ਦੇਸ਼ਰਾਜ ਲਚਕਾਣੀ ਕਲਾ ਨੇ ਪੁਰਾਤਨ ਅਖਾੜੇ ਵਿੱਚ ਸੁਣਾਇਆ ਹੀਰ ਰਾਂਝੇ ਦਾ ਕਿੱਸਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 22 ਮਈ:
ਨੇੜਲੇ ਪਿੰਡ ਨਿਹੋਲਕਾ ਵਿਖੇ ਪੁਰਾਤਨ ਸਾਜਾ ਨਾਲ ਅਖਾੜਾ ਬੰਨ੍ਹਦੇ ਹੋਏ ਦੇਸ਼ਰਾਜ ਲਚਕਾਣੀ ਕਲਾ ਨੇ ਹੀਰ ਰਾਂਝੇ ਦਾ ਕਿੱਸਾ ਸੁਣਾਇਆ। ਇਸ ਮੌਕੇ ਮੁਖ ਮਹਿਮਾਨ ਵੱਜੋਂ ਹਾਜ਼ਰੀ ਭਰਦਿਆਂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਜਨਰਲ ਸਕੱਤਰ ਜੱਟ ਮਹਾਂ ਸਭਾ ਪੰਜਾਬ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਨਾਲ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਪੁਰਾਤਨ ਗਾਇਕਾਂ ਅਤੇ ਪੁਰਾਤਨ ਸਾਜਾਂ ਬਾਰੇ ਜਾਣਕਾਰੀ ਰਹਿੰਦੀ ਹੈ ਕਿਉਂਕਿ ਕੁਝ ਦਹਾਕੇ ਪਹਿਲਾਂ ਪਿੰਡ ਪੱਧਰ ਤੇ ਅਜਿਹੇ ਪ੍ਰੋਗਰਾਮ ਆਮ ਹੁੰਦੇ ਸੀ ਜੋ ਹੁਣ ਅਲੋਪ ਹੋ ਕੇ ਰਹਿ ਗਏ ਹਨ। ਉਨ੍ਹਾਂ ਲੋਕਾਂ ਨੂੰ ਅਜਿਹੇ ਸਮਾਰੋਹ ਕਰਵਾਉਣ ਦੀ ਅਪੀਲ ਕੀਤੀ। ਇਸ ਦੌਰਾਨ ਦੇਸ਼ ਰਾਜ ਲਚਕਾਣੀ ਕਲਾ ਨੇ ਲੋਕਾਂ ਨੂੰ ਹੀਰ ਰਾਂਝੇ ਦਾ ਕਿੱਸਾ ਅਤੇ ਪੁਰਾਤਨ ਗੀਤ ਸੁਣਾਕੇ ਝੂਮਣ ਲਾ ਦਿੱਤਾ ਇਸ ਦੌਰਾਨ ਦੂਰੋਂ ਨੇੜਿਓਂ ਆਏ ਬਜ਼ੁਰਗ ਲੰਮਾ ਸਮਾਂ ਗੀਤਾਂ ਦਾ ਆਨੰਦ ਮਾਣਦੇ ਰਹੇ। ਇਸ ਮੌਕੇ ਸੁਖਵਿੰਦਰ ਸਿੰਘ ਸਿੰਘ ਸੁੱਖਾ, ਬਲਵਿੰਦਰ ਸਿੰਘ, ਜਸਵੰਤ ਸਿੰਘ, ਜੰਗ ਸਿੰਘ, ਹਰਜਿੰਦਰ ਸਿੰਘ, ਚਾਚਾ ਲਾਭ ਸਿੰਘ ਪਪਰਾਲੀ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…