Share on Facebook Share on Twitter Share on Google+ Share on Pinterest Share on Linkedin ਡਿਪਟੀ ਮੇਅਰ ਕੁਲਜੀਤ ਬੇਦੀ ਨੇ ਮੁਹਾਲੀ ਵਿੱਚ ਕਾਨੂੰਨ-ਵਿਵਸਥਾ ’ਤੇ ਚਿੰਤਾ ਪ੍ਰਗਟਾਈ ਜ਼ਿਲ੍ਹਾ ਪੁਲੀਸ ਤੋਂ ਸੂਚਨਾ ਦੇ ਅਧਿਕਾਰ ਤਹਿਤ ਕਾਨੂੰਨ-ਵਿਵਸਥਾ ਬਾਰੇ ਮੰਗੀ ਲੋੜੀਂਦੀ ਜਾਣਕਾਰੀ ਨਬਜ਼-ਏ-ਪੰਜਾਬ, ਮੁਹਾਲੀ, 20 ਜਨਵਰੀ: ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਵਿੱਚ ਕਾਨੂੰਨ ਅਤੇ ਵਿਵਸਥਾ ਦੇ ਵਿਗੜਦੇ ਜਾ ਰਹੇ ਹਾਲਾਤਾਂ ਸਬੰਧੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੂਚਨਾ ਦੇ ਅਧਿਕਾਰ ਤਹਿਤ ਜ਼ਿਲ੍ਹਾ ਪੁਲੀਸ ਤੋਂ ਲੋੜੀਂਦੀ ਜਾਣਕਾਰੀ ਮੰਗੀ ਹੈ। ਉਨ੍ਹਾਂ ਖਾਸ ਤੌਰ ’ਤੇ ਟਰੈਫ਼ਿਕ ਵਿਵਸਥਾ ਦੀ ਮਾੜੀ ਹਾਲਤ ’ਤੇ ਵੀ ਸਵਾਲ ਚੁੱਕੇ ਹਨ ਕਿਉਂਕਿ ਸ਼ਹਿਰ ਵਾਸੀ ਚਰਮਰਾ ਚੁੱਕੀ ਟਰੈਫ਼ਿਕ ਵਿਵਸਥਾ ਤੋਂ ਬਹੁਤ ਅੌਖੇ ਹਨ। ਡਿਪਟੀ ਮੇਅਰ ਨੇ ਪੁੱਛਿਆ ਹੈ ਕਿ ਜਦੋਂ ਮੁਹਾਲੀ ਸ਼ਹਿਰ ਲਗਪਗ ਚੰਡੀਗੜ੍ਹ ਦੇ ਬਰਾਬਰ ਹੋ ਚੁੱਕਾ ਹੈ ਅਤੇ ਇਸ ਦੀ ਜਨਸੰਖਿਆ ਵੀ ਕਾਫ਼ੀ ਵੱਧ ਚੁੱਕੀ ਹੈ ਤਾਂ ਦੱਸਿਆ ਜਾਵੇ ਕਿ ਚੰਡੀਗੜ੍ਹ ਦੇ ਮੁਕਾਬਲੇ ਮੁਹਾਲੀ ਸ਼ਹਿਰ ਵਿੱਚ ਕਿੰਨੇ ਪੁਲੀਸ ਕਰਮਚਾਰੀ ਅਤੇ ਅਧਿਕਾਰੀ ਕੰਮ ਕਰ ਰਹੇ ਹਨ। ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਇਸ ਜਾਣਕਾਰੀ ਵਿੱਚ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਪੁੱਛਿਆ ਹੈ ਕਿ ਸ਼ਹਿਰ ਵਿੱਚ ਕਿੰਨੇ ਥਾਣੇ ਅਤੇ ਪੁਲੀਸ ਪੋਸਟਾਂ ਹਨ। ਇਸ ਤੋਂ ਇਲਾਵਾ ਪੁਲੀਸ ਦੇ ਹੋਰ ਕਿੰਨੇ ਵਿਭਾਗ ਮੁਹਾਲੀ ਵਿੱਚ ਕਾਰਜ ਕਰ ਰਹੇ ਹਨ। ਡਿਪਟੀ ਮੇਅਰ ਨੇ ਮੰਗੀ ਗਈ ਜਾਣਕਾਰੀ ਵਿੱਚ ਪੁੱਛਿਆ ਹੈ ਕਿ ਇਨ੍ਹਾਂ ਵੱਖ-ਵੱਖ ਥਾਣਿਆਂ ਅਤੇ ਪੁਲੀਸ ਪੋਸਟਾਂ ਤੋਂ ਇਲਾਵਾ ਵੱਖਰੇ ਪੁਲੀਸ ਵਿਭਾਗ ਵਿੱਚ ਕਿੰਨੇ ਕਾਂਸਟੇਬਲ, ਹੈੱਡ ਕਾਂਸਟੇਬਲ, ਏਐਸਆਈ, ਸਬ ਇੰਸਪੈਕਟਰ ਅਤੇ ਇੰਸਪੈਕਟਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਡੀਐਸਪੀ ਪੱਧਰ ਅਤੇ ਇਸ ਤੋਂ ਉੱਪਰਲੇ ਅਧਿਕਾਰੀਆਂ ਦੀ ਮੁਹਾਲੀ ਵਿੱਚ ਤਾਇਨਾਤੀ ਬਾਰੇ ਜਾਣਕਾਰੀ ਮੰਗੀ ਹੈ। ਡਿਪਟੀ ਮੇਅਰ ਨੇ ਮੰਗੀ ਗਈ ਜਾਣਕਾਰੀ ਵਿੱਚ ਇਹ ਵੀ ਪੁੱਛਿਆ ਹੈ ਕਿ ਮੁਹਾਲੀ ਵਿੱਚ ਕੀ ਵੀਆਈਪੀ ਡਿਊਟੀ ਲਈ ਕੋਈ ਵੱਖਰਾ ਵਿੰਗ ਬਣਿਆ ਹੋਇਆ ਹੈ ਕਿਉਂਕਿ ਅਕਸਰ ਵੱਡੇ ਪੱਧਰ ’ਤੇ ਪੁਲੀਸ ਕਰਮਚਾਰੀ ਵੀਆਈਪੀ ਡਿਊਟੀ ਕਰਦੇ ਹਨ। ਸ੍ਰੀ ਬੇਦੀ ਨੇ ਪੁੱਛਿਆ ਹੈ ਕਿ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਕਿੰਨੇ ਕਰਮਚਾਰੀ ਅਤੇ ਅਧਿਕਾਰੀ ਲਗਾਏ ਗਏ ਹਨ ਅਤੇ ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਹੋਰ ਕੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਇਹ ਵੀ ਪੁੱਛਿਆ ਹੈ ਕਿ ਕੀ ਸ਼ਹਿਰ ਲਈ ਹੋਰ ਨਵੇਂ ਥਾਣੇ ਅਤੇ ਪੁਲੀਸ ਪੋਸਟਾਂ ਬਣਾਈਆਂ ਜਾ ਰਹੀਆਂ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ