Nabaz-e-punjab.com

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਮਟੌਰ ਮੰਦਰ ਵਿੱਚ ਹੋਏ ਨਤਮਸਤਕ

ਜਿੱਥੇ ਅੌਰਤਾਂ ਦੀ ਇੱਜ਼ਤ ਹੁੰਦੀ ਹੈ ਉੱਥੇ ਹੁੰਦਾ ਹੈ ਰੱਬ ਦਾ ਵਾਸ: ਅਜੈਬ ਸਿੰਘ ਭੱਟੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਪ੍ਰਾਚੀਨ ਸ੍ਰੀ ਸੱਤ ਨਰਾਇਣ ਮੰਦਰ ਮਟੌਰ ਵਿੱਚ ਨਵੇਂ ਬਣੇ ਅਲੌਕਿਕ ਸ੍ਰੀ ਰੁਦਰ ਮਹਾਦੇਵ ਮੰਦਰ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਉੱਥੇ ਪਾਰਦੇਸ਼ਵਰ ਮਹਾਦੇਵ ਦੇ ਦਰਸ਼ਨ ਕੀਤੇ। ਇਸ ਦੌਰਾਨ ਉਨ੍ਹਾਂ ਨੇ ਉੱਥੇ ਨਤਮਸਤਕ ਹੋ ਕੇ ਸ਼ਿਵ ਜੀ ਭਗਵਾਨ ਤੋਂ ਆਸ਼ੀਰਵਾਦ ਲਿਆ ਅਤੇ ਪੰਜਾਬ ਦੀ ਅਮਨ-ਸ਼ਾਂਤੀ, ਖੁਸ਼ਹਾਲੀ ਅਤੇ ਆਪਸੀ ਭਾਈਚਾਰੇ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਸ੍ਰੀਮਤੀ ਆਭਾ ਬੰਸਲ ਤੇ ਸੁਨੀਲ ਬੰਸਲ ਵੱਲੋਂ ਆਪਣੇ ਘਰ ਪੁੱਤਰ ਦੀ ਦਾਤ ਪ੍ਰਾਪਤ ਹੋਣ ਦੀ ਖੁਸ਼ੀ ਵਿੱਚ ਬਣਾਏ ਗਏ ਇਸ ਮੰਦਰ ਦੀ ਖੁੱਲ ਕੇ ਸ਼ਲਾਘਾ ਕੀਤੀ ਅਤੇ ਬੰਸਲ ਪਰਿਵਾਰ ਵੱਲੋਂ ਕੀਤੀ ਜਾ ਰਹੀ ਸਮਾਜ ਸੇਵਾ ਦੀ ਸ਼ਲਾਘਾ ਕਰਦੇ ਹੋਏ ਹੋਰ ਲੋਕਾਂ ਨੂੰ ਵੀ ਉਨ੍ਹਾਂ ਤੋ ਸੇਂਧ ਲੈਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਉਨ੍ਹਾ ਨੇ ਮੰਦਰ ਦੀ ਮਹਿਲਾ ਮੰਡਲ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਕਿਤੇ ਵੀ ਖੇਤਰ ਵਿੱਚ ਅੌਰਤਾਂ ਪੁਰਸ਼ਾ ਨਾਲੋਂ ਪਿੱਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਅੌਰਤਾਂ ਦੀ ਇੱਜ਼ਤ ਹੁੰਦੀ ਹੈ ਉੱਥੇ ਦੇਵਤਾ ਵਾਸ ਕਰਦੇ ਹਨ। ਉਨ੍ਹਾਂ ਨੇ ਮਹਿਲਾ ਮੰਡਲ ਨੂੰ ਹਰ ਸੰਭਵ ਮੱਦਦ ਦਾ ਵਿਸ਼ਵਾਸ ਦਿਲਾਇਆ।
ਇਸ ਤੋਂ ਪਹਿਲਾਂ ਮੰਦਰ ਵਿੱਚ ਪਹੁੰਚਣ ’ਤੇ ਸੁਨੀਲ ਬੰਸਲ, ਸ੍ਰੀਮਤੀ ਆਭਾ ਬੰਸਲ, ਜ਼ਿਲ੍ਹਾ ਪ੍ਰੈੱਸ ਕਲੱਬ ਐਸ.ਏ.ਐਸ. ਨਗਰ (ਮੁਹਾਲੀ) ਦੇ ਵਾਈਸ ਚੇਅਰਮੈਨ ਐਮਪੀ ਕੌਸਿਕ, ਗੋਪਾਲ ਕ੍ਰਿਸ਼ਨ ਸ਼ਰਮਾ, ਵਿਜੈ ਧਿਮਾਨ, ਕ੍ਰਿਸ਼ਨ ਚੁੱਘ, ਬ੍ਰਾਹਮਣ ਸਭਾ ਮੋਹਾਲੀ ਦੇ ਪ੍ਰਧਾਨ ਵੀਕੇ ਵੈਦ, ਸ਼ਾਮ ਕਰਵਲ ਐਡਵੋਕੇਟ, ਮੁਨੀਸ਼ ਵਰਮਾ, ਮੀਨੂੰ ਭਾਂਡਾ, ਵਿਨੈ ਸੇਠੀ, ਅਮਰ ਨਾਥ ਦੀਪ, ਗੁਰਜੀਤ ਮਾਮਾ, ਮਹਿਲਾ ਮੰਡਲ ਦੀ ਚੇਅਰਪਰਸ਼ਨ ਸ੍ਰੀਮਤੀ ਦਿਆਵੰਤੀ, ਸਕੱਤਰ ਮੰਜੂ ਪਾਠਕ, ਕੈਸ਼ਿਅਰ ਇੰਦੂ ਵਰਮਾ, ਰਮਾ ਕੌਸ਼ਿਕ, ਬਬਲੀ, ਪੁਸ਼ਪਾ, ਰਾਣੀ ਕੌਸ਼ਿਕ ਤੇ ਹੋਰਨਾਂ ਨੇ ਸ੍ਰੀ ਭੱਟੀ ਦਾ ਸਵਾਗਤ ਕੀਤਾ। ਅੰਤ ਵਿੱਚ ਸ੍ਰੀ ਭੱਟੀ ਨੂੰ ਸ਼ਾਨਦਾਰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤੀ ਗਈ। ਐਮਪੀ ਕੌਸ਼ਿਕ ਨੇ ਮੰਦਰ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…