ਠੰਢ ਤੇ ਬਾਰਿਸ਼ ਦੇ ਬਾਵਜੂਦ ਸਿੱਧੂ ਦੀ ਚੋਣ ਮੀਟਿੰਗ ਵਿੱਚ ਵੱਡੀ ਗਿਣਤੀ ’ਚ ਪਹੁੰਚੇ ਲੋਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਮੁਹਾਲੀ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੂੰ ਅੱਜ ਚੋਣ ਪ੍ਰਚਾਰ ਦੌਰਾਨ ਪਿੰਡ ਗਿੱਦੜਪੁਰ ਵਿਖੇ ਸਿੱਕਿਆਂ ਨਾਲ ਤੋਲਿਆ ਗਿਆ ਅਤੇ ਪਿੰਡ ਨਿਵਾਸੀਆਂ ਨੇ ਆਪਣੀ ਇੱਕ ਇਕ ਵੋਟ ਸ੍ਰੀ ਸਿੱਧੂ ਦੇ ਹੱਕ ਵਿਚ ਭੁਗਤਾਉਣ ਦਾ ਐਲਾਨ ਵੀ ਕੀਤਾ। ਅੱਜ ਵਿਧਾਇਕ ਸਿੱਧੂ ਨੇ ਪਿੰਡ ਸੈਦਪੁਰ, ਚੱਪੜਚਿੜੀ ਅਤੇ ਕੈਲੋਂ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਜਿੱਥੇ ਹੱਡ ਚੀਰਵੀਂ ਠੰਢ ਅਤੇ ਬਾਰਿਸ਼ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਆਪਣੇ ਮਹਿਬੂਬ ਨੇਤਾ ਨੂੰ ਸੁਣਨ ਲਈ ਪਹੁੰਚੇ।
ਨੁੱਕੜ ਮੀਟਿੰਗਾਂ ਦੌਰਾਨ ਵਿਧਾਇਕ ਸਿੱਧੂ ਨੇ ਆਪਣੇ ਪੰਜ ਸਾਲਾਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਲੋਕਾਂ ਸਾਹਮਣੇ ਰੱਖਿਆ ਅਤੇ ਕਾਂਗਰਸ ਸਰਕਾਰ ਦੁਆਰਾ ਕੀਤੇ ਇਤਿਹਾਸਿਕ ਕੰਮਾਂ ਬਾਰੇ ਜਾਣਕਾਰੀ ਦਿੱਤੀ। ਸਿੱਖਿਆ ਸਬੰਧੀ ਕੁਲਵੰਤ ਸਿੰਘ ਦੁਆਰਾ ਕੀਤੇ ਜਾ ਰਹੇ ਗੁੰਮਰਾਹਕੁਨ ਪ੍ਰਚਾਰ ਬਾਰੇ ਸਿੱਧੂ ਨੇ ਕਿਹਾ ਕਿ ਹਲਕੇ ਅੰਦਰ ਪੈਂਦੇ ਲਗਭਗ ਅੱਧੀ ਦਰਜਨ ਤੋਂ ਵੱਧ ਸਕੂਲ ਅਪਗਰੇਡ ਹੋਏ ਹਨ ਅਤੇ ਪਿੰਡਾਂ ਵਿਚਲੇ ਹੋਰਨਾਂ ਸਕੂਲਾਂ ਵਿਚ ਵੱਡੇ ਪੱਧਰ ’ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਕੁਲਵੰਤ ਸਿੰਘ ਜੇਕਰ ਚੋਣਾਂ ਤੋਂ ਪਹਿਲਾਂ ਕਦੇ ਪਿੰਡਾਂ ਵਿਚ ਆਇਆ ਹੁੰਦਾ ਤਾਂ ਹੀ ਉਸ ਨੂੰ ਸਕੂਲਾਂ ਦੀ ਅਸਲ ਤਸਵੀਰ ਨਜ਼ਰ ਆਉਂਦੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਵਿਰੋਧੀ ਉਮੀਦਵਾਰ ਵੋਟਾਂ ਮੰਗਣ ਲਈ ਆਉਣ ਤਾਂ ਉਨ੍ਹਾਂ ਕੋਲੋਂ ਇਹ ਗੱਲ ਜ਼ਰੂਰ ਪੁੱਛਣ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਕਿਹੜੀ ਸਮਾਧੀ ਵਿਚ ਲੀਨ ਸਨ ਜੋ ਹੁਣ ਚੋਣਾਂ ਮੌਕੇ ਹੀ ਖੁਲ੍ਹੀ ਹੈ।

ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਸਮੂਹਿਕ ਤੌਰ ’ਤੇ ਆਪਣਾ ਪੂਰਨ ਸਮਰਥਨ ਸਿੱਧੂ ਨੂੰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਰਾਜਵੀਰ ਕੌਰ ਸਰਪੰਚ ਚੱਪੜਚਿੜੀ ਖੁਰਦ, ਸੂਬੇਦਾਰ ਸੁਰਜੀਤ ਸਿੰਘ ਸਾਬਕਾ ਸਰਪੰਚ, ਸਰਪੰਚ ਜਸਵਿੰਦਰ ਸਿੰਘ ਪੱਪਾ ਗਿੱਦੜਪੁਰ, ਮਨਦੀਪ ਸਿੰਘ ਗੋਲਡੀ ਸੈਦਪੁਰ, ਸੁਰਜੀਤ ਸਿੰਘ ਸਾਬਕਾ ਸਰਪੰਚ, ਰਣਧੀਰ ਸਿੰਘ ਪ੍ਰਧਾਨ, ਸਤਵਿੰਦਰ ਸਿੰਘ ਪੰਚ, ਸਤਨਾਮ ਸਿੰਘ ਪੰਚ, ਨਛੱਤਰ ਸਿੰਘ, ਜਸਵੰਤ ਸਿੰਘ ਸਾਬਕਾ ਸਰਪੰਚ ਗਿੱਦੜਪੁਰ ਅਮਰਜੀਤ ਸਿੰਘ ਕੈਲੋਂ, ਡਾ. ਵਰਿੰਦਰ ਕੁਮਾਰ, ਪਰਮਿੰਦਰ ਸਿੰਘ ਲਾਲੀ, ਕੈਪਟਨ ਪਿਆਰਾ ਸਿੰਘ ਸਰਪੰਚ ਚੱਪੜਚਿੜੀ ਕਲਾਂ, ਜੱਸੀ ਸਰਪੰਚ ਬੱਲੋ ਮਾਜਰਾ, ਨਰਿੰਦਰ ਸਿੰਘ ਸੋਨੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…