ਮਿਉਂਸਪਲ ਕਾਰਪੋਰੇਸ਼ਨ ਦੇ ਸਾਬਕਾ ਕਮਿਸ਼ਨਰ ਤੋਂ ਕੋਠੀ ਖਾਲੀ ਕਰਵਾਉਣ ਲਈ ਡਿਪਟੀ ਮੇਅਰ ਨੇ ਨੂੰ ਮੰਤਰੀ ਪੱਤਰ ਲਿਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਾਰਚ:
ਮਿਉਂਸਪਲ ਕਾਰਪੋਰੇਸ਼ਨ ਮੁਹਾਲੀ ਦੇ ਕਮਿਸ਼ਨਰ ਰਹੇ ਉਮਾ ਸ਼ੰਕਰ ਗੁਪਤ ਵੱਲੋਂ ਇੱਥੋਂ ਬਦਲੀ ਹੋਣ ਤੋਂ ਬਾਅਦ ਵੀ ਆਪਣੀ ਸਰਕਾਰੀ ਰਿਹਾਇਸ਼ ਖਾਲੀ ਨਾ ਕਰਨ ਦਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਰਬਾਰ ਵਿੱਚ ਪਹੁੰਚ ਗਿਆ ਹੈ। ਇਸ ਸੰਬੰਧੀ ਨਗਰ ਨਿਗਮ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਥਾਨਕ ਸਰਕਾਰ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਾਬਕਾ ਕਮਿਸ਼ਨਰ ਵੱਲੋਂ ਵਰਤੋਂ ਵਿੱਚ ਲਿਆਂਦੀ ਜਾ ਰਹੀ ਸਰਕਾਰੀ ਕੋਠੀ ਨੂੰ ਖਾਲੀ ਕਰਵਾਇਆ ਜਾਵੇ।
ਆਪਣੇ ਪੱਤਰ ਵਿੱਚ ਸ੍ਰੀ ਸੇਠੀ ਨੇ ਲਿਖਿਆ ਹੈ ਕਿ ਨਗਰ ਨਿਗਮ ਦੇ ਪਹਿਲਾਂ ਰਹੇ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਆਪਣੇ ਕਮਿਸ਼ਨਰ ਦੇ ਕਾਰਜਕਾਲ ਦੌਰਾਨ ਫੇਜ਼-5 ਵਿੱਚ ਮਕਾਨ ਨੰਬਰ 1987 ਅਤੇ 1988 ਆਪਣੇ ਨਾਮ ਤੇ ਰੱਖ ਲਏ ਸਨ ਇਨ੍ਹਾਂ ਵਿੱਚੋਂ ਮਕਾਨ ਨੰਬਰ 1987 ਵਿੱਚ ਉਹਨਾਂ ਨੇ ਆਪਣੀ ਰਿਹਾਇਸ਼ ਕੀਤੀ ਅਤੇ 1988 ਵਿੱਚ ਕੈਂਪ ਆਫਿਸ ਬਣਾਇਆ ਹੋਇਆ ਸੀ। ਪੱਤਰ ਵਿੱਚ ਉਨ੍ਹਾਂ ਲਿਖਿਆ ਹੈ ਕਿ ਅਗਸਤ 2016 ਵਿੱਚ ਵਿੱਚ ਸ੍ਰੀ ਉਮਾ ਸ਼ੰਕਰ ਦੀ ਨਿਗਮ ਕਮਿਸ਼ਨਰ ਦੇ ਅਹੁਦੇ ਤੋੱ ਬਦਲੀ ਹੋਣ ਉਪਰੰਤ ਉਹਨਾਂ ਵਲੋੱ ਕੋਠੀ ਨੰਬਰ 1988 ਤਾਂ ਖਾਲੀ ਕਰ ਦਿੱਤੀ ਗਈ ਸੀ 1987 ਨੰਬਰ ਕੋਠੀ ਹੁਣੇ ਵੀ ਉਹਨਾਂ ਕੋਲ ਹੀ ਹੈ।
ਉਹਨਾਂ ਲਿਖਿਆ ਹੈ ਕਿ ਇਸ ਸੰਬੰਧੀ ਉਹਨਾਂ ਵੱਲੋਂ ਪਿਛਲੀ ਸਰਕਾਰ ਵੇਲੇ ਸਥਾਨਕ ਸਰਕਾਰ ਮੰਤਰੀ ਸ੍ਰੀ ਅਨਿਲ ਜੋਸ਼ੀ ਨੂੰ ਵੀ ਪੱਤਰ ਲਿਖਿਆ ਗਿਆ ਸੀ ਪਰੰਤੂ ਮੰਤਰੀ ਦੇ ਨੇੜੇ ਹੋਣ ਕਾਰਨ ਸਰਕਾਰ ਵਲੋੱ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਉਹਨਾਂ ਲਿਖਿਆ ਹੈ ਕਿ ਉਕਤ ਅਧਿਕਾਰੀ ਵਲੋੱ ਆਪਣੀ ਸਮਰਥਾ ਤੋਂ ਵੱਧ ਜਾ ਕੇ 2 ਮਕਾਨ ਆਪਣੇ ਕੋਲ ਰੱਖੇ ਗਏ ਸਨ ਜਿਹਨਾਂ ਦਾ ਉਸ ਤੋੱ ਕਿਰਾਇਆ ਲੈਣਾ ਬਣਦਾ ਹੈ।
ਸ੍ਰੀ ਸੇਠੀ ਨੇ ਲਿਖਿਆ ਹੈ ਕਿ ਉਹਨਾਂ ਵਲੋੱ ਸ਼ਿਕਾਇਤ ਕੀਤੇ ਜਾਣ ਤੋੱ ਬਾਅਦ ਉਕਤ ਅਧਿਕਾਰੀ ਵੱਲੋਂ ਸਥਾਨਕ ਸਰਕਾਰ ਵਿਭਾਗ ਤੋੱ ਪੱਤਰ ਜਾਰੀ ਕਰਤਾ ਨੇ ਇਹ ਮਕਾਨ ਆਪਣੇ ਨਾਮ ਤੇ ਕਰਵਾ ਲਿਆ ਕਿ ਜਦੋੱ ਤਕ ਉਕਤ ਅਧਿਕਾਰੀ ਦੀ ਤੈਨਾਤੀ (ਪੰਜਾਬ ਸਰਕਾਰ ਵਿੱਚ ) ਚੰਡੀਗੜ੍ਹ ਮੁਹਾਲੀ ਵਿੱਚ ਰਹੇਗੀ ਉਹ ਇਹ ਮਕਾਨ ਨੂੰ ਆਪਣੇ ਕੋਲ ਰੱਖ ਸਕਦਾ । ਉਹਨਾਂ ਲਿਖਿਆ ਹੈ ਕਿ ਹੁਣ ਉਕਤ ਅਧਿਕਾਰੀ ਵਲੋੱ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਨਗਰ ਨਿਗਮ ਵਿੱਚ ਸੁੰਯਕਤ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ ਅਤੇ ਉਹਨਾਂ ਨੂੰ ਉਥੇ ਰਿਹਾਇਸ਼ ਵੀ ਅਲਾਟ ਹੋ ਗਈ ਹੈ। ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਜਦੋੱ ਕੋਈ ਅਧਿਕਾਰੀ ਸੂਬੇ ਦੇ ਕਿਸੇ ਸਰਕਾਰੀ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਾ ਦੇ ਰਿਹਾ ਹੋਵੇ ਤਾਂ ਉਹ ਸੂਬੇ ਵਿੱਚ ਸਰਕਾਰੀ ਰਿਹਾਇਸ਼ ਦਾ ਲਾਭ ਨਹੀਂ ਲੈ ਸਕਦਾ ਅਤੇ ਸਰਕਾਰ ਵਲੋੱ ਨਗਰ ਨਿਗਮ ਮੁਹਾਲੀ ਦੀ ਕੋਠੀ ਨੰਬਰ 1987 ਨੂੰ ਤੁਰੰਤ ਖਾਲੀ ਕਰਵਾਇਆ ਜਾਵੇ।
ਇਸ ਸਬੰਧੀ ਸੰਪਰਕ ਕਰਨ ’ਤੇ ਮਿਉਂਸਪਲ ਕਾਰਪੋਰੇਸ਼ਨ ਦੇ ਸਾਬਕਾ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਡਿਪਟੀ ਮੇਅਰ ਵੱਲੋਂ ਉਨ੍ਹਾਂ ਉਪਰ ਲਗਾਏ ਗਏ ਸਾਰੇ ਇਲਜਾਮ ਬੇਬੁਨਿਆਦ ਹਨ ਅਤੇ ਉਨ੍ਹਾਂ ਵੱਲੋਂ ਜੋ ਵੀ ਕੀਤਾ ਗਿਆ ਹੈ ਨਿਯਮਾਂ ਦੇ ਤਹਿਤ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰ ਕਾਰਵਾਈ ਲਈ ਬਾਕਾਇਦਾ ਸਰਕਾਰ ਤੋਂ ਮਨਜ਼ੂਰੀ ਲਈ ਗਈ ਸੀ ਅਤੇ ਉਨ੍ਹਾਂ ਵੱਲੋਂ ਇਸ ਸਬੰਧੀ ਕਿਸੇ ਨੂੰ ਸਪੱਸ਼ਟੀਕਰਨ ਦੀ ਕੋਈ ਲੋੜ ਨਹੀੱ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…