ਡੀਜੀਪੀ ਵੱਲੋਂ ਖੇਤਰੀ ਅਫ਼ਸਰਾਂ ਨੂੰ ਗੈਂਗਸਟਰਾਂ, ਨਸ਼ਾ ਤਸਕਰਾਂ ਵਿਰੁੱਧ ਸਖ਼ਤ ਸ਼ਿਕੰਜਾ ਕਸਣ ਦੇ ਹੁਕਮ

ਨਸ਼ਿਆਂ ਦੀ ਤਸਕਰੀ ਵਾਲੇ ਕੇਸਾਂ ਵਿੱਚ ਖੇਤਰੀ ਅਫ਼ਸਰਾਂ ਦੀ ਜਵਾਬਦੇਹੀ ਤੈਅ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਜੂਨ:
ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਖੇਤਰੀ ਅਫ਼ਸਰਾਂ ਨੂੰ ਗੈਗਸਟਰਾਂ ਅਤੇ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ’ਤੇ ਸਿਕੰਜ਼ਾ ਕਸਣ ਦੀਆਂ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਇਹ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਨਸ਼ਾ ਤਸਕਰੀ ਲਈ ਉਹ ਜਵਾਬਦੇਹ ਹੋਣਗੇ। ਇਹ ਨਿਰਦੇਸ਼ ਸ਼ੁੱਕਰਵਾਰ ਨੂੰ ਪੰਜਾਬ ਪੁਲੀਸ ਅਕੈਡਮੀ ਫਿਲੌਰ ਵਿਖੇ ਐਸ.ਐਸ.ਪੀਜ਼/ ਸੀ.ਪੀਜ਼,ਰੇਂਜ਼ ਆਈ.ਜੀ.ਪੀਜ਼/ ਡੀ.ਆਈ.ਜੀਜ਼ ਅਤੇ ਹੋਰ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਜਾਰੀ ਕੀਤੇ ਗਏ। ਇਹ ਮੀਟਿੰਗ ਡੀ.ਜੀ.ਪੀ. ਵੱਲੋਂ ਸੂਬੇ ਵਿੱਚ ਮੌਜੂਦਾ ਸੁਰੱਖਿਆ ਹਾਲਾਤਾਂ ਅਤੇ ਕਾਨੂੰਨ ਤੇ ਵਿਵਸਥਾ ਦਾ ਜਾਇਜ਼ਾ ਲੈਣ ਲਈ ਬੁਲਾਈ ਗਈ ਸੀ।
ਇਸ ਮੀਟਿੰਗ ਵਿੱਚ ਅੱਤਵਾਦੀ ਗਤੀਵਿਧੀਆਂ, ਰਾਜ ਵਿਰੋਧੀ ਗਤੀਵਿਧੀਆਂ ਲਈ ਨੌਜਵਾਨਾਂ ਨੂੰ ਗਰਮਖਿਆਲੀ ਬਣਾਉਣਾ, ਨਸ਼ਾ ਤਸਕਰਾਂ ਅਤੇ ਗੈਗਸਟਰਾਂ ਵਿਰੁੱਧ ਕਾਰਵਾਈ ਆਦਿ ਨਾਲ ਸਬੰਧਿਤ ਮੁੱਦੇ ਏਜੰਡੇ ਦੇ ਸਿਖ਼ਰ ਤੇ ਸਨ। ਖੇਤਰੀ ਯੂਨਿਟਾਂ ਦੀਆਂ ਨਸ਼ਾ ਤਸਕਰਾਂ ਵਿਰੁੱਧ ਕਾਰਵਾਈਆਂ ਦਾ ਜਾਇਜ਼ਾ ਲੈਂਦਿਆਂ ਡੀ.ਜੀ.ਪੀ. ਨੇ ਸਾਰੇ ਖੇਤਰੀ ਅਫ਼ਸਰਾਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰਾਂ ਵਿਚਲੀਆਂ ਨਸ਼ਿਆਂ ਦੀਆਂ ਸਪਲਾਈ ਲਾਈਨਾਂ ਨੂੰ ਪੂਰੀ ਤਰ੍ਹਾਂ ਨਾਕਾਮ ਕਰਨ ਨੂੰ ਯਕੀਨੀ ਬਣਾਉਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਨਸ਼ਿਆਂ ਪ੍ਰਤੀ ਕਤਈ ਨਾ ਬਰਦਾਸ਼ਤ ਕਰਨ ਵਾਲੇ ਵਤੀਰੇ ਦਾ ਹਵਾਲਾ ਦਿੰਦਿਆਂ ਡੀਜੀਪੀ ਵੱਲੋਂ ਇਸ ਮਾਮਲੇ ਬਾਰੇ ਕਿਸੇ ਤਰ੍ਹਾਂ ਦੀ ਵੀ ਢਿੱਲ ਵਿਰੁੱਧ ਸਖ਼ਤ ਚੇਤਾਵਨੀ ਦਿੱਤੀ ਹੈ।
ਡੀਜੀਪੀ ਨੇ ਸਪੱਸ਼ਟ ਸ਼ਬਦਾਂ ਵਿੱਚ ਅਧਿਕਾਰੀਆਂ ਨੂੰ ਦੱਸਿਆ ਕਿ ਵੱਖ ਵੱਖ ਪੱਧਰਾਂ ਤੇ ਕੰਮ ਕਰ ਰਹੇ ਖੇਤਰੀ ਅਫਸਰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਨਸ਼ਾ ਤਸਕਰੀ ਲਈ ਜਵਾਬਦੇਹ ਹੋਣਗੇ। ਡੀ.ਜੀ.ਪੀ. ਨੇ ਪੰਜਾਬ ਪੁਲੀਸ ਦੇ ਵੱਖ ਵੱਖ ਯੂਨਿਟਾਂ ਵੱਲੋਂ ਵਿਭਿੰਨ ਨਸ਼ਿਆਂ ਦੀਆਂ ਵੱਡੀਆਂ ਬਰਾਮਦਗੀਆਂ ਬਾਰੇ ਵੀ ਦੱਸਿਆ ਅਤੇ ਨਸ਼ਾ ਤਸਕਰਾਂ ਤੇ ਹੋਰ ਜ਼ੋਰ ਨਾਲ ਸ਼ਿਕੰਜ਼ਾ ਕਸਣ ਦਾ ਸੱਦਾ ਦਿੱਤਾ। ਉਨ੍ਹਾਂ ਸਾਰੇ ਖੇਤਰੀ ਅਫਸਰਾਂ ਨੂੰ ਇਨ੍ਹਾਂ ਸਮੱਗਲਰਾਂ ਦੁਆਰਾ ਗੈਰ ਕਾਨੂੰਨੀ ਢੰਗ ਨਾਲ ਹਾਸਲ ਕੀਤੀਆਂ ਜ਼ਮੀਨਾਂ-ਜਾਇਦਾਦਾਂ ਬਾਰੇ ਵਿਵਸਥਤ ਵਿੱਤੀ ਜਾਂਚ ਕਰਨ ਦੇ ਹੁਕਮ ਦਿੱਤੇ ਅਤੇ ਇਨ੍ਹਾਂ ਨੂੰ ਕਬਜੇਵਿੱਚ ਲੈਣ ਦੀ ਪ੍ਰਕਿਰਿਆ ਨੂੰ ਜਲਦ ਸ਼ੁਰੂ ਕਰਨ ਲਈ ਕਿਹਾ।
ਡੀਜੀਪੀ ਨੇ ਖੇਤਰੀ ਅਫ਼ਸਰਾਂ ਨੂੰ ਨਸ਼ਾ ਮਾਮਲਿਆਂ ਦੇ ਆਦਤਨ ਨਸ਼ਾ ਤਸਕਰਾਂ ਦੀ ਪਹਿਚਾਣ ਕਰਨ ਅਤੇ ਨਸ਼ਿਆਂ ਦੀ ਗੈਰਕਾਨੂੰਨੀ ਤਸਕਰੀ ਬਾਰੇ ਬਣੇ ਐਕਟ, 1988 ਦੀਆਂ ਵੱਖ ਵੱਖ ਧਾਰਾਵਾਂ ਅਧੀਨ ਹਿਰਾਸਤ ਵਿੱਚ ਲੈਣ ਲਈ ਕਾਰਵਾਈ ਸ਼ੁਰੂ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਨਸ਼ਿਆਂ ਦੇ ਖਿਲਾਫ਼ ਲੋਕਾਂ ਨੂੰ ਲਾਮਬੰਧ ਕਰਨ ਲਈ ਇਕ ਜਾਗਰੂਕਤਾ ਮੁਹਿਮ ਸ਼ੁਰੂ ਕਰਨ ਲਈ ਵੀ ਕਿਹਾ ਜਿਸ ਵਿੱਚ ਗੈਰ ਸਰਕਾਰੀ ਸੰਸਥਾਵਾਂ (ਐਨ ਜੀ ਓ), ਸਿਵਲ ਸੁਸਾਇਟੀ ਦੇ ਅਹੁਦੇਦਾਰਾਂ, ਪੰਚਾਇਤਾਂ ਵਿਦਿਅਕ ਅਦਾਰਿਆਂ ਤੋਂ ਇਲਾਵਾ ਨੌਜਵਾਨਾਂ ਨੂੰ ਵੀ ਇਸ ਜਾਗਰੂਕਤਾ ਮੁਹਿੰਮ ਦਾ ਇਕ ਸਰਗਰਮ ਹਿੱਸਾ ਬਣਾਇਆ ਜਾਵੇ। ਵੱਖਵਾਦੀ ਅਤੇ ਅੱਤਵਾਦੀ ਗਰੁੱਪਾਂ ਦੀ ਗਤੀਵਿਧਿਆਂ ਦਾ ਜ਼ਾਇਜਾ ਲੈਂਦਿਆਂ ਪੁਲੀਸ ਮੁੱਖੀ ਨੇ ਖੇਤਰੀ ਅਫਸਰਾਂ ਨੂੰ ਇਹ ਆਦੇਸ਼ ਦਿੱਤੇ ਕਿ ਨੌਜਵਾਨਾਂ ਨੂੰ ਸਹੀ ਮਾਰਗਦਰਸ਼ਨ ਅਤੇ ਸਿੱਖਿਆ ਪ੍ਰਦਾਨ ਕਰਕੇ ਇਨ੍ਹਾਂ ਵੱਖਵਾਦੀ ਗਰੁੱਪਾਂ ਦੀਆਂ ਦੇਸ਼ ਵਿਰੋਧੀ ਗਤਿਵਿਧਿਆਂ ਬਾਰੇ ਚਾਣਨਾ ਪਾਈ ਜਾਵੇ। ਉਨ੍ਹਾਂ ਪੁਲਿਸ ਅਫ਼ਸਰਾਂ ਨੂੰ ਚੌਕਸੀ ਵਧਾਉਣ ਦਾ ਆਦੇਸ਼ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਸੰਗਠਨਾਂ ਵੱਲੋਂ ਸੋਸ਼ਲ ਮੀਡੀਆ ਦੀ ਕੀਤੀ ਜਾ ਦੁਰਵਰਤੋਂ ’ਤੇ ਖਾਸ ਨਜ਼ਰ ਰੱਖੀ ਜਾਵੇ ਅਤੇ ਕਿਸੇ ਵੀ ਗੈਂਗਸਟਰ ਵਲੋਂ ਕੀਤੀ ਜਾ ਰਹੀ ਅਜਿਹੀ ਕੋਈ ਦੇਸ਼ ਵਿਰੋਧੀ ਗਤਿਵਿਧੀ ਨਜ਼ਰ ਆਉਣ ’ਤੇ ਉਸ ਵਿਰੁੱਧ ਸਖਤ ਕਾਨੂੰਨੀ ਐਕਸ਼ਨ ਲਿਆ ਜਾਵੇ।
ਪੁਲੀਸ ਮੁੱਖੀ ਨੇ ਕੌਮੀ ਅਮਰਜੈਂਸੀ ਰਿਸਪੋਂਸ ਸਿਸਟਮ ਲਾਗੂ ਕੀਤੇ ਜਾਣ ਸਬੰਧੀ ਹੋਈ ਪ੍ਰਗਤੀ ਦਾ ਜ਼ਾਇਜਾ ਵੀ ਲਿਆ ਜਿਸ ਨੂੰ ਸੀ ਡੈਕ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਇਸ ਸਿਸਟਮ ਦੇ ਲਾਗੂ ਹੋਣ ਨਾਲ ਕਿਸੇ ਵੀ ਵਿਰੋਧੀ ਪ੍ਰਸਥਿਤੀ ਦਾ ਪਤਾ ਲੱਗਣ ’ਤੇ ਪੁਲਿਸ ਵਲੋਂ ਐਕਸ਼ਨ ਲੈਣ ਲਈ ਸਮਾਂ ਬਹੁਤ ਘੱਟ ਜਾਵੇਗਾ ਕਿਉਂਕਿ ਪੁਲਿਸ ਇਸ ਸਿਸਟਮ ਨਾਲ ਤੁਰੰਤ ਹਰਕਤ ਵਿੱਚ ਆ ਜਾਵੇਗਾ। ਇਸ ਮੌਕੇ ਹਰਦੀਪ ਸਿੰਘ ਢਿੱਲੋਂ, ਆਈ.ਪੀ.ਐਸ, ਡੀ.ਜੀ.ਪੀ. (ਐਲ ਐਂਡ ਓ); ਦਿਨਕਰ ਗੁਪਤਾ, ਆਈ.ਪੀ.ਐਸ., ਡੀ.ਜੀ.ਪੀ. (ਇੰਟੈਲੀਜੈਂਸ); ਐਮ.ਕੇ. ਤਿਵਾੜੀ, ਆਈ.ਪੀ.ਐਸ. ਡੀ ਜੀ ਪੀ (ਪ੍ਰਸ਼ਾਸਨ); ਪ੍ਰਬੋਧ ਕੁਮਾਰ, ਡਾਇਰੈਕਟਰ / ਬੀ ਓ ਆਈ; ਅਤੇ ਈਸ਼ਵਰ ਸਿੰਘ, ਆਈ.ਪੀ.ਐਸ., ਐੱਸ. ਮੀਟਿੰਗ ਵਿੱਚ ਮੌਜੂਦ ਡੀਜੀਪੀ (ਕਾਨੂੰਨ ਅਤੇ ਵਿਵਸਥਾ) ਸੀਨੀਅਰ ਅਧਿਕਾਰੀਆਂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…