾ ਕਰਕੇ ਲੈਕਚਰਾਰਾਂ ਨੂੰ ਖੁੱਲ ਦਿੱਤੀ ਗਈ ਕਿ ਉਹ ਆਪਣੀ ਮਰਜੀ ਨਾਲ ਸਟੇਸ਼ਨ ਚੁਣ ਲੈਣ, ਅਜਿਹਾ ਇਸ ਲਈ ਕੀਤਾ ਗਿਆ ਕਿ ਕਿਸੇ ਦੇ ਮਨ ਵਿਚ ਕੋਈ ਸ਼ੰਕਾ ਨਾ ਰਹੇ ਕਿ ਲੈਕਚਰਾਰਾਂ ਦੀਆਂ ਤਾਇਨਾਤੀਆਂ ਕਿਸੇ ਸਿਫਾਰਸ਼ ਨਾਲ ਜਾ ਕਿਸੇ ਭੇਦ ਭਾਵ ਨਾਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੜੇ ਪਾਰਦਰਸ਼ੀ ਅਤੇ ਨੇਕ ਨੀਅਤ ਨਾਲ ਸਭ ਦੇ ਸਾਹਮਣੇ ਇਹ ਤਾਇਨਾਤੀਆਂ ਕੀਤੀਆਂ ਹਨ ਅਤੇ ਸਭ ਲੈਕਚਰਾਰ ਇਸ ਫੈਸਲੇ ਤੋਂ ਖੁਸ਼ ਹੋ ਕੇ ਗਏ ਹਨ। ਉਨ੍ਹਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀਆਂ ਤੱਥਹੀਣ ਬੇਲੋੜੀਆਂ ਖ਼ਬਰਾਂ ਨੂੰ ਵਧਾਂ ਚੜਾ ਕੇ ਪੇਸ਼ ਨਾ ਕਰੇ ਬਲਕਿ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਵਿਚ ਆਪਣੀ ਸਾਰਥਕ ਭੂਮਿਕਾ ਨਿਭਾਏ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…