Nabaz-e-punjab.com

ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਮੁਹਾਲੀ ਫਾਇਰ ਬ੍ਰਿਗੇਡ ਦੀ ਟੀਮ ਨੇ ਦੋ ਘੰਟਿਆਂ ਦੀ ਜਦੋ ਜਹਿਦ ਮਗਰੋਂ ਪਾਇਆ ਅੱਗ ’ਤੇ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ:
ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ ’ਤੇ ਸਥਿਤ ਸੈਕਟਰ-82 ਦੀ ਮਾਰਕੀਟ ਵਿੱਚ ਬੁੱਧਵਾਰ ਨੂੰ ਬਾਅਦ ਦੁਪਹਿਰ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਅਤੇ ਸੋਅਰੂਮ ਦੀ ਇਮਾਰਤ ਵੀ ਨੁਕਸਾਨੀ ਗਈ। ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਅੱਜ ਦੁਪਹਿਰ ਮਗਰੋਂ ਕਰੀਬ 2 ਵਜੇ ਸੋਅਰੂਮਾਂ ਵਿੱਚ ਅੱਗ ਲੱਗਣ ਦੀ ਇਤਲਾਹ ਮਿਲੀ ਅਤੇ ਸੂਚਨਾ ਮਿਲਦੇ ਹੀ ਫਾਇਰ ਅਫ਼ਸਰ ਮੋਹਨ ਲਾਲ ਵਰਮਾ ਅਤੇ ਕਰਮ ਚੰਦ ਸੂਦ ਦੋ ਫਾਇਰ ਟੈਂਡਰ ਲੈ ਕੇ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਕਰੀਬ ਦੋ ਘੰਟਿਆਂ ਦੀ ਜਦੋ ਜਹਿਦ ਉਪਰੰਤ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ।
ਫਾਇਰ ਅਫ਼ਸਰ ਮੋਹਨ ਲਾਲ ਵਰਮਾ ਨੇ ਦੱਸਿਆ ਕਿ ਸੋਅਰੂਮਾਂ ਦੀ ਮਾਲਕਣ ਸੁਰਿੰਦਰ ਕੌਰ ਗਰੇਵਾਲ ਪਤਨੀ ਮਨਜੀਤ ਸਿੰਘ ਗਰੇਵਾਲ ਹੈ। ਮਾਰਕੀਟ ਵਿੱਚ ਕੈਫੇ ਡੇਅ ਦੇ ਉੱਪਰ ਪਹਿਲੀ ਮੰਜ਼ਲ ’ਤੇ ਦੋ ਸੋਅਰੂਮਾਂ ਵਿੱਚ ਅੰਗਦ ਸਿੰਘ ਨਾਂ ਦਾ ਵਿਅਕਤੀ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਅੱਜ ਬਿਜਲੀ ਦੇ ਮੀਟਰ ਬਾਕਸ ਵਿੱਚ ਸ਼ਾਟ ਸਰਕਟ ਹੋਣ ਕਾਰਨ ਲੱਗੀ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਗਰਾਉਂਡ ਫਲੋਰ ’ਤੇ ਕੈਫੇ ਡੇਅ ਹੈ, ਪਹਿਲੀ ਮੰਜ਼ਲ ’ਤੇ ਪ੍ਰਾਪਰਟੀ ਡੀਲਰ ਦਾ ਕੰਮ ਅਤੇ ਦੂਜੀ ਮੰਜ਼ਲ ’ਤੇ ਕੰਪਿਊਟਰਾਂ ਦਾ ਕੰਮ ਹੈ ਪ੍ਰੰਤੂ ਇਨ੍ਹਾਂ ਦਫ਼ਤਰਾਂ ਵਿੱਚ ਜਾਣ ਅਤੇ ਆਉਣ ਲਈ ਕੇਵਲ ਇੱਕੋ ਰਸਤਾ ਹੋਣ ਕਾਰਨ ਅੱਗ ਬੁਝਾਉਣ ਸਮੇਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸ੍ਰੀ ਵਰਮਾ ਨੇ ਦੱਸਿਆ ਕਿ ਪਹਿਲਾਂ ਬਾਹਰੋਂ ਸੋਅਰੂਮ ਦੇ ਸ਼ੀਸ਼ੇ ਤੋੜ ਕੇ ਅੰਦਰ ਪਾਣੀ ਸੁੱਟਿਆਂ ਅਤੇ ਫਿਰ ਪੌੜੀ ਲਗਾ ਕੇ ਫਾਇਰ ਬ੍ਰਿਗੇਡ ਦੀ ਟੀਮ ਸੋਅਰੂਮ ਦੇ ਅੰਦਰ ਦਾਖ਼ਲ ਹੋਈ ਅਤੇ ਸ਼ਾਮ ਨੂੰ ਕਰੀਬ 4 ਵਜੇ ਸੋਅਰੂਮ ਵਿੱਚ ਲੱਗੀ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਦਫ਼ਤਰ ਵਿੱਚ ਪਿਆ ਸਾਰਾ ਫਰਚੀਨਰ ਅਤੇ ਏਸੀ ਵਗੈਰਾ ਸੜ ਕੇ ਸੁਆਹ ਹੋ ਗਏ ਅਤੇ ਅੱਗ ਲੱਗਣ ਕਾਰਨ ਸੋਅਰੂਮਾਂ ਦੀ ਇਮਾਰਤ ਵੀ ਬੂਰੀ ਤਰ੍ਹਾਂ ਨੁਕਸਾਨੀ ਗਈ ਹੈ। ਲੇਕਿਨ ਇਸ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ। ਦੱਸਿਆ ਗਿਆ ਹੈ ਕਿ ਸੋਅਰੂਮ ’ਚੋਂ ਧੂੰਆਂ ਨਿਕਲਦਾ ਦੇਖ ਕੇ ਕੈਫੇ ਡੇਅ ਅਤੇ ਦੂਜੀ ਮੰਜ਼ਲ ’ਚੋਂ ਸਾਰੇ ਲੋਕ ਤੁਰੰਤ ਬਾਹਰ ਆ ਗਏ ਸੀ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…