ਡੀਜੀਪੀ ਵੱਲੋਂ ਕੋਵਿਡ -19 ਸਬੰਧੀ ਸਥਿਤੀ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਦਾ ਦੌਰਾ, ਪੁਲਿਸ ਪ੍ਰਬੰਧਾਂ ਦਾ ਵੀ ਲਿਆ ਜਾਇਜ਼ਾ

ਏਸੀਪੀ ਅਨੀਲ ਕੋਹਲੀ ਦੇ ਭੋਗ ਵਿੱਚ ਸ਼ਾਮਲ ਹੋਏ, ਪਤਨੀ ਨੂੰ ਚੈੱਕ ਅਤੇ ਬੇਟੇ ਨੂੰ ਸੌਂਪਿਆ ਨਿਯੁਕਤੀ ਪੱਤਰ

11 ਪੰਜਾਬ ਪੁਲਿਸ ਕਰਮਚਾਰੀਆਂ ਦੀ ‘ਡੀਜੀਪੀ ਆਨਰ ਫ਼ਾਰ ਇਗਜ਼ੇਮਪਲਰੀ ਸੇਵਾ ਟੂ ਸੁਸਾਇਟੀ’ ਪੁਰਸਕਾਰ ਨਾਲ ਕੀਤੇ ਸਨਮਾਨਿਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਮਈ:
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਐਤਵਾਰ ਨੂੰ ਜ਼ਿਲ੍ਹੇ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਕਮਿਸ਼ਨਰੇਟ ਦਾ ਦੌਰਾ ਕੀਤਾ ਅਤੇ ਕੋਵਿਡ -19 ਮਹਾਮਾਰੀ ਨਾਲ ਨਜਿੱਠਣ ਲਈ ਪੁਲਿਸ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਡੀਜੀਪੀ ਨੇ ਪੰਜਾਬ ਦੇ ਪਹਿਲੇ ਪੁਲਿਸ ਕੋਰੋਨਾ ਸ਼ਹੀਦ ਏਸੀਪੀ ਅਨਿਲ ਕੋਹਲੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ, ਜੋ ਕੋਰੋਨਾ ਵਿਰੁੱਧ ਜੰਗ ਵਿੱਚ ਮੋਹਰਲੀ ਕਤਾਰ ਵਿੱਚ ਕੰਮ ਕਰਦਿਆਂ 18 ਅਪ੍ਰੈਲ ਨੂੰ ਸ਼ਹੀਦ ਹੋ ਗਏ ਸਨ। ਡੀਜੀਪੀ ਕੋਹਲੀ ਦੇ ਭੋਗ ਸਮਾਗਮ ਵਿਚ ਸ਼ਾਮਲ ਹੋਏ ਅਤੇ ਦੁਖੀ ਪਰਿਵਾਰ ਨਾਲ ਡੂੰਘੇ ਦੁੱਖ ਅਤੇ ਏਕਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਅਨਿਲ ਕੋਹਲੀ ਦੇ ਪੁੱਤਰ ਪਾਰਸ ਕੋਹਲੀ ਨੂੰ ਨਿਯੁਕਤੀ ਪੱਤਰ ਅਤੇ ਉਹਨਾਂ ਦੀ ਪਤਨੀ ਪਲਕ ਕੋਹਲੀ ਨੂੰ ਵਿੱਤੀ ਸਹਾਇਤਾ ਲਈ ਚੈੱਕ ਵੀ ਸੌਂਪਿਆ। ਸੂਬੇ ਵਿੱਚ ਫੈਲੇ ਕੋਵਿਡ -19 ਕਾਰਨ ਭੋਗ ਵਿੱਚ ਸ਼ਰੀਕ ਨਾ ਹੋਣ ਕਰਕੇ ਸੂਬੇ ਭਰ ਤੋਂ 20,000 ਤੋਂ ਵੱਧ ਲੋਕ ਅਤੇ ਪੁਲਿਸ ਅਧਿਕਾਰੀ ਇੰਟਰਨੈਟ ’ਤੇ ਸਿੱਧੇ ਪ੍ਰਸਾਰਣ ਰਾਹੀਂ ਭੋਗ ਸਮਾਰੋਹ ਵਿੱਚ ਸ਼ਾਮਲ ਹੋਏ।
ਇਨ੍ਹਾਂ ਵਿੱਚ ਏਡੀਜੀਪੀਜ਼, ਆਈਜੀ/ਡੀਆਈਜੀ ਅਤੇ ਸੂਬੇ ਦੇ ਸਾਰੇ ਐਸਐਸਪੀ ਸ਼ਾਮਲ ਸਨ।
ਇਸ ਤੋਂ ਪਹਿਲਾਂ ਪੁਲਿਸ ਲਾਈਨਜ਼, ਲੁਧਿਆਣਾ ਵਿਖੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਗੁਪਤਾ ਨੇ ਮੌਜੂਦਾ ਸਥਿਤੀ ਅਤੇ ਕੋਵਿਡ ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਕਰਫਿਊ ਅਤੇ ਕੋਵਿਡ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਡੀਜੀਪੀ ਨੂੰ ਦੱਸਿਆ ਕਿ ਜ਼ਿਲ੍ਹਾ ਪੁਲਿਸ ਕੋਵਿਡ ਸਬੰਧੀ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰ ਰਹੀ ਹੈ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਦ੍ਰਿੜਤਾ ਨਾਲ ਪੇਸ਼ ਆ ਰਹੀ ਹੈ। ਜ਼ਿਲ੍ਹਾ ਪੁਲਿਸ ਨੇ ਕਰਫਿਊ ਨਾਲ ਜੁੜੇ ਵੱਖ ਵੱਖ ਅਪਰਾਧਾਂ ਸਬੰਧੀ 426 ਐਫਆਈਆਰਜ਼ ਦਰਜ ਕੀਤੀਆਂ ਗਈਆਂ ਅਤੇ ਉਲੰਘਣਾ ਕਰਨ ਵਾਲੇ 732 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੁੱਲ 14,806 ਵਿਅਕਤੀਆਂ ਨੂੰ ਖੁੱਲ੍ਹੀਆਂ ਜੇਲ੍ਹਾਂ ਵਿੱਚ ਲਿਜਾਇਆ ਗਿਆ, ਜਦੋਂ ਕਿ ਬਿਨਾਂ ਕਾਰਨ ਸ਼ਹਿਰ ਵਿੱਚ ਵਾਹਨਾਂ ’ਤੇ ਘੁੰਮਣ ਵਾਲਿਆਂ ਵਿਰੁੱਧ 7088 ਟਰੈਫਿਕ ਚਲਾਨ ਜਾਰੀ ਕੀਤੇ ਗਏ ਅਤੇ 1265 ਵਾਹਨ ਜ਼ਬਤ ਕੀਤੇ ਗਏ।
ਸੀਪੀ ਨੇ ਅੱਗੇ ਮੀਟਿੰਗ ਵਿੱਚ ਦੱਸਿਆ ਕਿ ਲੁਧਿਆਣਾ ਇਕ ਉਦਯੋਗਿਕ ਕੇਂਦਰ ਹੈ, ਜਿਸ ਕਾਰਨ ਦੇਸ਼ ਭਰ ਤੋਂ ਲੱਖਾਂ ਪ੍ਰਵਾਸੀ ਮਜ਼ਦੂਰ ਵੀ ਇੱਥੇ ਰਹਿ ਰਹੇ ਸਨ, ਪੁਲਿਸ ਨੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਸਖ਼ਤ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਸਾਰੇ ਜ਼ਰੂਰਤਮੰਦ ਵਿਅਕਤੀਆਂ ਨੂੰ ਖਾਣਾ ਪਰੋਸਿਆ ਗਿਆ। ਇਸ ਸਮੇਂ ਦੌਰਾਨ 57,85,793 ਵਿਅਕਤੀਆਂ ਨੂੰ ਖਾਣਾ ਪਰੋਸਿਆ ਗਿਆ ਅਤੇ 39,837 ਫੂਡ ਕਿੱਟਾਂ ਨੂੰ ਲੋੜਵੰਦਾਂ ਵਿੱਚ ਵੰਡਿਆ ਗਿਆ।
ਸ੍ਰੀ ਅਗਰਵਾਲ ਨੇ ਅੱਗੇ ਦੱਸਿਆ ਕਿ ਪਿਛਲੇ 5 ਦਿਨਾਂ ਵਿੱਚ 20,000 ਪ੍ਰਵਾਸੀ ਸ਼੍ਰਮੀਕ ਐਕਸਪ੍ਰੈਸ ਸਪੈਸ਼ਲ ਟ੍ਰੇਨਾਂ ਰਾਹੀਂ ਆਪਣੇ ਮੂਲ ਜ਼ਿਲ੍ਹਿਆਂ ਵਿੱਚ ਵਾਪਸ ਪਰਤੇ। ਉਹਨਾਂ ਇਹ ਵੀ ਦੱਸਿਆ ਕਿ ਲੁਧਿਆਣਾ ਵਿੱਚ ਪਹਿਲਾਂ ਹੀ ਕਈ ਫੈਕਟਰੀਆਂ ਨੇ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਵੱਡੀ ਗਿਣਤੀ ਵਿੱਚ ਮਜ਼ਦੂਰ ਕੰਮ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਇਲਾਵਾ, 57 ਸ਼ੈਲਟਰ ਹੋਮ ਸਥਾਪਤ ਕੀਤੇ ਗਏ ਅਤੇ ਲਗਭਗ 800 ਪ੍ਰਵਾਸੀ ਉਥੇ ਰਹਿ ਰਹੇ ਸਨ ਜਿਹਨਾਂ ਵਿੱਚ ਪ੍ਰਸ਼ਾਸਨ ਦੁਆਰਾ ਮੁਫ਼ਤ ਖਾਣਾ ਅਤੇ ਰਹਿਣ ਦੀ ਸਹੂਲਤ ਦਿੱਤੀ ਗਈ ਸੀ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਲੁਧਿਆਣਾ ਸ਼ਹਿਰ ਵਿੱਚ ਅਮਨ-ਕਾਨੂੰਨ ਦੇ ਸੁਚੱਜੇ ਪ੍ਰਬੰਧਾਂ ਲਈ 2020 ਵਲੰਟੀਅਰ ਪੁਲਿਸ ਦੀ ਮਦਦ ਕਰ ਰਹੇ ਸਨ ਅਤੇ ਲੋਕਾਂ ਵੱਲੋਂ ਉਨ੍ਹਾਂ ਵਲੋਂ ਦਿੱੱਤੇ ਜਾ ਰਹੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।ਕੋਵਿਡ -19 ਦੇ ਸੰਕਟਕਾਲੀ ਦੌਰ ਵਿਚ ਆਮ ਲੋਕ ਦੀ ਭੂਮਿਕਾ ਵੀ ਸ਼ਲਾਘਾਯੋਗ ਹੈ ਕਿਉ਼ਜੋ 276 ਪਿੰਡਾਂ ਅਤੇ 1077 ਮੁਹੱਲਿਆਂ ਲੋਕਾਂ ਵਲੋਂ ਸਵੈ ਇੱਛਾ ਨਾਲ ਸੀਲ ਕੀਤੇ ਗਏ ਹਨ।
ਪੁਲਿਸ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਨੂੰ ਦੱਸਿਆ ਕਿ ਡਿਊਟੀ `ਤੇ ਤਾਇਨਾਤ ਪੁਲਿਸ ਫੋਰਸ ਨੂੰ ਦਿਨ ਵਿਚ ਦੋ ਵਾਰ ਪਕਾਇਆ ਭੋਜਨ ਦਿੱਤਾ ਜਾ ਰਿਹਾ ਹੈ, ਨਾਲ ਹੀ ਪੀਣ ਵਾਲੇ ਪਾਣੀ ਦੀ ਨਿਰੰਤਰ ਸਪਲਾਈ ਕੀਤੀ ਜਾ ਰਹੀ ਹੈ। ਕਰਮਚਾਰੀਆਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਵਿਟਾਮਿਨ-ਬੀ, ਵਿਟਾਮਿਨ-ਸੀ ਦੀਆਂ ਗੋਲੀਆਂ, ਵਿਟਾਮਿਨ-ਡੀ, ਜਿ਼ੰਕ ਦੀਆਂ ਗੋਲੀਆਂ, ਗਿਲੋਏ ਘਨਵਤੀ ਗੋਲੀਆਂ, ਹੋਮਿਓਪੈਥਿਕ ਦਵਾਈ ਆਰਸੈਨਿਕ ਐਲਬਮ 30 ਵੰਡੀਆਂ ਗਈਆਂ। ਫਰੰਟ ਲਾਈਨ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਲਈ ਲਗਭਗ ਇਕ ਲੱਖ ਮਾਸਕ, 90,000 ਦਸਤਾਨੇ, ਸੈਨੇਟਾਈਜ਼ਰ ਦੀਆਂ 50,000 ਬੋਤਲਾਂ, 1700 ਫੇਸ ਸ਼ੀਲਡ ਅਤੇ ਗੋਗਲਜ਼ ਅਤੇ 564 ਪੀਪੀਈ ਕਿੱਟਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੀਆਂ ਵੱਖ-ਵੱਖ ਥਾਵਾਂ `ਤੇ 478 ਬੈੱਡਾਂ ਦੀ ਸਮਰੱਥਾ ਵਾਲੇ 12 ਕੁਆਰੰਟੀਨ ਸੈਂਟਰ ਵਿਸ਼ੇਸ਼ ਤੌਰ` ਤੇ ਪੁਲਿਸ ਕਰਮਚਾਰੀਆਂ ਲਈ ਸਥਾਪਿਤ ਕੀਤੇ ਗਏ ਹਨ। ਬਹੁਤ ਸਾਰੇ ਪੁਲਿਸ ਜਵਾਨਾਂ ਨੇ ਡੀਜੀਪੀ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਐਚਸੀਕਿਊ ਪਹਿਲਾਂ ਹੀ ਪ੍ਰੋਫਾਈਲੈਕਟਿਕ ਵਜੋਂ ਲੈ ਚੁੱਕੇ ਹਨ।
ਲੁਧਿਆਣਾ ਪੁਲਿਸ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਡੀਜੀਪੀ ਨੇ ਕੋਵਿਡ -19 ਦੇ ਮੱਦੇਨਜ਼ਰ ਲਾਕਡਾਊਨ / ਕਰਫਿਊ ਪਾਬੰਦੀਆਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਸਬੰਧੀ ਯਤਨਾਂ ਨੂੰ ਹੋਰ ਤੇਜ਼ ਕਰਨ ਦੀ ਲੋੜ `ਤੇ ਜ਼ੋਰ ਦਿੱਤਾ। ਡੀਜੀਪੀ ਨੇ ਲੁਧਿਆਣਾ ਦੇ ਵੱਖ ਵੱਖ ਚੌਕਾਂ ਵਿਖੇ ਤਾਇਨਾਤ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਦੋ ਪਹੀਆ ਵਾਹਨਾਂ `ਦੇ ਪਿੱਛੇ ਬੈਠਣ ਵਾਲਿਆਂ ਤੇ ਪਾਬੰਦੀ ਦੀਆਂ ਕੁਝ ਉਲੰਘਣਾਵਾਂ ਨੂੰ ਵੇਖਦਿਆਂ ਗੁਪਤਾ ਨੇ ਪੁਲਿਸ ਮੁਲਾਜ਼ਮਾਂ ਨੂੰ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਇਸ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸੀਪੀ ਲੁਧਿਆਣਾ ਨੂੰ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਇਲੈਕਟ੍ਰਾਨਿਕ ਦੇ ਨਾਲ ਨਾਲ ਸੋਸ਼ਲ ਮੀਡੀਆ `ਤੇ ਵਿਸ਼ੇਸ਼ ਮੁਹਿੰਮਾਂ ਚਲਾਉਣ ਲਈ ਵੀ ਕਿਹਾ ।
ਡੀਜੀਪੀ ਨੇ ਭਾਰਤ ਨਗਰ ਚੌਕ ਵਿਖੇ ਤਾਇਨਾਤ ਵਲੰਟੀਅਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਪਿਛਲੇ ਦੋ ਮਹੀਨਿਆਂ ਤੋਂ ਬਿਨਾਂ ਕਿਸੇ ਤਨਖਾਹ ਤੋਂ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨ ਲਈ ਉਨ੍ਹਾਂ ਦੀ ਤਾਰੀਫ ਕੀਤੀ। ਏਸੀਪੀ (ਟ੍ਰੈਫਿਕ) ਗੁਰਦੇਵ ਸਿੰਘ, ਜੋ ਕਿ ਲੁਧਿਆਣਾ ਵਿੱਚ ਸਮੁੱਚੇ ਵਲੰਟੀਅਰ ਯਤਨਾਂ ਨੂੰ ਜੁਟਾਉਣ ਅਤੇ ਤਾਲਮੇਲ ਕਰ ਰਹੇ ਹਨ, ਨੇ ਡੀਜੀਪੀ ਨੂੰ ਦੱਸਿਆ ਕਿ 9000 ਤੋਂ ਵੱਧ ਵਾਲੰਟੀਅਰਾਂ ਨੂੰ ਲੁਧਿਆਣਾ ਪੁਲਿਸ ਵਿੱਚ ਤਾਇਨਾਤ ਕੀਤਾ ਗਿਆ ਹੈ ਅਤੇ ਸਮਾਜ ਦੀ ਸੇਵਾ ਵਿੱਚ ਇੱਕ ਸ਼ਾਨਦਾਰ ਕੰਮ ਕਰ ਰਹੇ ਹਨ। ਡੀਜੀਪੀ ਨੇ ਇਕ ਡਾਕਟਰ ਵਾਲੀ ਮੋਬਾਇਲ ਮੈਡੀਕਲ ਵੈਨ ਦਾ ਮੁਆਇਨਾ ਵੀ ਕੀਤਾ, ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਦੀਆਂ ਥਾਵਾਂ `ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਮੈਡੀਕਲ ਜਾਂਚ ਕਰਵਾਉਣ ਲਈ ਵਿਸਥਾਰ ਵਿਚ ਦੱਸਿਆ ਗਿਆ ਹੈ। ਉਸਨੇ ਡਿਊਟੀ ਵਾਲੇ ਡਾਕਟਰ ਅਤੇ ਪੁਲਿਸ ਅਧਿਕਾਰੀਆਂ ਨੂੰ ਪਲਸ ਆਕਸੀਮੀਟਰ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ, ਜ਼ੋ ਕਿ ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ, ਕਿਸੇ ਵੀ ਫਲੂ ਵਰਗੇ ਲੱਛਣਾਂ ਦੀ ਜਾਂਚ ਕਰਨ ਲਈ ਮਦਦਗਾਰ ਹੈ। ਪੁਲਿਸ ਫੋਰਸ ਦੇ ਮਨੋਬਲ ਨੂੰ ਵਧਾਉਣ ਲਈ ਅਤੇ ਫਰੰਟਲਾਈਨ ਮਰਦਾਂ ਅਤੇ ਔਰਤਾਂ ਵਲੋਂ ਕੀਤੇ ਕੰਮਾਂ ਦੀ ਪਛਾਣ ਕਰਨ ਲਈ, ਗੁਪਤਾ ਨੇ 11 ਜਵਾਨਾਂ ਸਮੇਤ ਆਈਪੀਐਸ ਅਧਿਕਾਰੀ ਏਡੀਸੀਪੀ (ਹੈੱਡਕੁਆਰਟਰ) ਦੀਪਕ ਪਾਰੀਕ ਸਮਾਜ ਦੀ ਮਿਸਾਲੀ ਸੇਵਾ ਕਰਨ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ, ਜੋ ਕਿ ਪੁਲਿਸ ਕਮਿਸ਼ਨਰੇਟ, ਲੁਧਿਆਣਾ ਵਿੱਚ ਕੋਵਿਡ -19 ਸਬੰਧੀ ਨੋਡਲ ਅਫਸਰ ਵਜੋਂ ਤਾਇਨਾਤ ਹਨ। ਐਸਐਚਓ (ਫੋਕਲ ਪੁਆਇੰਟ) ਇੰਸਪੈਕਟਰ ਮੁਹੰਮਦ ਜਮੀਲ, ਕਾਂਸਟੇਬਲ ਸੰਜੀਵ ਕੁਮਾਰ ਅਤੇ ਅਜੈਬ ਸਿੰਘ ਨੂੰ ਵੀ ਕੋਰਨਾਵਾਇਰਸ ਵਿਰੁੱਧ ਲੜਾਈ ਵਿਚ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ ਨਬਜ਼-ਏ-ਪੰਜਾਬ, ਮੁਹਾਲ…