
ਡਿਪਟੀ ਮੇਅਰ ਨੇ ਮਟੌਰ ਤੇ ਸ਼ਾਹੀਮਾਜਰਾ ਵਿੱਚ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ
ਨਬਜ਼-ਏ-ਪੰਜਾਬ, ਮੁਹਾਲੀ, 31 ਮਾਰਚ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਈਦ-ਉਲ-ਫਿਤਰ ਦੇ ਪਵਿੱਤਰ ਮੌਕੇ ’ਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਮੁਸਲਿਮ ਭਾਈਚਾਰੇ ਨਾਲ ਮਿਲ ਕੇ ਖੁਸ਼ੀ ਦੇ ਪਲ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਪਿੰਡ ਮਟੌਰ ਵਿੱਚ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਦੇ ਆਗੂਆਂ ਅਤੇ ਪਿੰਡ ਵਾਸੀਆਂ ਨਾਲ ਮਿਲ ਕੇ ਈਦ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਇਸ ਮੌਕੇ ਦਿਲਬਰ ਖਾਨ, ਤਰਸੇਮ ਖਾਨ, ਸਿਕੰਦਰ ਖਾਨ, ਹੈਪੀ ਖਾਨ, ਮਲਕੀਤ ਸਿੰਘ, ਅਮਰੀਕ ਸਿੰਘ (ਸਰਪੰਚ), ਬਲਜਿੰਦਰ ਸਿੰਘ ਅਤੇ ਮੋਦਾ ਪਹਿਲਵਾਨ ਹਾਜ਼ਰ ਸਨ। ਮੁਸਲਿਮ ਭਾਈਚਾਰੇ ਨੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਸਿਰੋਪਾ ਭੇਟ ਕਰਕੇ ਉਨ੍ਹਾਂ ਦੀ ਆਉਣ ਲਈ ਧੰਨਵਾਦ ਕੀਤਾ।
ਇਸ ਤੋਂ ਬਾਅਦ, ਡਿਪਟੀ ਮੇਅਰ ਸ਼ਾਹੀ ਮਾਜਰਾ ਵਿਖੇ ਮਸਜਿਦ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਨਾਲ ਮਿਲ ਕੇ ਉਨ੍ਹਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਦਾ ਸਨਮਾਨ ਹਾਸਲ ਕੀਤਾ। ਇਸ ਦੌਰਾਨ ਗੁਲਫਾਮ ਅਲੀ, ਬਾਬੂ ਖਾਨ, ਜਾਵੇਦ ਖਾਨ, ਆਵੇਸ਼ ਖਾਨ, ਰਾਮ ਕੁਮਾਰ, ਅਤੇ ਜਗਜੀਤ ਸਿੰਘ (ਜੱਗਾ ਐਮਸੀ) ਵੀ ਮੌਜੂਦ ਸਨ। ਡਿਪਟੀ ਮੇਅਰ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੰਦੇ ਹੋਏ ਕਿਹਾ, ’’ਇਹ ਦਿਹਾੜਾ ਪਿਆਰ, ਭਾਈਚਾਰੇ ਅਤੇ ਇਕਤਾ ਦਾ ਪ੍ਰਤੀਕ ਹੈ। ਅਸੀਂ ਸਭ ਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਤਾਂਕਿ ਸਮਾਜ ਵਿੱਚ ਸ਼ਾਂਤੀ ਅਤੇ ਸੁਖ-ਸ਼ਾਂਤੀ ਬਣੀ ਰਹੇ।’’ ਉਨ੍ਹਾਂ ਨੇ ਸਾਰੇ ਭਾਈਚਾਰੇ ਨੂੰ ਇਕੱਠੇ ਮਿਲ ਕੇ ਤਿਉਹਾਰ ਮਨਾਉਣ ਅਤੇ ਸਮਾਜਿਕ ਸਦਭਾਵਨਾ ਨੂੰ ਬਣਾਈ ਰੱਖਣ ਦਾ ਸੰਦੇਸ਼ ਦਿੱਤਾ।