nabaz-e-punjab.com

ਪ੍ਰਿੰਸੀਪਲ ਪਦਉੱਨਤ ਕਰਕੇ ਡਿਪਟੀ ਡਾਇਰੈਕਟਰ ਲਗਾਏ ਜਾਣ: ਖੈਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ:
ਗਜ਼ਟਿਡ ਐਜੂਕੇਸ਼ਨਲ ਸਕੂਲ਼ ਸਰਵਿਸਜ਼ ਐਸੋਸੀਏਸ਼ਨ (ਗੈਸਾ) ਪੰਜਾਬ ਦੀ ਈ.ਮੀਟਿੰਗ ਸੂਬਾ ਪ੍ਰਧਾਨ ਦੀਪਇੰਦਰ ਸਿੰਘ ਖੈਰਾ ਅਗਵਾਈ ਵਿੱਚ ਕੀਤੀ ਗਈ। ਸੂਬਾ ਪ੍ਰਧਾਨ ਦੀਪਇੰਦਰ ਸਿੰਘ ਖੈਰਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਮਿਸ਼ਨ ਸਤ-ਪ੍ਰਤੀਸ਼ਤ 2021 ਦੇ ਟੀਚੇ ਪ੍ਰਾਪਤ ਕਰਨ ਲਈ ਸਕੂਲ਼ ਮੁੱਖੀ ਹੋਣਾ ਅਤੀ ਜਰੂਰੀ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਾਲ ਵਿੱਚ ਹਰੇਕ ਕਾਡਰ ਵਿੱਚ ਘੱਟੋ-ਘੱਟ ਦੋ ਵਾਰ ਪੱਦਉਨਤੀਆਂ ਕੀਤੀਆਂ ਜਾਣ ਪ੍ਰੰਰਤੂ ਵਿਭਾਗ ਵੱਲੋਂ ਸਾਲ 2020 ਵਿੱਚ ਨਾਂ ਡਿਪਟੀ ਡਾਇਰੈਕਟਰਾਂ, ਪ੍ਰਿੰਸੀਪਲਾਂ ਅਤੇ ਮੁੱਖਅਧਿਆਪਕਾਂ ਦੀਆਂ ਪੱਦਉਨਤੀਆਂ ਕੀਤੀਆਂ ਗਈਆਂ ਹਨ ਸਗੋਂ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਸਿਖਿਆ ਵਿਭਾਗ ਵਿੱਚ 2009 ਕੰਮ ਕਰ ਰਹੇ ਪ੍ਰਿੰਸੀਪਲ ਆਪਣੀ ਡਿਪਟੀ ਡਾਇਰੈਕਟਰ ਦੀ ਪੱਦਉਨਤੀ ਲਈ ਉਡੀਕਦੇ ਹੋਏ ਅਤੇ 22 ਸਾਲਾਂ ਲੈਕਚਰਾਰ ਪ੍ਰਿੰਸੀਪਲਾਂ ਦੀਆਂ ਆਪਣੀਆਂ ਪੱਦਉਨਤੀਆਂ ਉਡੀਕ ਦੇ ਰੀਟਾਇਰ ਹੋ ਰਹੇ ਹਨ ਜਿਸ ਨਾਲ ਸਬੰਧਤ ਕਾਡਰ ਵਿੱਚ ਨਿਰਾਸ਼ਾ ਅਤੇ ਵਿਭਾਗ ਦੇ ਕੰਮ ਕਾਜ ਵਿੱਚ ਨਿਪੁੰਨਤਾ ਨਹੀਂ ਆਉਦੀ।
ਜੱਥੇਬੰਦੀ ਮੁੱਖ ਮੰਤਰੀ, ਸਿੱਖਿਆ ਮੰਤਰੀ ਵਿਜੈ ਇੰਦਰ ਕੁਮਾਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਤੋਂ ਮੰਗ ਕਰਦੀ ਹੈ ਕਿ ਪ੍ਰਿੰਸੀਪਲਾਂ ਦੀ ਡੀਪੀਸੀ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਡਿਪਟੀ ਡਾਇਰੈਕਟਰਾਂ ਦੀਆਂ ਅਸਾਮੀਆਂ ਤੇ ਯੋਗ ਅਧਿਕਾਰੀਆਂ ਦੀਆਂ ਤੈਨਾਤੀਆਂ ਕੀਤੀਆਂ ਜਾਣ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਨਿਯੁਕਤੀ ਜ਼ਿਲ੍ਹੇ ’ਚੋਂ ਸੀਨੀਅਰ ਪ੍ਰਿੰਸੀਪਲਾਂ ਰੁਟੇਸ਼ਨਵਾਈਜ਼ ਕੀਤੀ ਜਾਵੇ। ਜਥੇਬੰਦੀ ਸਰਕਾਰ ਦੇ ਸਕੂਲ ਪੰਜਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲਣ ਦੇ ਫੈਸਲੇ ਦਾ ਸੁਆਗਤ ਕਰਦੀ ਹੈ। ਮੀਟਿੰਗ ਵਿੱਚ ਸਰਬਜੀਤ ਸਿੰਘ ਜਨਰਲ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਹਰਮੇਸ਼ ਘੇੜਾ, ਮੀਡੀਆ ਇਂੰਚਾਰਜ਼ ਭੁਪਿੰਦਰ ਪਾਲ ਸਿੰਘ ਅਤੇ ਵੱਖ-ਵੱਖ ਜਿਲਿਆਂ ਦੇ ਸਕੂਲ਼ਾਂ ਦੇ ਪ੍ਰਿੰਸੀਪਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …