nabaz-e-punjab.com

ਅਣਗਹਿਲੀ ਦੇ ਦੋਸ਼ਾਂ ਤਹਿਤ ਡਿਪਟੀ ਜੇਲ ਸੁਪਰਡੈਂਟ ਦਲਬੀਰ ਸਿੰਘ ਤੇਜੀ ਨੂੰ ਦਰਜਾ-1 ਤੋਂ ਡਿਮੋਟ ਕਰ ਕੇ ਦਰਜਾ-2 ਕੀਤਾ

ਜੇਲ ਵਿਭਾਗ ਵੱਲੋਂ ਡਿਮੋਟ ਕਰਨ ਦੀ ਤਜਵੀਜ਼ ‘ਤੇ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਦਿੱਤੀ ਪ੍ਰਵਾਨਗੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 19 ਦਸੰਬਰ:
ਜੇਲ•ਾਂ ਦੀ ਸੁਰੱਖਿਆ ਨੂੰ ਗੰਭੀਰਤਾ ਨੂੰ ਲੈਂਦਿਆਂ ਜੇਲ ਵਿਭਾਗ ਨੇ ਅੱਜ ਅਣਗਹਿਲੀ ਦੇ ਦੋਸ਼ਾਂ ਤਹਿਤ ਮੌਜੂਦਾ ਸਮੇਂ ਕੇਂਦਰੀ ਜੇਲ• ਫਿਰੋਜ਼ਪੁਰ ਦੇ ਸੁਪਰਡੈਂਟ ਦਲਬੀਰ ਸਿੰਘ ਤੇਜੀ ਨੂੰ ਡਿਪਟੀ ਸੁਪਰਡੈਂਟ ਦਰਜਾ-1 ਤੋਂ ਡਿਮੋਟ ਕਰ ਕੇ ਦਰਜਾ-2 ਕਰ ਦਿੱਤਾ ਹੈ। ਇਹ ਜਾਣਕਾਰੀ ਜੇਲ ਵਿਭਾਗ ਦੇ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ ਗਈ।
ਬੁਲਾਰੇ ਨੇ ਦੱਸਿਆ ਕਿ ਜੇਲ ਵਿਭਾਗ ਵੱਲੋਂ ਦਲਬੀਰ ਸਿੰਘ ਤੇਜੀ ਨੂੰ ਡਿਪਟੀ ਸੁਪਰਡੈਂਟ ਦਰਜਾ-1 ਤੋਂ ਡਿਮੋਟ ਕਰ ਕੇ ਦਰਜਾ-2 ਕਰਨ ਦੀ ਤਜਵੀਜ਼ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਭੇਜੀ ਗਈ ਸੀ ਜਿਸ ਉਤੇ ਕਮਿਸ਼ਨ ਨੇ ਸਹਿਮਤੀ ਪ੍ਰਗਟਾ ਦਿੱਤੀ ਹੈ। ਬੁਲਾਰੇ ਨੇ ਅਗਾਂਹ ਦੱਸਿਆ ਕਿ ਜਦੋਂ ਦਲਬੀਰ ਸਿੰਘ ਤੇਜੀ ਕੇਂਦਰੀ ਜੇਲ ਹੁਸ਼ਿਆਰਪੁਰ ਵਿਖੇ ਤਾਇਨਾਤ ਸਨ ਤਾਂ ਐਸ.ਟੀ.ਐਫ. ਨੇ ਇਕ ਕੈਦੀ ਦੇ ਪਰਿਵਾਰਕ ਮੈਂਬਰਾਂ ਕੋਲੋਂ 50 ਹਜ਼ਾਰ ਰੁਪਏ ਅਤੇ ਕੁਝ ਸਮਾਨ ਫੜਿਆ ਗਿਆ ਜੋ ਉਸ ਨੇ ਸੁਪਰਡੈਂਟ ਨੂੰ ਇਹ ਰਕਮ ਦੇ ਕੇ ਕੈਦੀ ਤੱਕ ਸਮਾਨ ਪਹੁੰਚਾਣਾ ਸੀ। ਇਸ ਤੋਂ ਇਲਾਵਾ ਏ.ਡੀ.ਜੀ.ਪੀ. ਜੇਲ•ਾਂ ਦੇ ਆਦੇਸ਼ਾਂ ਉਤੇ ਡੀ.ਆਈ.ਜੀ. ਜੇਲ•ਾਂ ਐਸ.ਐਸ.ਸੈਣੀ ਵੱਲੋਂ ਕੀਤੀ ਜਾਂਚ ਵਿੱਚ ਜੇਲ ਸੁਪਰਡੈਂਟ ਦੀ ਇਹ ਕੋਤਾਹੀ ਵੀ ਸਾਹਮਣੇ ਆਈ ਕਿ ਕੈਦੀ ਨੂੰ ਹਾਈ ਸਕਿਓਰਟੀ ਜ਼ੋਨ ਵਿੱਚ ਨਹੀਂ ਰੱਖਿਆ ਗਿਆ ਸੀ ਜਿਸ ਕਾਰਨ ਜੇਲ• ਸੁਪਰਡੈਂਟ ਨੂੰ ਚਾਰਜਸ਼ੀਟ ਵੀ ਜਾਰੀ ਕੀਤੀ ਗਈ ਸੀ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…