Nabaz-e-punjab.com

ਡੇਰਾਬੱਸੀ ਤੇ ਜ਼ੀਰਕਪੁਰ ਵਿੱਚ ਕਰੋਨਾ ਦੇ 9 ਹੋਰ ਨਵੇਂ ਮਾਮਲੇ ਸਾਹਮਣੇ ਆਏ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 14 ਜੂਨ:
ਡੇਰਾਬੱਸੀ ਅਤੇ ਜ਼ੀਰਕਪੁਰ ਖੇਤਰ ਵਿੱਚ ਲਗਾਤਾਰ ਕਰੋਨਾਵਾਇਰਸ ਦੀ ਮਹਾਮਾਰੀ ਦਾ ਕਹਿਰ ਵਧਦਾ ਜਾ ਰਿਹਾ ਹੈ। ਐਤਵਾਰ ਨੂੰ ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ 9 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਲਾਲੜੂ, ਮਲਕਪੁਰ, ਦੱਪਰ, ਮੁਬਾਰਕਪੁਰ, ਏਟੀਐਸ ਸੁਸਾਇਟੀ, ਜ਼ੀਰਕਪੁਰ ਦੇ ਢੰਕੋਲੀ ਖੇਤਰ ਦੇ ਮਰੀਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਦੋ ਮਰੀਜ਼ ਮੁਹਾਲੀ ਨਵਾਂ ਗਾਊਂ ਤੋਂ ਆਏ ਹਨ।
ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾਬੱਸੀ ਸਿਵਲ ਹਸਪਤਾਲ ਦੀ ਐਸਐਮਓ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਅੱਜ ਸਾਹਮਣੇ ਆਏ ਮਰੀਜ਼ਾਂ ਵਿੱਚ ਇਕ ਮੀਟ ਪਲਾਂਟ ਦਾ 55 ਸਾਲਾ ਦਾ ਜਨਰਲ ਮੈਨੇਜਰ ਹੈ, ਜੋ ਬਰਵਾਲਾ ਰੋਡ ’ਤੇ ਏਟੀਐਸ ਸੁਸਾਇਟੀ ਵਿੱਚ ਰਹਿੰਦਾ ਹੈ। ਇਕ ਮਰੀਜ਼ ਪ੍ਰੀਤ ਨਗਰ ਕਲੋਨੀ ਦਾ ਵਸਨੀਕ ਹੈ। ਇਸ ਤੋਂ ਇਲਾਵਾ 57 ਸਾਲਾ ਦਾ ਇਕ ਮਰੀਜ਼ ਮੁਬਾਰਕਪੁਰ ਦੇ ਪਿੰਡ ਪੰਡਵਾਲਾ ਦਾ ਵਸਨੀਕ ਹੈ। ਢੰਕੋਲੀ ਦੀ ਮਮਤਾ ਐਨਕਲੇਵ ਦਾ 49 ਸਾਲਾ ਦਾ ਤਰੁਣ ਸ੍ਰੀਵਾਸਤਿਵ ਹੈ। ਜਿਸ ਨੂੰ ਗਿਆਨ ਸਾਗਰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਐਸਐਮਓ ਨੇ ਕਿਹਾ ਕਿ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਅਤੇ ਹੋਰਨਾਂ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੇ ਸੈਂਪਲ ਲੈ ਕੇ ਲੈਬ ਵਿੱਚ ਭੇਜ ਦਿੱਤੇ ਹਨ।
ਉਧਰ, ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ 23 ਅਤੇ 37 ਸਾਲਾ ਦੇ ਦੋ ਨੌਜਵਾਨ ਨਵਾਂ ਗਰਾਓਂ ਦੀ ਜਨਤਾ ਕਲੋਨੀ ਦੇ ਵਸਨੀਕ ਹਨ। ਅੱਜ ਲਾਲੜੂ ਵਿੱਚ ਪੰਜ ਕਰੋਨਾ ਪਾਜ਼ੇਟਿਵ ਵਿਅਕਤੀਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚ ਇਕ ਵਿਅਕਤੀ ਲਾਲੜੂ ਦਾ ਰਹਿਣ ਵਾਲਾ ਹੈ ਦੋ ਵਿਅਕਤੀ ਪਿੰਡ ਚਾਉਂਦਹੇਰਿ, ਇਕ ਪਿੰਡ ਮਲਕਪੁਰ ਤੇ ਇਕ ਦੱਪਰ ਦਾ ਨਿਵਾਸੀ ਹੈ। ਇਨ੍ਹਾਂ ਪੰਜ ਵਿਅਕਤੀਆਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਭੇਜਾ ਦਿੱਤਾ ਹੈ। ਮੁਹਾਲੀ ਦੇ ਸਿਵਲ ਸਰਜਨ ਨੇ ਇਨ੍ਹਾਂ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਵਿਅਕਤੀ ਦਿੱਲੀ ਤੇ ਮੁਜ਼ਾਫ਼ਾਰਨਾਗਰ ਤੋਂ ਅਪਨੇ ਘਰ ਪਰਤੇ ਸਨ। ਮਰੀਜ਼ਾਂ ਵਿੱਚ ਇਕ ਅੌਰਤ ਵੀ ਸ਼ਾਮਲ ਹੈ। ਡੇਰਾਬੱਸੀ ਸਬ ਡਿਵੀਜ਼ਨ ਵਿੱਚ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਵਿੱਚ ਲਗਾਤਾਰ ਕਰੋਨਾ ਪਾਜ਼ੇਟਿਵ ਮਰੀਜ਼ ਦੀ ਗਿਣਤੀ ਵੱਧ ਰਹੀ ਹੈ। ਡੇਰਾਬੱਸੀ ਹਲਕੇ ਵਿੱਚ 2 ਦਿਨ ਵਿੱਚ ਕਰੋਨਾ ਪਾਜ਼ੇਟਿਵ ਦੀ ਗਿਣਤੀ 13 ਹੋ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…