Share on Facebook Share on Twitter Share on Google+ Share on Pinterest Share on Linkedin ਪੁੱਡਾ ਸਮੇਤ ਹੋਰ ਵਿਕਾਸ ਅਥਾਰਟੀਆਂ ਨੇ ਈ-ਨਿਲਾਮੀ ਰਾਹੀਂ ਜਾਇਦਾਦਾਂ ਵੇਚ ਕੇ 75.39 ਕਰੋੜ ਰੁਪਏ ਵੱਟੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ: ਪੰਜਾਬ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਅਥਾਰਟੀ (ਪੁੱਡਾ) ਅਤੇ ਹੋਰ ਵੱਖ ਵੱਖ ਵਿਕਾਸ ਅਥਾਰਟੀਆਂ ਦੀਆਂ ਚੰਗੀਆਂ ਲੋਕੇਸ਼ਨਾਂ ਵਾਲੀਆਂ ਜਾਇਦਾਦਾਂ ਦੀ ਈ-ਨਿਲਾਮੀ ਸਫ਼ਲ ਸਾਬਤ ਹੋਈ ਹੈ, ਕਿਉਂ ਜੋ ਪੰਜਾਬ ਭਰ ਵਿੱਚ ਸਥਿਤ ਵੱਖ-ਵੱਖ ਪ੍ਰਾਪਰਟੀਆਂ ਦੀ ਨਿਲਾਮੀ ਤੋਂ ਪੁੱਡਾ ਅਤੇ ਹੋਰ ਅਥਾਰਟੀਆਂ ਨੇ 75.39 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਮੁਹਾਲੀ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਈ-ਨਿਲਾਮੀ ਦੀ ਪ੍ਰਕਿਰਿਆ 10 ਦਿਨ ਚਲੀ। ਵੱਖ-ਵੱਖ ਓਯੂਵੀਜੀਐਲ ਪ੍ਰਾਪਰਟੀਆਂ ਦੀ ਈ-ਨਿਲਾਮੀ ਤੋਂ ਪੁੱਡਾ ਨੂੰ 21.76 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਪੁੱਡਾ ਦੀਆਂ ਨਿਲਾਮ ਕੀਤੀਆਂ ਗਈਆਂ ਸਾਈਟਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਮਲੋਟ, ਨਾਭਾ ਅਤੇ ਬਠਿੰਡਾ ਵਿੱਚ ਸਥਿਤ ਇੱਕ ਵੱਡੀ ਕਮਰਸ਼ੀਅਲ ਸਾਈਟ, ਰਿਹਾਇਸ਼ੀ ਪਲਾਟ ਅਤੇ ਬੂਥ ਸ਼ਾਮਲ ਹਨ। ਬਠਿੰਡਾ ਵਿੱਚ ਵੀ ਇਸ ਤਰ੍ਹਾਂ ਸਾਈਟ ਨੂੰ ਸਭ ਤੋਂ ਉੱਚੀ 14.78 ਕਰੋੜ ਰੁਪਏ ਦੀ ਬੋਲੀ ’ਤੇ ਨਿਲਾਮ ਕੀਤਾ ਗਿਆ। ਗਮਾਡਾ ਵੱਲੋਂ ਆਈਟੀ ਸਿਟੀ ਮੁਹਾਲੀ ਵਿੱਚ ਸਥਿਤ ਆਪਣੀਆਂ ਉਦਯੋਗਿਕ ਸਾਈਟਾਂ ਅਤੇ ਰਾਜਪੁਰਾ ਵਿੱਚ ਇਕ ਉਦਯੋਗਿਕ ਪਲਾਟ ਨਿਲਾਮ ਕਰਨ ਵਿੱਚ ਸਫ਼ਲ ਰਿਹਾ। ਇਸ ਤੋਂ ਇਲਾਵਾ ਮੁਹਾਲੀ ਦੇ ਵੱਖ-ਵੱਖ ਸੈਕਟਰਾਂ ਵਿੱਚ ਬੂਥ ਅਤੇ ਰਿਹਾਇਸ਼ੀ ਪਲਾਟ ਵੇਚੇ ਗਏ। ਗਮਾਡਾ ਨੇ ਇਨ੍ਹਾਂ ਸਾਈਟਾਂ ਅਤੇ ਪਲਾਟਾਂ ਦੀ ਨਿਲਾਮੀ ਤੋਂ ਲਗਭਗ 30 ਕਰੋੜ ਰੁਪਏ ਕਮਾਏ। ਇਸ ਤੋਂ ਇਲਾਵਾ ਲੁਧਿਆਣਾ ਵਿੱਚ ਵੱਖ-ਵੱਖ ਥਾਵਾਂ ’ਤੇ ਸਥਿਤ ਐਸਸੀਓ, ਰਿਹਾਇਸ਼ੀ ਪਲਾਟਾਂ ਅਤੇ ਬੂਥਾਂ ਦੀ ਨਿਲਾਮੀ ਤੋਂ ਗਲਾਡਾ ਨੇ 10.10 ਕਰੋੜ ਰੁਪਏ ਦੀ ਕਮਾਈ ਕੀਤੀ। ਜਿੱਥੇ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਸਫ਼ਲਤਾ ਪੂਰਵਕ 5.42 ਕਰੋੜ ਰੁਪਏ ਦੀਆਂ ਪ੍ਰਾਪਰਟੀਆਂ ਨਿਲਾਮ ਕੀਤੀਆਂ ਗਈਆਂ। ਉੱਥੇ ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ 4.58 ਕਰੋੜ ਦਾ ਮਾਲੀਆ ਇਕੱਠਾ ਕੀਤਾ ਗਿਆ। ਬਠਿੰਡਾ ਵਿਕਾਸ ਅਥਾਰਟੀ ਅਤੇ ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ ਨਿਲਾਮ ਕੀਤੀਆਂ ਗਈਆਂ ਪ੍ਰਾਪਰਟੀਆਂ ਵਿੱਚ ਬਟਾਲਾ ਵਿੱਚ ਰਿਹਾਇਸ਼ੀ ਪਲਾਟ ਅਤੇ ਬਠਿੰਡਾ ਦੀਆਂ ਵੱਖ-ਵੱਖ ਸ਼ਹਿਰੀ ਮਿਲਖਾਂ ਵਿੱਚ ਐਸਸੀਐਫ਼, ਐਸਸੀਐਸ, ਬੂਥ ਅਤੇ ਰਿਹਾਇਸ਼ੀ ਪਲਾਟ ਸ਼ਾਮਲ ਹਨ। ਇੰਝ ਹੀ ਪਟਿਆਲਾ ਵਿਕਾਸ ਅਥਾਰਟੀ ਵੱਲੋਂ 3.53 ਕਰੋੜ ਰੁਪਏ ਦੀ ਕੀਮਤ ਦੇ ਐਸਸੀਓ ਅਤੇ ਬੂਥ ਸਫਲਤਾ ਪੂਰਵਕ ਨਿਲਾਮ ਕੀਤੇ ਗਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ