ਡੇਰਾ ਸਿਰਸਾ ਮੁਖੀ ਕੇਸ: ਬੱਸ ਸਰਵਿਸ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਲਿਆ ਸੁੱਖ ਦਾ ਸਾਹ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਅਗਸਤ:
ਬੀਤੀ 24 ਅਗਸਤ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਸੂਬੇ ਅੰਦਰ ਡੇਰੇ ਦੇ ਚੇਲਿਆਂ ਵੱਲੋਂ ਸਾੜਫੂਕ ਦੀਆਂ ਘਟਨਾਵਾਂ ਵਾਪਰਨ ਉਪਰੰਤ ਸੂਬੇ ਅੰਦਰ ਸਮੁੱਚੀਆਂ ਪ੍ਰਾਈਵੇਟ, ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੀਆਂ ਬੱਸਾਂ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਡੇਰੇ ਦੇ ਚੇਲੇ ਜਾਂ ਗਲਤ ਅਨਸਰ ਬੱਸਾਂ ਨੂੰ ਕੋਈ ਨੁਕਸਾਨ ਨਾ ਕਰਨ। ਸੂਬੇ ਅੰਦਰ ਬੱਸ ਸਰਵਿਸ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਸੂਬੇ ਅੰਦਰ ਰੇਲ ਸੇਵਾ ਵੀ ਬੰਦ ਹੋ ਗਈ ਸੀ। ਤਿੰਨ ਦਿਨ ਬੱਸ ਸਰਵਿਸ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੁਣ ਸੂਬੇ ਅੰਦਰ ਮਹੌਲ ਸ਼ਾਂਤ ਹੋਣ ਉਪਰੰਤ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਸੜਕਾਂ ਤੇ ਦੌੜਨ ਲੱਗੀਆਂ ਜਿਸ ਕਾਰਨ ਲੋਕਾਂ ਨੇ ਸੁਖ ਦਾ ਸਾਹ ਲਿਆ।
ਇਸ ਸਬੰਧੀ ਪੀ.ਆਰ.ਟੀ.ਸੀ ਦੇ ਬੁਲਾਰੇ ਨੇ ਗਲਬਾਤ ਕਰਦਿਆਂ ਕਿਹਾ ਕਿ ਸੂਬੇ ਅੰਦਰ ਮਹੌਲ ਤਣਾਅਪੂਰਨ ਹੋਣ ਕਾਰਨ ਮਹਿਕਮੇ ਵੱਲੋਂ ਤੁਰੰਤ ਲੰਮੇ ਰੂਟਾਂ ਦੀਆਂ ਬੱਸਾਂ ਦੇ ਰੂਟ ਬੰਦ ਕਰ ਦਿੱਤੇ ਗਏ ਸਨ। ਪਰ ਹੁਣ ਸੰਵੇਦਨਸੀਲ ਇਲਾਕਿਆਂ ਦੇ ਰੂਟਾਂ ਨੂੰ ਛੱਡਕੇ ਬਾਕੀ ਸਾਰੇ ਰੂਟਾਂ ਤੇ ਬੱਸ ਸੇਵਾ ਬਹਾਲ ਕਰ ਦਿੱਤੀ ਗਈ। ਦੂਸਰੇ ਪਾਸੇ ਰੇਲ ਸੇਵਾ ਬੰਦ ਹੋਣ ਕਾਰਨ ਲੋਕਾਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਰੇਲ ਅਧਿਕਾਰੀਆਂ ਨੇ ਗਲਬਾਤ ਕਰਦਿਆਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਅਗਲੇ ਹੁਕਮਾਂ ਤੱਕ ਰੇਲ ਸੇਵਾ ਬੰਦ ਰਹੇਗੀ ਜਿਸ ਦੇ ਚੱਲਣ ਬਾਰੇ ਉਹ ਕੁਝ ਨਹੀਂ ਦਸ ਸਕਦੇ। ਲੋਕਾਂ ਨੇ ਮੰਗ ਕੀਤੀ ਕਿ ਸੂਬੇ ਵਿਚ ਮਹੌਲ ਸ਼ਾਂਤ ਹੈ ਜਿਸ ਨੂੰ ਵੇਖਦਿਆਂ ਪ੍ਰਸ਼ਾਸਨ ਰੇਲ ਸੇਵਾ ਵੀ ਤੁਰੰਤ ਚਾਲੂ ਕਰੇ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…