ਸਰਕਾਰੀ ਛੁੱਟੀ ਦੇ ਬਾਵਜੂਦ ਵੀ ਖੁੱਲ੍ਹੇ ਰਹੇ ਨਿੱਜੀ ਸਕੂਲ

ਜੰਡਿਆਲਾ ਗੁਰੂ 23 ਮਾਰਚ (ਕੁਲਜੀਤ ਸਿੰਘ ):
ਅੱਜ ਦੇਸ਼ ਭਰ ਵਿੱਚ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ। ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਸਦਕਾ ਅਸੀਂ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਸ਼ਹੀਦਾਂ ਦੀ ਸ਼ਹੀਦੀ ਦਾ ਅਸੀਂ ਕਦੀ ਵੀ ਮੁੱਲ ਤਾਰ ਨਹੀਂ ਸਕਦੇ ਜਿਨਾ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੀਆਂ ਬਗੈਰ ਅੰਗਰੇਜ਼ਾਂ ਨਾਲ ਆਪਣੇ ਜਿੰਦਗੀ ਦੇ ਆਖਰੀ ਸਾਹ ਤੱਕ ਆਜ਼ਾਦੀ ਦੀ ਜੰਗ ਲੜੀ। ਬਾਵਜੂਦ ਇਸਦੇ ਸਾਡੇ ਸਮਾਜ ਵਿੱਚ ਕੁਝ ਅਜਿਹੇ ਲੋਕ ਹਨ ਜੋ ਸ਼ਹੀਦਾਂ ਦੀ ਕਦਰ ਨਹੀਂ ਕਰਦੇ।ਅਜਿਹੀ ਮਿਸਾਲ ਸਾਡੇ ਜੰਡਿਆਲਾ ਗੁਰੂ ਸ਼ਹਿਰ ਵਿੱਚ ਦੇਖਣ ਨੂੰ ਮਿਲਦੀ ਹੈ ਜਿੱਥੇ ਸਰਕਾਰ ਵੱਲੋ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਕਰਕੇ ਛੁੱਟੀ ਦਾ ਐਲਾਨ ਕੀਤਾ ਗਿਆ। ਇਸ ਕਰਕੇ ਸਾਰੇ ਸਰਕਾਰੀ ਅਦਾਰੇ, ਸਕੂਲ ਅਤੇ ਨਿੱਜੀ ਸਕੂਲ ਵੀ ਬੰਦ ਰਹੇ। ਪਰ ਜੰਡਿਆਲਾ ਗੁਰੂ ਵਿੱਚ ਸਤਿਥ ਸੈਂਟ ਪੀਟਰ ਸਕੂਲ ਜੋ ਅੱਜ ਛੁੱਟੀ ਦੇ ਬਾਵਜੂਦ ਵੀ ਖੁਲਿਆ ਰਿਹਾ ।ਪੱਤਰਕਾਰ ਵੱਲੋ ਜਦੋ ਇਸਦੇ ਮਾਲਕ ਜੋ ਕਿ ਰਿਟਾਇਰਡ ਕਰਨਲ ਹੈ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸਨੇ ਫੋਨ ਨਹੀਂ ਚੁੱਕਿਆ ।
ਕੀ ਕਹਿੰਦੇ ਹਨ ਅਧਿਕਾਰੀ ?
ਪੱਤਰਕਾਰ ਵੱਲੋ ਜਦੋ ਇਸ ਮਾਮਲੇ ਸੰਬੰਧੀ ਜਿਲਾ ਸਿਖਿਆ ਅਧਿਕਾਰੀ ਸੈਕੰਡਰੀ ਅਮਰਜੀਤ ਸਿੰਘ ਸੈਣੀ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾਂ ਆਖਿਆ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਜੋ ਸਰਕਾਰ ਵੱਲੋ ਛੁੱਟੀ ਦਾ ਐਲਾਨ ਕਰਨ ਦੇ ਬਾਵਜੂਦ ਨਹੀਂ ਕਰਦੇ ਤਾਂ ਇਹ ਸ਼ਹੀਦਾਂ ਦਾ ਅਪਮਾਨ ਹੈ ।ਸਾਡੇ ਵੱਲੋ ਅਜਿਹੇ ਸਕੂਲਾਂ ਬਰਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗਾ।

Load More Related Articles

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…