ਰੱਖਿਆ ਵਿਭਾਗ ਨੇ 5 ਦਹਾਕਿਆਂ ਬਾਅਦ ਦਿੱਤਾ ਸਾਬਕਾ ਫੌਜੀ ਨੂੰ ਜੰਗੀ ਅੰਗਹੀਣਤਾ ਪੈਨਸ਼ਨ ਦਾ ਲਾਭ

1968 ਵਿੱਚ ਸਿੱਕਮ ਬਾਰਡਰ ਤੇ ਬਾਰੂਦੀ ਸੁਰੰਗ ਫਟਣ ਕਾਰਣ ਉਡ ਗਈਆਂ ਸਨ ਦੋਵੇਂ ਲੱਤਾਂ, ਅੱਖਾਂ ਅਤੇ ਇਕ ਬਾਂਹ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਦਸੰਬਰ:
1968 ਵਿੱਚ ਸਿੱਕਮ ਬਾਰਡਰ ਤੇ ਡਿਊਟੀ ਦੌਰਾਨ ਬਾਰੂਦੀ ਸੁਰੰਗ ਫਟ ਜਾਣ ਕਾਰਨ ਆਪਣੀਆਂ ਦੋਵੇਂ ਲੱਤਾਂ, ਅੱਖਾਂ ਅਤੇ ਇੱਕ ਬਾਂਹ ਗਵਾਉਣ ਵਾਲੇ ਫਰੁੱਕਾਬਾਦ (ਯੂਪੀ) ਦੇ ਫੌਜੀ ਛਿੱਤਰ ਸਿੰਘ ਨੂੰ ਰੱਖਿਆ ਵਿਭਾਗ ਵੱਲੋਂ ਪਿਛਲੇ 50 ਸਾਲਾਂ (ਲਗਭਗ) ਤੋਂ ਆਮ ਅੰਗਹੀਣਤਾ ਪੈਨਸ਼ਨ ਦੇ ਕੇ ਉਸ ਦਾ ਹੱਕ ਮਾਰਿਆ ਜਾ ਰਿਹਾ ਸੀ ਜਦੋਂ ਕਿ ਉਹ ਜੰਗ ਦੇ ਮੈਦਾਨ ਵਿੱਚ ਹੋਈ ਅੰਗਹੀਣਤਾ ਪੈਨਸ਼ਨ ਦਾ ਹੱਕਦਾਰ ਸੀ। ਇਸ ਸਬੰਧੀ ਮੁਹਾਲੀ ਦੀ ਸੰਸਥਾ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ. ਕਰਨਲ ਐਸ ਐਸ ਸੋਹੀ ਦੇ ਯਤਨਾਂ ਸਦਕਾ ਹੁਣ ਉਸ ਨੂੰ ਜੰਗੀ ਅੰਗਹੀਣਤਾ ਪੈਨਸ਼ਨਹਾਸਿਲ ਹੋ ਗਈ ਹੈ। ਲੈਫ਼ ਕਰਨਲ ਐਸਐਸ ਸੋਹੀ ਨੇ ਦੱਸਿਆ ਕਿ ਸਿਪਾਹੀ ਛਿਤਰ ਸਿੰਘ 1968 ਵਿੱਚ ਸਿੱਕਮ ਸਰਹੱਦ ਤੇ ਬਾਰੂਦੀ ਸੁਰੰਗ ਫਟਣ ਕਾਰਨ ਅੰਗਹੀਣ ਹੋ ਗਿਆ ਸੀ, ਇਸ ਹਾਦਸੇ ਵਿੱਚ ਉਸਦੀਆਂ ਦੋਵੇਂ ਲੱਤਾਂ ਅਤੇ ਇੱਕ ਬਾਂਹ ਉੱਡ ਗਈ ਸੀ ਤੇ ਉਹ ਨੇਤਰਹੀਣ ਵੀ ਹੋ ਗਿਆ ਸੀ। ਇਸ ਉਪਰੰਤ ਆਰਮੀ ਵੱਲੋਂ ਉਸ ਨੂੰ 100 ਫੀਸਦੀ ਨਕਾਰਾ ਮੰਨਦਿਆਂ ਅੰਗਹੀਣ ਪੈਨਸ਼ਨ ਲਗਾ ਦਿੱਤੀ ਗਈ, ਜਦੋਂ ਕਿ ਇਸ ਫੌਜੀ ਨੂੰ ਜੰਗੀ ਅੰਗਹੀਣ ਪੈਨਸ਼ਨ ਲੱਗਣੀ ਚਾਹੀਦੀ ਸੀ, ਜੋ ਕਿ ਆਰਮੀ ਨੇ ਨਹੀਂ ਲਗਾਈ। ਉਹਨਾਂ ਦੱਸਿਆ ਕਿ ਆਮ ਅੰਗਹੀਣ ਪੈਨਸ਼ਨ ਅਤੇ ਜੰਗੀ ਅੰਗਹੀਣ ਪੈਨਸ਼ਨ ਵਿੱਚ ਬਹੁਤ ਵੱਡਾ ਫਰਕ ਹੈ।
ਉਹਨਾਂ ਦੱਸਿਆ ਕਿ ਇਹ ਮਾਮਲਾ ਸੰਸਥਾ ਦੀ ਫਰੂਖਾਵਾਦ ਇਕਾਈ ਦੇ ਪ੍ਰਧਾਨ ਸੂਬੇਦਾਰ ਡੀ ਐਸ ਯਾਦਵ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਅਤੇ ਉਹਨਾਂ ਨੇ ਇਸ ਸਬੰਧੀ ਆਰਮੀ ਹੈਡਕੁਆਟਰ ਅਤੇ ਰੱਖਿਆ ਵਿਭਾਗ ਨਾਲ ਸੰਪਰਕ ਕੀਤਾ। ਇਸ ਸਬੰਧੀ ਪੀੜਤ ਵੱਲੋਂ ਯੂਪੀ ਦੀ ਅਦਾਲਤ ਵਿੱਚ ਕੇਸ ਵੀ ਕੀਤਾ ਗਿਆ ਜਿਸ ਦਾ ਫੈਸਲਾ ਪੀੜਤ ਦੇ ਹੱਕ ਵਿੱਚ ਹੋਇਆ ਪਰੰਤੂ ਇਸ ਦੇ ਬਾਵਜੂਦ ਰੱਖਿਆ ਵਿਭਾਗ ਵੱਲੋਂ ਉਸ ਨੂੰ ਜੰਗੀ ਅੰਗਹੀਣਤਾ ਪੈਂਸ਼ਨ ਦਾ ਲਾਭ ਨਹੀਂ ਦਿੱਤਾ ਗਿਆ। ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਆਰਮੀ ਹੈਡਕੁਆਟਰ ਅਤੇ ਰੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ। ਜਿਸ ਤੋਂ ਬਾਅਦ ਹੁਣ ਛਿੱਤਰ ਸਿੰਘ ਨੂੰ ਜੰਗੀ ਅੰਗਹੀਣਤਾ ਪੈਨਸ਼ਨ ਦਾ ਲਾਭ ਦੇਣ (1968 ਤੋਂ) ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਸਮੇਂ ਸਿਪਾਹੀ ਛਿਤਰ ਸਿੰਘ ਨੂੰ 11,500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਸੀ ਜੋ ਕਿ ਹੁਣ 52 ਹਜਾਰ ਰੁਪਏ ਮਹੀਨਾ ਹੋ ਜਾਵੇਗੀ। ਇਸ ਤੋੱ ਇਲਾਵਾ 1968 ਤੋੱ ਹੁਣ ਤਕ ਦਾ ਬਕਾਇਆ (ਜੋ ਇਕ ਕਰੋੜ ਦੇ ਕਰੀਬ ਬਣਦਾ ਹੈ) ਉਹ ਵੀ ਸਰਕਾਰ ਵੱਲੋਂ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …