ਧਨੌਰੀ ਨੇ ਮਨਾਣਾ ਨੂੰ ਹਰਾ ਕੇ ਜਿੱਤਿਆ ਕੁਰਾਲੀ ਦਾ 11ਵਾਂ ਕਬੱਡੀ ਕੱਪ

ਨਸ਼ਿਆਂ ਦੇ ਖ਼ਾਤਮੇ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਜ਼ਰੂਰੀ: ਦਵਿੰਦਰ ਸਿੰਘ ਬਾਜਵਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਮਾਰਚ:
ਸਥਾਨਕ ਸਿੰਘਪੁਰਾ ਰੋਡ ’ਤੇ ਸਥਿਤ ਖੇਡ ਸਟੇਡੀਅਮ ਵਿੱਚ ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ ਕਰਵਾਏ 11ਵੇਂ ਕਬੱਡੀ ਕੱਪ ਵਿਚ ਧਨੌਰੀ ਨੇ ਮਨਾਣਾ ਨੂੰ ਹਰਾਕੇ ਟੂਰਨਾਮੈਂਟ ਜਿੱਤ ਲਿਆ। ਇਸ ਮੌਕੇ ਉੱੰਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰਜ ਅਤੇ ਕਬੱਡੀ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦੋਂ ਕਿ ਪ੍ਰਧਾਨਗੀ ਯੂਥ ਆਗੂ ਰਵਿੰਦਰ ਸਿੰਘ ਬਿੱਲਾ, ਉਘੇ ਸਮਾਜ ਸੇਵੀ ਸੁਖਜਿੰਦਰ ਸਿੰਘ ਮਾਵੀ ਅਤੇ ਅੰਤਰਰਾਸ਼ਟਰੀ ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ ਨੇ ਕੀਤੀ। ਖਰੜ ਦੇ ਆਪ ਦੇ ਵਿਧਾਇਕ ਕੰਵਰ ਸਿੰਘ ਸੰਧੂ, ਸੁਖਜਿੰਦਰ ਸਿੰਘ ਸੋਢੀ, ਰਮਾਕਾਂਤ ਕਾਲੀਆ, ਜੈ ਸਿੰਘ ਚੱਕਲਾਂ, ਸੁੱਖੀ ਘੁੰਮਣ, ਸੰਤੋਖ ਸਿੰਘ ਮੰਡੇਰ ਨੇ ਵੀ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।
ਇਸ ਮੌਕੇ ਬੋਲਦਿਆਂ ਸ੍ਰੀ ਦਵਿੰਦਰ ਸਿੰਘ ਬਾਜਵਾ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੂੰ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਵਿਕਾਸ ਦੇ ਨਾਲ ਨਾਲ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਿੰਡ ਪੱਧਰ ’ਤੇ ਆਤਿ ਆਧੁਨਿਕ ਖੇਡ ਸਟੇਡੀਅਮ ਬਣਾਏ ਜਾਣੇ ਚਾਹੀਦੇ ਹਨ ਅਤੇ ਖਿਡਾਰੀਆਂ ਨੂੰ ਇਨ੍ਹਾਂ ਮਿੰਨੀ ਸਟੇਡੀਅਮਾਂ ਵਿੱਚ ਖੇਡਾਂ ਦਾ ਸਾਰਾ ਸਾਜੋ ਸਾਮਾਨ ਮੁਹੱਈਆ ਕਰਵਾਉਣਾ ਚਾਹੀਦਾ ਹੈ।
ਇਸ ਕਬੱਡੀ ਕੱਪ ਦੌਰਾਨ 62 ਕਿਲੋ ਭਾਰ ਵਰਗ ਵਿੱਚ 22 ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਪਪਰਾਲੀ ਨੇ ਪਹਿਲਾ ਤੇ ਜੈਅੰਤੀ ਦੇਵੀ ਨੇ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਇੱਕ ਪਿੰਡ ਦੇ ਮੁਕਾਬਲਿਆਂ ਵਿਚ 18 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਧਨੌਰੀ ਦੀ ਟੀਮ ਨੇ ਮਨਾਣਾ ਦੀ ਟੀਮ ਨੂੰ ਹਰਾਕੇ ਕੱਪ ਅਤੇ ਨਗਦ ਰਾਸ਼ੀ ਤੇ ਕਬਜ਼ਾ ਕੀਤਾ। ਇਸ ਦੌਰਾਨ ਕੁਲਵੀਰ ਸਮਰੌਲੀ ਅਤੇ ਤਰਿੰਦਰ ਤਾਰਾ ਨੇ ਲੱਛੇਦਾਰ ਕੁਮੈਂਟਰੀ ਰਾਂਹੀ ਵਾਹ ਵਾਹ ਲੁੱਟੀ, ਸੁਖਜਿੰਦਰ ਸਿੰਘ ਮਾਵੀ ਨੇ ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਪ੍ਰਬੰਧਕਾਂ ਵੱਲੋਂ ਆਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਭੇਂਟ ਕੀਤੇ। ਇਸ ਮੌਕੇ ਰਜਿੰਦਰ ਸਿੰਘ, ਗਿਰਧਾਰੀਲਾਲ ਵਿਨਾਇਕ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਬਿੱਟੂ ਰਾਜੇਮਾਜਰਾ, ਓਮਿੰਦਰ ਓਮਾ, ਗੁਰਸ਼ਰਨ ਬਿੰਦਰਖੀਆ, ਲਖਵੀਰ ਸਿੰਘ ਬਿੱਟੂ ਗੋਸਲਾਂ, ਜੱਗਾ ਪਪਰਾਲੀ, ਜਗਜੀਤ ਸਿੰਘ, ਬਿੱਟੂ ਬਾਜਵਾ, ਜੱਸਾ ਚੱਕਲ, ਬਲਵਿੰਦਰ ਸਿੰਘ ਚੱਕਲ, ਬਲਵਿੰਦਰ ਸਿੰਘ ਕੌਂਸਲਰ, ਜੀਤੀ ਪਡਿਆਲਾ, ਸੋਨੂੰ ਕਿਸ਼ਨਪੁਰਾ, ਸਰਪੰਚ ਗੁਰਪ੍ਰੀਤ ਚਟੌਲੀ, ਰਿੰਕੂ ਟੰਡਨ, ਭੁਪਿੰਦਰ ਠੇਕੇਦਾਰ, ਗੁਰਿੰਦਰ ਬੰਨਮਾਜਰਾ, ਲਾਲੀ ਗੋਸਲਾਂ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…