ਸਹਿਕਾਰਤਾ ਵਿਭਾਗ ਵੀ ‘ਮਿਸ਼ਨ ਫਤਿਹ’ ਮੁਹਿੰਮ ਵਿੱਚ ਹੋਇਆ ਸ਼ਾਮਲ

ਵਿਭਾਗ ਦੇ ਮੁਲਾਜ਼ਮਾਂ ਵੱਲੋਂ ਘਰ-ਘਰ ਜਾ ਕੇ ਸੁਰੱਖਿਆ ਲਈ ਸਾਵਧਾਨੀਆਂ ਦੀ ਪਾਲਣਾ ਕਰਨ ਦਾ ਹੋਕਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ:
‘ਮਿਸ਼ਨ ਫਤਿਹ’ ਨੂੰ ਹਰਮਨ ਪਿਆਰਾ ਬਣਾਉਣ ਲਈ ਪੁਰਜ਼ੋਰ ਕੋਸ਼ਿਸ਼ਾਂ ਕਰਨ ਵਾਲੇ ਵਿਭਾਗਾਂ ਦੀ ਲੰਬੀ ਸੂਚੀ ਵਿੱਚ ਸ਼ਾਮਲ ਹੁੰਦੇ ਹੋਏ ਸਹਿਕਾਰਤਾ ਵਿਭਾਗ ਨੇ ਐਤਵਾਰ ਨੂੰ ਮੁਹਾਲੀ ਜ਼ਿਲ੍ਹੇ ਦੀਆਂ ਤਿੰਨ ਸਬ-ਡਵੀਜਨਾਂ ਮੁਹਾਲੀ, ਖਰੜ ਅਤੇ ਡੇਰਾਬਸੀ ਵਿਚ ਜਾ ਕੇ ਘਰ-ਘਰ ਜਾਗਰੂਕਤਾ ਮੁਹਿੰਮ ਚਲਾਈ। ਮੁਹਾਲੀ ਦੀ ਡਿਪਟੀ ਰਜਿਸਟਰਾਰ ਸੁੱਚਰੀਤ ਕੌਰ ਚੀਮਾ ਦੀ ਅਗਵਾਈ ਹੇਠ ਮਿਸ਼ਨ ਫਤਿਹ ਮੁਹਿੰਮ ਵਿਚ ਹਿੱਸਾ ਪਾਉਣ ਲਈ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਘਰ-ਘਰ ਜਾ ਕੇ ਵਿਸ਼ੇਸ਼ ਮੁਹਿੰਮ ਚਲਾਈ। ਜਿਸ ਵਿੱਚ ਆਮ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਕਰੋਨਾ ਮਹਾਮਾਰੀ ਤੋਂ ਬਚਾਅ ਸਬੰਧੀ ਜਾਰੀ ਕੀਤੀਆਂ ਗਈਆਂ ਸੁਰੱਖਿਆ ਸਾਵਧਾਨੀਆਂ ਜਿਵੇਂ ਬਾਹਰ ਨਿਕਲਣ ਵੇਲੇ ਮਾਸਕ ਪਹਿਨਣ, ਸਾਬਣ ਅਤੇ ਸੈਨੇਟਾਈਜ਼ਰ ਨਾਲ ਹੱਥ ਧੋਣੇ ਅਤੇ ਸਮਾਜਕ ਦੂਰੀ ਨੂੰ ਬਣਾਈ ਰੱਖਣਾ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਜਾਗਰੂਕ ਕੀਤਾ। ਵਿਭਾਗ ਦੇ ਇੰਸਪੈਕਟਰਾਂ ਨੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਿਵੇਂ ਕਰਨੀ ਹੈ ਇਸ ਬਾਰੇ ਵਿਹਾਰਕ ਤੌਰ ਤੇ ਦੱਸਿਆ।
ਇਸ ਨੇਕ ਮਿਸ਼ਨ ਵਿਚ ਸਹਾਇਤਾ ਦੇਣ ਲਈ ਵੱਖ ਵੱਖ ਸਹਿਕਾਰੀ ਸਭਾਵਾਂ ਜਿਵੇਂ ਕਿ ਮਿਲਕ ਡਿਸਟ੍ਰੀਬਿਊਸ਼ਨ ਸਹਿਕਾਰੀ ਸਭਾਵਾਂ, ਅਤੇ ਪੇਂਡੂ ਖੇਤੀਬਾੜੀ ਸਹਿਕਾਰੀ ਸਭਾਵਾਂ, ਨੇ ਮਾਸਕ, ਪੈਂਫਲਿਟ ਅਤੇ ਸੈਨੇਟਾਈਜ਼ਰ ਵੀ ਵੰਡੇ। ਮੁਹਿੰਮ ਦੇ ਦੌਰਾਨ, ਇਸ ਗੱਲ ’ਤੇ ਵੀ ਜ਼ੋਰ ਦਿੱਤਾ ਗਿਆ ਕਿ ਅੱਜ ਤੱਕ ਕਰੋਨਾਵਾਇਰਸ ਦੇ ਇਲਾਜ ਲਈ ਕੋਈ ਦਵਾਈ ਉਪਲਬਧ ਨਹੀਂ ਹੈ, ਇਸ ਲਈ ਸਾਵਧਾਨੀ ਵਰਤਣਾ ਮਹਾਂਮਾਰੀ ਤੋਂ ਸੁਰੱਖਿਅਤ ਰਹਿਣ ਦਾ ਇਕੋ ਇਕ ਰਸਤਾ ਹੈ।
ਮੁਹਿੰਮ ਵਿੱਚ ਸਹਾਇਕ ਰਜਿਸਟਰਾਰ ਮੁਹਾਲੀ ਜਸਵਿੰਦਰ ਸਿੰਘ ਅਤੇ ਸਹਾਇਕ ਰਜਿਸਟਰਾਰ ਡੇਰਾਬਸੀ ਈਸ਼ਾ ਸ਼ਰਮਾ, ਇੰਸਪੈਕਟਰ ਯਤਿੰਦਰ. ਜੇ ਸਿੰਘ, ਤਨਵੀਰ ਕੋਹਲੀ, ਜਸਪ੍ਰੀਤ ਕੌਰ, ਜੋਤੀ ਚੌਹਾਨ, ਅਤੇ ਅਕਸ਼ਤ ਪੁਨੀਆ ਸ਼ਾਮਲ ਸਨ। ਇਸ ਦੌਰਾਨ ਡਿਪਟੀ ਰਜਿਸਟਰਾਰ ਸੁੱਚਰੀਤ ਕੌਰ ਚੀਮਾ ਨੇ ਕਿਹਾ ਕਿ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ 15 ਦਿਨਾਂ ਬਾਅਦ ਮੁੜ ਨਵੇਂ ਸਿਰਿਓਂ ਇਹ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

Load More Related Articles

Check Also

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਨਬਜ਼-ਏ-ਪੰਜਾਬ, ਮੁਹਾਲ…