nabaz-e-punjab.com

ਅਦਾਲਤੀ ਹੁਕਮਾਂ ਦੇ ਬਾਵਜੂਦ ਮੁਹਾਲੀ ਪੁਲੀਸ ਜਾਣ ਬੁੱਝ ਕੇ ਇਕੋ ਧਿਰ ਨੂੰ ਕਰ ਰਹੀ ਹੈ ਪ੍ਰੇਸ਼ਾਨ: ਬਲਵਿੰਦਰ ਕੁੰਭੜਾ

ਪੀੜਤ ਪਰਿਵਾਰ ਵੱਲੋਂ ਜ਼ਿਲ੍ਹਾ ਪੁਲੀਸ ਨੂੰ ਅਲਟੀਮੇਟਮ ਕਾਰਵਾਈ ਨਾ ਹੋਈ ਤਾਂ 5 ਜੂਨ ਤੋਂ ਐਸਐਸਪੀ ਦਫ਼ਤਰ ਮੂਹਰੇ ਧਰਨਾ ਦੇਣ ਦੀ ਧਮਕੀ

ਪੁਲੀਸ ਅਧਿਕਾਰੀਆਂ ਨੇ ਇਲਜਾਮਾਂ ਨੂੰ ਦੱਸਿਆ ਬੇਬੁਨਿਆਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਪੰਚਾਇਤ ਯੂਨੀਅਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਅੱਜ ਇੱਥੇ ਇੱਥੇ ਪੱਤਰਕਾਰ ਸੰਮੇਲਨ ਵਿੱਚ ਇਲਜਾਮ ਲਗਾਇਆ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਸੋਹਾਣਾ ਪੁਲੀਸ ਵਲੋੱ ਪਿਛਲੀ 13 ਮਈ ਨੂੰ ਹੋਏ ਝਗੜੇ ਦੇ ਇੱਕ ਮਾਮਲੇ ਵਿੱਚ ਇੱਕ ਧਿਰ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਬੰਧਤ ਪੁਲੀਸ ਅਧਿਕਾਰੀਆਂ ਨੇ ਇਹਨਾਂ ਇਲਜਾਮਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਦਿਆਂ ਕਿਹਾ ਹੈ ਕਿ ਪੁਲੀਸ ਵਲੋੱ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕੁੰਭੜਾ ਨੇ ਕਿਹਾ ਕਿ ਬੀਤੀ 13 ਮਈ ਨੂੰ ਲਾਂਡਰਾਂ ਦੀਆਂ ਲਾਈਟਾਂ ਨੇੜੇ ਇੱਕ ਪੁਲੀਸ ਮੁਲਾਜਮ ਜਗਪਾਲ ਸਿੰਘ ਵਲੋੱ ਲਾਈਟਾਂ ਤੇ ਖੜੀਆਂ ਗੱਡੀਆਂ ਬੁਰੀ ਤਰ੍ਹਾਂ ਭੰਨ ਦਿੱਤੀਆਂ ਸਨ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਕੁੱਟਮਾਰ ਕਰਨ ਦਾ ਕੇਸ ਦਰਜ ਕਰ ਦਿੱਤਾ ਅਤੇ ਇਹਨਾਂ ਵਿਅਕਤੀਆਂ ਦੀ ਹਮਾਇਤ ਵਿੱਚ ਥਾਣੇ ਗਏ ਮਹੋਤਬਾਰਾਂ ਖਿਲਾਫ ਉਪਰ ਵੀ ਕੇਸ ਦਰਜ ਕਰ ਦਿੱਤਾ ਗਿਆ।
ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵਲੋੱ ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਲਿਖਤੀ ਦਰਖਾਸਤਾਂ ਦਿੱਤੀਆਂ ਗਈਆਂ ਸਨ ਜਿਸ ਉਪਰੰਤ ਐਸ਼ ਐਸ਼ ਪੀ ਵਲੋੱ ਇੱਕ ਐਫਆਈਆਰ ਦੀ ਇਨਕੁਆਰੀ ਡੀਐਸਪੀ ਸਿਟੀ-1 ਅਤੇ ਦੂਜੀ ਐਫ ਆਈ ਆਰ ਦੀ ਇਨਕੁਆਰੀ ਡੀਐਸਪੀ ਸਿਟੀ-2 ਨੂੰ ਮਾਰਕ ਕਰ ਦਿੱਤੀਆਂ ਸਨ। ਉਹਨਾਂ ਕਿਹਾ ਕਿ ਐਸ ਪੀ ਸਿਟੀ-1 ਮੁਹਾਲੀ ਨੇ ਇਸ ਇਨਕੁਆਰੀ ਵਿੱਚ ਸ਼ਾਮਲ ਹੋਣ ਲਈ 3 ਵਾਰੀ ਟਾਈਮ ਦਿੱਤਾ ਪਰ ਸਿਰਫ ਹਾਜਰੀ ਹੀ ਲੱਗਦੀ ਰਹੀ। ਉਹਨਾਂ ਦੋਸ਼ ਲਗਾਇਆ ਕਿ 30 ਮਈ ਨੂੰ ਸਵੇਰੇ 11 ਵਜੇ ਪੀੜਤਾਂ ਨੂੰ ਐਸ ਪੀ ਸਿਟੀ-1 ਨੇ ਆਪਣੇ ਦਫਤਰ ਵਿੱਚ ਕਿਹਾ ਕਿ ਜਦੋੱ ਤੱਕ ਉਹ ਪੁਲੀਸ ਤੋੱ ਮਾਫੀ ਨਹੀਂ ਮੰਗਦੇ ਪੁਲੀਸ ਉਹਨਾਂ ਦਾ ਖਹਿੜਾ ਨਹੀਂ ਛੱਡੇਗੀ।
ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਮਾਣਯੋਗ ਅਦਾਲਤ ਵਲੋੱ ਦੋਸ਼ੀ ਪਾਏ ਗਏ ਤਿੰਨ ਦੋਸ਼ੀਆਂ ਦੇ ਜਮਾਨਤੀ ਆਰਡਰ, ਗੱਡੀ ਰਿਲੀਜ ਕਰਨ ਦੇ ਆਰਡਰ ਵੀ ਥਾਣਾ ਸੋਹਾਣਾ ਵਿੱਚ ਦੇ ਦਿੱਤੇ ਗਏ ਹਨ ਪੁਲੀਸ ਵਲੋੱ ਨਾ ਤਾ ਪੀੜਿਤਾਂ ਦੀ ਗੱਡੀ ਰਿਲੀਜ ਕੀਤੀ ਜਾ ਰਹੀ ਹੈ ਅਤੇ ਨਾ ਹੀ ਤਫਤੀਸ਼ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਅਦਾਲਤੀ ਹੁਕਮਾਂ ਦੀ ਅਣਦੇਖੀ ਕਰਕੇ ਪੀੜਤਾਂ ਨੂੰ ਪਰੇਸ਼ਾਨ ਕਰਨ ਵਾਲੇ ਪੁਲੀਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਚਿਤਾਵਨੀ ਦਿੱਤੀ ਕਿ ਜੇ ਪੀੜਤਾਂ ਦੀ ਇਹ ਮੰਗ ਨਾ ਮੰਨੀ ਗਈ ਤਾਂ ਉਹ ਸਾਥੀਆਂ ਸਮੇਤ 5 ਜੂਨ ਨੂੰ ਐਸਐਸਪੀ ਦੇ ਦਫਤਰ ਮੂਹਰੇ ਧਰਨਾ ਦੇਣਗੇ। ਇਸ ਮੌਕੇ ਅਵਤਾਰ ਸਿੰਘ, ਓਮ ਪ੍ਰਕਾਸ਼, ਅਰਜਨ ਦੇਵ, ਨੰਬਰਦਾਰ ਹਰਭਜਨ ਸਿੰਘ, ਬਲਜਿੰਦਰ ਸਿੰਘ ਵੀ ਮੌਜੂਦ ਸਨ।
ਦੂਜੇ ਪਾਸੇ ਪੁਲੀਸ ਅਧਿਕਾਰੀਆਂ ਨੇ ਇਹਨਾਂ ਤਮਾਮ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਇਸ ਸਬੰਧੀ ਸੰਪਰਕ ਕਰਨ ਤੇ ਥਾਣਾ ਸੋਹਾਣਾ ਦੇ ਐਸਐਚਓ ਰਾਜਨ ਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਸ੍ਰੀ ਕੁੰਭੜਾ ਨੂੰ ਜਾਣਦੇ ਤੱਕ ਨਹੀਂ ਹਨ। ਲਾਂਡਰਾਂ ਵਾਲੇ ਮਾਮਲੇ ਬਾਰੇ ਉਹਨਾਂ ਕਿਹਾ ਕਿ ਹੁਣ ਤੱਕ ਇਹਨਾਂ ਵਿੱਚੋਂ ਕੋਈ ਵੀ ਵਿਅਕਤੀ ਉਹਨਾਂ ਨੂੰ ਆ ਕੇ ਨਹੀਂ ਮਿਲਿਆਂ ਅਤੇ ਅਦਾਲਤੀ ਹੁਕਮਾਂ ਤਹਿਤ ਤਫਤੀਸ਼ ਵਿੱਚ ਸ਼ਾਮਲ ਨਾ ਕਰਨ ਜਾਂ ਗੱਡੀ ਰਿਲੀਜ ਨਾਂ ਕਰਨ ਸਬੰਧੀ ਲਗਾਏ ਗਏ ਇਲਜਾਮ ਪੂਰੀ ਤਰ੍ਹਾਂ ਝੂਠੇ ਹਨ। ਉਹਨਾਂ ਕਿਹਾ ਕਿ ਇਹ ਵਿਅਕਤੀ ਜਦੋੱ ਚਾਹੇ ਆ ਕੇ ਤਫਤੀਸ਼ ਵਿੱਚ ਸ਼ਾਮਿਲ ਹੋ ਸਕਦੇ ਹਨ ਅਤੇ ਪੁਲੀਸ ਵੱਲੋਂ ਕਾਨੂੰਨ ਅਨੁਸਾਰ ਲੋੱੜੀਦੀ ਕਾਰਵਾਈ ਨੂੰ ਯਕੀਨੀ ਕੀਤਾ ਜਾਵੇਗਾ।
ਉਧਰ, ਦੂਜੇ ਪਾਸੇ ਐਸਪੀ ਸਿਟੀ-1 ਪਰਮਿੰਦਰ ਸਿੰਘ ਭੰਡਾਲ ਕੇ ਇਹਨਾਂ ਦੋਸ਼ਾਂ ਨੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਇਨਕੁਆਰੀ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਇਲਜਾਮ ਲਗਾਉਣ ਵਾਲੀ ਧਿਰ ਵੱਲੋੱ ਉਹਨਾਂ ਕੋਲ ਆਪਣੇ ਬਿਆਨ ਦਰਜ ਕਰਵਾਏ ਜਾ ਚੁੱਕੇ ਹਨ ਜਦੋਂ ਕਿ ਦੂਜੀ ਧਿਰ (ਪੁਲੀਸ ਕਾਂਸਟੇਬਲ) ਹੁਣ ਤੱਕ ਉਹਨਾਂ ਕੋਲ ਹਾਜ਼ਰ ਨਹੀਂ ਹੋਇਆ ਅਤੇ ਉਸਨੂੰ ਪੇਸ਼ ਹੋਣ ਲਈ ਪਰਵਾਨਾ ਭੇਜਿਆ ਹੋਇਆ ਹੈ। ਉਹਨਾਂ ਕਿਹਾ ਕਿ ਜਿੱਥੋੱ ਤੱਕ ਉਹਨਾਂ ਵੱਲੋਂ ਪੀੜਤ ਧਿਰ ਨੂੰ ਧਮਕਾਉਣ ਦੇ ਇਲਜਾਮ ਦੀ ਗੱਲ ਹੈ ਤਾਂ ਇਹ ਪੂਰੀ ਤਰ੍ਹਾਂ ਝੂਠ ਹੈ। ਉਹਨਾਂ ਕਿਹਾ ਇਲਜਾਮ ਲਗਾਉਣ ਵਾਲੀ ਧਿਰ ਵਲੋੱ ਉਹਨਾਂ ਉਪਰ ਦਬਾਉ ਪਾਉਣ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ ਅਤੇ ਉਹ ਇਸ ਮਾਮਲੇ ਵਿੱਚ ਦੂਜੀ ਧਿਰ (ਪੁਲੀਸ ਕਾਂਸਟੇਬਲ) ਦੇ ਬਿਆਨ ਦਰਜ ਕਰਨ ਉਪਰੰਤ ਆਪਣੀ ਰਿਪੋਰਟ ਐਸ਼ਐਸ਼ਪੀ ਨੂੰ ਭੇਜ ਦੇਣਗੇ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…