nabaz-e-punjab.com

ਡੇਰਾ ਗੁਸਾਈਂਆਣਾ ਕਮੇਟੀ ਨੇ ਸਵਰਗੀ ਸਤਪਾਲ ਸੂਦ ਯਾਦਗਰੀ ਕੁਸ਼ਤੀ ਦੰਗਲ ਕਰਵਾਇਆ

ਧਰਮਿੰਦਰ ਫਲਾਹੀ ਨੇ ਕਾਲਾ ਢਿੱਲਵਾਂ ਨੂੰ ਚਿੱਤ ਕਰਕੇ ਜਿੱਤੀ ਝੰਡੀ ਦੀ ਕੁਸ਼ਤੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਅਗਸਤ:
ਸਥਾਨਕ ਜੈ ਬਾਬਾ ਗੋਸਾਂਈਾਆਣਾ ਛਿੰਝ ਕਮੇਟੀ ਵੱਲੋਂ ਮਰਹੂਮ ਸਤਪਾਲ ਸੂਦ ਦੀ ਯਾਦ ਨੂੰ ਸਮਰਪਿਤ ਸਾਲਾਨਾ ਕੁਸ਼ਤੀ ਦੰਗਲ ਡੇਰਾ ਗੁਸਾਈਂਆਣਾ ਦੇ ਮੁਖੀ ਬਾਬਾ ਧਨਰਾਜ ਗਿਰ ਦੀ ਅਗਵਾਈ ਵਿਚ ਤੇ ਮੋਨੂੰ ਸੂਦ ਯੂਥ ਆਗੂ ਦੀ ਦੇਖਰੇਖ ਹੇਠ ਵਿਚ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ਦਾ ਉਦਘਾਟਨ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓ.ਐਸ.ਡੀ ਲਖਵਿੰਦਰ ਕੌਰ ਗਰਚਾ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਕੀਤਾ। ਇਸ ਦੌਰਾਨ 51 ਹਜ਼ਾਰੀ ਝੰਡੀ ਦੀ ਕੁਸ਼ਤੀ ਕਾਲਾ ਢਿੱਲਵਾਂ ਤੇ ਧਰਮਿੰਦਰ ਬਾਬਾ ਫਲਾਹੀ ਵਿਚਕਾਰ ਹੋਈ, ਜਿਸ ਦੀ ਹੱਥਜੋੜੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਤੇ ‘ਆਪ,’ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਰਵਾਈ, ਜਿਸ ਵਿਚ ਧਰਮਿੰਦਰ ਬਾਬਾ ਫਲਾਹੀ ਨੇ ਕਾਲਾ ਢਿੱਲਵਾਂ ਨੂੰ ਚਿੱਤ ਕਰਦਿਆਂ ਕੁਸਤੀ ‘ਚ ਜਿੱਤ ਦਰਜ਼ ਕੀਤੀ।
ਇਸੇ ਦੌਰਾਨ ਜੰਗਾ ਕਾਈਨੌਰ ਤੇ ਕਾਲਾ ਚਮਕੌਰ ਸਾਹਿਬ ਵਿਚਕਾਰ ਹੋਈ 2 ਨੰਬਰ ਦੀ ਝੰਡੀ ਦੀ ਕੁਸ਼ਤੀ ਦੀ ਹੱਥਜੋੜੀ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੇ ਸਪੁੱਤਰ ਯਾਦਵਿੰਦਰ ਸਿੰਘ ਬੰਨੀ ਕੰਗ, ਰਾਕੇਸ਼ ਕਾਲੀਆ, ਬਹਾਦਰ ਸਿੰਘ ਓ.ਕੇ ਤੇ ਰਵਿੰਦਰ ਸਿੰਘ ਬਿੱਲਾ ਨੇ ਸਾਂਝੇ ਰੂਪ ਵਿਚ ਕਰਵਾਈ, ਜੋ ਬਰਾਬਰ ਰਹੀ। ਕੁਸ਼ਤੀ ਦੰਗਲ ਦੌਰਾਨ ਹੋਰ ਕਈ ਮਹੱਤਵਪੂਰਨ ਮੁਕਾਬਬੇ ਹੋਏ। ਇਸ ਮੌਕੇ ਰਮਾਕਾਂਤ ਕਾਲੀਆ, ਹੈਪੀ ਧੀਮਾਨ, ਬਿੱਟੂ ਖੁੱਲਰ, ਗੌਰਵ ਗੁਪਤਾ, ਪੰਕਜ ਗੋਇਲ, ਯਾਦਵਿੰਦਰ ਗੌੜ, ਹੈਪੀ ਧੀਮਾਨ, ਰਵਿੰਦਰ ਸਿੰਘ ਬਿੱਲਾ, ਜਸਵਿੰਦਰ ਸਿੰਘ ਮੰਡ, ਰਮਾਕਾਂਤ ਕਾਲੀਆ, ਗੁਰਚਰਨ ਸਿੰਘ ਸੈਣੀ, ਹਿਮਾਂਸ਼ੂ ਧੀਮਾਨ, ਵਿਪਨ ਕੁਮਾਰ, ਰੋਹਿਤ ਖੁੱਲਰ, ਜਸਵੀਰ ਸਿੰਘ ਰਾਠੌਰ, ਮੁਨੀਸ਼ ਮੱਕੜ, ਹੈਪੀ ਸੂਦ, ਯਸ਼ਪਾਲ ਗੋਇਲ, ਰਾਜੇਸ਼ ਰਾਠੌਰ, ਰਜਿੰਦਰ ਸਿੰਘ ਕਾਕਨ, ਕੁਲਜੀਤ ਬੇਦੀ, ਲੱਕੀ ਕਲਸੀ ਆਦਿ ਹਾਜ਼ਰ ਸਨ।

Load More Related Articles

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…