ਮਾਲ ਵਿਭਾਗ ਵੱਲੋਂ ਸਬ ਡਿਵੀਜ਼ਨ ਖਰੜ ਵਿੱਚ ਆਧੁਨਿਕ ਤਕਨੀਕੀ ਯੰਤਰ ਨਾਲ ਨਿਸ਼ਾਨਦੇਹੀ ਕਰਨ ਦਾ ਕੰਮ ਸ਼ੁਰੂ: ਸ੍ਰੀਮਤੀ ਬਰਾੜ

ਪਹਿਲੇ ਦਿਨ ਪਿੰਡ ਰਡਿਆਲਾ ਤੋ ਕਰਵਾਇਆ ਕੰਮ ਸ਼ੁਰੂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 27 ਦਸੰਬਰ:
ਮਾਲ ਵਿਭਾਗ ਵੱਲੋਂ ਜ਼ਮੀਨ, ਜਾਇਦਾਦਾਂ ਦੀ ਨਿਸ਼ਾਨਦੇਹੀ ਆਧੁਨਿਕ ਯੰਤਰਾਂ ਰਾਹੀਂ (ਈਟੀਐਸ ਮਸ਼ੀਨ) ਰਾਹੀਂ ਕੀਤੀ ਜਾਇਆ ਕਰੇਗੀ ਕਿਉਕਿ ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਨਿਸ਼ਾਨਦੇਹੀ ਦਾ ਕੰਮ ਜਲਦੀ ਨਿਪਟਾਉਣ ਲਈ ਪਹਿਲਾਂ ਹੀ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਉਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ਕੌਰ ਬਰਾੜ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸਬ ਡਵੀਜ਼ਨ ਖਰੜ ਤਹਿਤ ਪੈਦੇ ਪਿੰਡ ਰਡਿਆਲਾ ਵਿਖੇ ਨਿਸ਼ਾਨਦੇਹੀ ਦਾ ਕੰਮ ਸ਼ੁਰੂ ਕਰਵਾਉਣ ਉਪਰੰਤ ਦਿੱਤੀ।
ਐਸ.ਡੀ.ਐਮ. ਨੇ ਅੱਗੇ ਦੱਸਿਆ ਕਿ ਪਹਿਲਾਂ ਹਲਕਾ ਗਿਰਦਵਾਰ, ਕਾਨੂੰਗੋ, ਪਟਵਾਰੀਆਂ ਦੁਆਰਾ ਜ਼ਮੀਨਾਂ, ਜਾਇਦਾਦਾਂ ਦੀ ਨਿਸ਼ਾਨਦੇਹੀ ਜ਼ਰੀਵ ਰਾਹੀਂ ਕੀਤੀ ਜਾਂਦੀ ਸੀ ਅਤੇ ਮੈਨੂਅਲ ਤੌਰ ’ਤੇ ਨਿਸ਼ਾਨਦੇਹੀ ਦਾ ਕੰਮ ਸਮੇਂ ਸਿਰ ਨਿਪਟਾਉਣ ਵਿਚ ਅੌਕੜ ਪੇਸ਼ ਆਉਦੀ ਹੈ ਅਤੇ ਖੜੀ ਫਸਲ ਵਿਚ ਨਿਸ਼ਾਨਦੇਹੀ ਕੀਤੀ ਜਾਣੀ ਅਸੰਭਵ ਨਹੀਂ ਹੁੰਦੀ ਸੀ ਪ੍ਰੰਤੂ ਅੱਜ ਦੇ ਵਿਗਿਆਨਿਕ ਯੁੱਗ ਵਿਚ ਹਰ ਅੌਕੜ ਆਧੁਨਿਕ ਤਕਨੀਕੀ ਯੰਤਰਾਂ ਰਾਹੀਂ ਕਰਨਾ ਸੌਖੀ ਹੋ ਗਈ ਹੈ ਅਤੇ ਕਰਮਚਾਰੀਆਂ ਦਾ ਸਮਾਂ ਵੀ ਘੱਟ ਲੱਗੇਗਾ। ਉਨ੍ਹਾਂ ਦੱਸਿਆ ਕਿ ਜ਼ਮੀਨ, ਜਾਇਦਾਦਾਂ ਦੇ ਮਾਲਕਾਂ ਵਲੋਂ ਜ਼ਮੀਨਾਂ ਦੀਆਂ ਨਿਸ਼ਾਨਦੇਹੀਆਂ ਸਬੰਧੀ ਦਰਖਾਸਤਾਂ ਨਿਸ਼ਾਨਦੇਹੀ ਸਬੰਧੀ ਤਹਿਸੀਲਦਾਰ ਪਾਸ ਪੇਸ ਹੋਣਗੀਆਂ ਉਨ੍ਹਾਂ ਤੇ ਹਲਕਾ ਗਿਰਦਵਾਰ/ਕਾਨੂੰਗੋ/ਪਟਵਾਰੀ ਵਲੋਂ ਆਧੁਨਿਕ ਯੰਤਰਾਂ ਰਾਹੀਂ (ਈ.ਟੀ.ਐਸ.ਮਸ਼ੀਨ) ਰਾਹੀਂ ਜ਼ਮੀਨਾਂ,ਜਾਇਦਾਦਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ।
ਇਸ ਮੌਕੇ ਤਹਿਸੀਲਦਾਰ ਤਰਸੇਮ ਸਿੰਘ ਮਿੱਤਲ,ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ,ਕਾਨੂੰਗੋ ਨਿਰਭੈ ਸਿੰਘ, ਤਹਿਸੀਲਦਾਰ ਖਰੜ ਦੇ ਰੀਡਰ ਰਣਵਿੰਦਰ ਸਿੰਘ, ਹਰਿੰਦਰ ਸਿੰਘ, ਜਗਪ੍ਰੀਤ ਸਿੰਘ, ਸਵਰਨ ਸਿੰਘ, ਭੁਪਿੰਦਰ ਸਿੰਘ ਸਮੂਹ ਪਟਵਾਰੀ ਅਤੇ ਜ਼ਮੀਨਾਂ ਦੇ ਮਾਲਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…