Share on Facebook Share on Twitter Share on Google+ Share on Pinterest Share on Linkedin ਕੁਰਾਲੀ ਦਾ ਚੌਥਾ ਕਬੱਡੀ ਕੱਪ ਧਨੋਰੀ ਨੇ ਜਿੱਤਿਆ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਮੇਲੇ ਕਰਵਾਉਣਾ ਸਮੇਂ ਦੀ ਲੋੜ: ਸ਼ੇਰਗਿੱਲ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਫਰਵਰੀ: ਇੱਥੋਂ ਦੇ ਸਿਸਵਾਂ ਰੋਡ ’ਤੇ ਮੰਡੀ ਵਾਲੀ ਥਾਂ ’ਤੇ ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ ਚੌਥਾ ਕਬੱਡੀ ਕੱਪ ਕਰਵਾਇਆ ਗਿਆ। ਜਿਸ ਦਾ ਫਾਈਨਲ ਮੈਚ ਬਾਬਾ ਗਾਜੀ ਦਾਸ ਕਲੱਬ ਧਨੋਰੀ ਅਤੇ ਸੈਂਪਲੀ ਸਾਹਿਬ ਦੀ ਟੀਮ ਵਿਚਕਾਰ ਹੋਇਆ। ਇਸ ਦੌਰਾਨ ਧਨੋਰੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਮੈਚ ਜਿੱਤ ਲਿਆ ਅਤੇ ਨਗਦ ਇਨਾਮ ਅਤੇ ਕਬੱਡੀ ਕੱਪ ਦੀ ਟਰਾਫ਼ੀ ’ਤੇ ਆਪਣਾ ਕਬਜ਼ਾ ਕੀਤਾ। ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰੀ ਭਰਦਿਆਂ ਉਘੇ ਖੇਡ ਪ੍ਰਮੋਟਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜੁਆਨ ਵਰਗ ਨੂੰ ਨਸ਼ਿਆਂ ਤੋਂ ਬਚਾਅ ਕੇ ਖੇਡਾਂ ਨਾਲ ਜੋੜਨ ਲਈ ਅਜਿਹੇ ਕਬੱਡੀ ਕੱਪ ਕਰਵਾਉਣ ਸਮੇਂ ਦੀ ਲੋੜ ਹੈ ਤਾਂ ਜੋ ਨਸ਼ਿਆਂ ਵਿਚ ਗਲਤਾਨ ਹੋ ਰਹੇ ਨੌਜੁਆਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਪ੍ਰਧਾਨ ਮਨੂ ਕੁਰਾਲੀ, ਰਵਿੰਦਰ ਸਿੰਘ ਰਵੀ ਸਰਪੰਚ ਮਦਨਹੇੜੀ, ਅਮਨਦੀਪ ਵੜੈਚ, ਜਸਪ੍ਰੀਤ ਕਲੇਰ, ਪਰਮ ਧਨੋਆ, ਗਗਨ ਸ਼ਾਹਪੁਰ ਅਮਰੀਕਾ, ਜਸਵੰਤ ਗਰੇਵਾਲ ਆਦਿ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਇਲਾਕੇ ਦੀਆਂ 18 ਨਾਮਵਰ ਕਬੱਡੀ ਟੀਮਾਂ ਨੇ ਭਾਗ ਲਿਆ ਅਤੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿਚ ਧਨੌਰੀ ਨੇ ਝੰਜੇੜੀ ਨੂੰ ਤੇ ਦੂਸਰੇ ਸੈਮੀਫਾਈਨਲ ਵਿਚ ਸੈਂਪਲੀ ਸਾਹਿਬ ਨੇ ਬਦਵਾਲੀ ਨੂੰ ਹਰਾਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਮੁਕਾਬਲਾ ਧਨੌਰੀ ਅਤੇ ਸੈਂਪਲੀ ਸਾਹਿਬ ਦੀ ਟੀਮ ਵਿਚਕਾਰ ਹੋਇਆ ਜਿਸ ਵਿਚ ਧਨੌਰੀ ਜੇਤੂ ਰਹੀ। ਇਸ ਮੌਕੇ ਜਥੇ.ਅਜਮੇਰ ਸਿੰਘ ਖੇੜਾ, ਦਵਿੰਦਰ ਸਿੰਘ ਬਾਜਵਾ, ਨਰਿੰਦਰ ਸਿੰਘ ਕੰਗ, ਸੰਤੋਖ ਸਿੰਘ ਸਲਾਣਾ, ਹਰਪਾਲ ਸਿੰਘ ਚੀਮਾ, ਬਲਕਾਰ ਸਿੰਘ ਭੰਗੂ, ਜਗਮੋਹਨ ਸਿੰਘ, ਪਰਮਜੀਤ ਪੰਮਾ ਸੈਦਪੁਰ, ਜਸਪਾਲ ਸਿੰਘ ਮੁਹਾਲੀ, ਗੁਰਮੇਲ ਸਿੰਘ ਢੇਸੀ ਯੂ.ਐਸ.ਏ, ਸਤਿੰਦਰ ਅਰੋੜਾ, ਹਰਪ੍ਰੀਤ ਕਨੇਡਾ, ਸਤਵਿੰਦਰ ਸਿੰਘ ਸਰਪੰਚ ਮੌਲੀ, ਹਰਜੋਤ ਗੱਬਰ, ਬਲਵਿੰਦਰ ਸਿੰਘ ਚੱਕਲਾਂ, ਬਿੱਟੂ ਬਾਜਵਾ, ਜੱਸਾ ਚੱਕਲ, ਭਜਨ ਸਿੰਘ ਨਿਹੋਲਕਾ, ਭੁਪਿੰਦਰ ਸਿੰਘ ਭਿੰਦੀ, ਸਤਨਾਮ ਸਿੰਘ ਐਸ.ਐਚ.ਓ, ਰਣਜੀਤ ਸਿੰਘ ਜੌਹਲ, ਭਜਨ ਸਿੰਘ ਨਿਹੋਲਕਾ, ਸੋਹਣ ਸਿੰਘ ਪਟਵਾਰੀ, ਹਰਪਾਲ ਸਿੰਘ ਕਨੇਡਾ, ਬਾਬਾ ਰਾਮ ਸਿੰਘ ਮਾਣਕਪੁਰ, ਜਗਤਾਰ ਸਿੰਘ ਸਿੱਧੂ, ਤੇਜੀ ਰਾਣੀਮਾਜਰਾ, ਗੁਰਮੀਤ ਸਿੰਘ ਢਕੋਰਾਂ, ਹਰਪਾਲ ਸਿੰਘ ਸ਼ਹੀਦਗੜ੍ਹ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ