ਪਿਛਲੇ 3 ਸਾਲਾਂ ਵਿੱਚ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਵਿਕਾਸ ਕਾਰਜ ਨੇਪਰੇ ਚਾੜੇ: ਅਰੁਣ ਸ਼ਰਮਾ

ਵਾਰਡ ਨੰਬਰ-9 ਵਿੱਚ 9.97 ਲੱਖ ਦੀ ਲਾਗਤ ਨਾਲ ਪੇਵਰ ਬਲਾਕ ਲਗਾਉਣ ਦਾ ਸ਼ੁਰੂ ਕਰਵਾਇਆ ਕੰਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ:
ਨਗਰ ਨਿਗਮ ਦੇ ਕੌਂਸਲਰ ਅਰੁਣ ਸ਼ਰਮਾ ਨੇ ਅੱਜ ਵਾਰਡ ਨੰਬਰ-9 ਵਿੱਚ 9.97 ਲੱਖ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਪੇਵਰ ਬਲਾਕ ਦੇ ਕੰਮ ਦੀ ਰਸਮੀ ਸ਼ੁਰੂਆਤ ਟੱਕ ਲਗਾ ਕੇ ਕੀਤੀ। ਇਸ ਮੌਕੇ ਉਹਨਾਂ ਕਿਹਾ ਅੱਜ ਉਹਨਾਂ ਨੂੰ ਨਗਰ ਨਿਗਮ ਦਾ ਕੌਂਸਲਰ ਬਣੇ ਨੂੰ ਤਿੰਨ ਸਾਲ ਮੁਕੰਮਲ ਹੋਏ ਹਨ ਅਤੇ ਇਸ ਮੌਕੇ ਉਹ ਵਾਰਡ ਵਿੱਚ ਪੇਵਰ ਬਲਾਕਾਂ ਦਾ ਕੰਮ ਆਰੰਭ ਕਰਵਾ ਕੇ ਮਾਣ ਮਹਿਸੂਸ ਕਰ ਰਹੇ ਹਨ। ਉਹਨਾਂ ਦੱਸਿਆ ਕਿ ਪਿਹਲੇ ਤਿੰਨ ਸਾਲਾਂ ਦੌਰਾਨ ਉਹਨਾਂ ਵੱਲੋਂ ਵਾਰਡ ਦੇ ਸਰਵਪੱਖੀ ਵਿਕਾਸ ਲਈ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰਵਾਉਣ ਲਈ ਯਤਨ ਕੀਤੇ ਜਾਂਦੇ ਹਨ ਅਤੇ ਇਸ ਦੌਰਾਨ 30 ਲੱਖ ਰੁਪਏ ਦੇ ਪੇਵਰ ਬਲਾਕਾਂ ਦੇ ਕੰਮ ਐਚ.ਈ ਮਕਾਨਾਂ ਵਿੱਚ 7 ਲੱਖ ਦੀ ਲਾਗਤ ਨਾਲ ਨਵੀਆਂ ਲਾਈਟਾਂ ਲਗਵਾਉਣ, ਬਿਜਲੀ ਸਾਪਲਾਈ ਵਿੱਚ ਸੁਧਾਰ ਲਈ 6 ਨਵੇੱ ਟ੍ਰਾਂਸਫਾਰਮਰ ਲਗਵਾਉਣ, ਵਾਰਡ ਵਿੱਚ ਪੈਂਦੇ 2 ਪਾਰਕਾਂ ਨੂੰ ਨਵੇੱ ਸਿਰੇ ਤੋੱ ਵਿਕਸਿਤ ਕਰਨ, 24 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਦੀਆਂ ਸੜਕਾਂ ਦੀ ਕਾਰਪੈਟਿੰਗ ਕਰਵਾਉਣ ਅਤੇ ਫੇਜ਼-5 ਸਰਕਾਰੀ ਮਿਡਲ ਸਕੂਲ ਨੂੰ ਆਪਗ੍ਰੇਡ ਕਰਵਾ ਦੇ ਹਾਈ ਸਕੂਲ ਬਣਾਉਣ ਦੇ ਕੰਮ ਮੁਕੰਮਲ ਹੋ ਚੁੱਕੇ ਹਨ।
ਉਹਨਾਂ ਦੱਸਿਆ ਕਿ ਉਹਨਾਂ ਦੇ ਵਾਰਡ ਦੀ ਸਭ ਤੋਂ ਵੱਡੀ ਸਮੱਸਿਆ (ਬਰਸਾਤੀ ਪਾਣੀ ਦੀ ਨਿਕਾਸੀ) ਦੇ ਲਈ ਕਾਜ ਨੂੰ ਦੀ ਉਸਾਰੀ ਦੇ ਕੰਮ ਲਈ ਟੈਂਡਰ ਜਾਰੀ ਹੋ ਗਏ ਹਨ ਅਤੇ ਛੇਤੀ ਹੀ ਇਹਨਾਂ ਦਾ ਕੰਮ ਆਰੰਭ ਹੋ ਜਾਵੇਗਾ। ਜਿਹੜਾ ਬਰਸਾਤ ਦੇ ਮੌਸਮ ਤੋਂ ਪਹਿਲਾਂ ਮੁਕੰਮਲ ਕਰਵਾ ਦਿੱਤਾ ਜਾਵੇਗਾ ਤਾਂ ਜੋ ਵਾਸਨੀਕਾਂ ਨੂੰ ਇਸ ਵਾਰ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਸਾਮਹਣਾ ਨਾ ਕਰਨਾ ਪਵੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…