Nabaz-e-punjab.com

ਧਿਆਨ ਫਾਊਂਡੇਸਨ ਦੇ ਵਲੰਟੀਅਰਾਂ ਨੇ ਐਨਕੇ ਸ਼ਰਮਾ ਦੇ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਦਸੰਬਰ:
ਗਊਸ਼ਾਲਾ ਦਾ ਪ੍ਰਬੰਧ ਚਲਾ ਰਹੀ ਸੰਸਥਾ ਧਿਆਨ ਫਾਊਂਡੇਸਨ ਵੱਲੋਂ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸੰਸਥਾ ਦੇ ਵਾਲੰਟੀਅਰਾਂ ਅਜੀਤ ਲਾਕੜਾ, ਰਾਜੂ ਵਿਲੀਅਮ, ਅਮਿਤ ਜੈਨ ਅਤੇ ਮਨੋਜ ਚੇਟਲੀ ਨੇ ਡੇਰਾਬੱਸੀ ਦੇ ਅਕਾਲੀ ਵਿਧਾਇਕ ਐਨਕੇ ਸ਼ਰਮਾ ਵੱਲੋਂ ਮਾੜੇ ਪ੍ਰਬੰਧਾਂ ਅਤੇ ਲਾਪਰਵਾਹੀ ਦੇ ਲਗਾਏ ਗਏ ਸਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਅਕਾਲੀ ਆਗੂ ਦੇ ਦੋਸ਼ਾਂ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਸ਼ਰਮਾ ਦੇ ਸਾਰੇ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ। ਉਹਨਾਂ ਕਿਹਾ ਕਿ ਵਿਧਾਇਕ ਸ਼ਰਮਾ ਉਹਨਾਂ ਨੂੰ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਮਰਥਕ ਸਮਝ ਕੇ ਊਹਨਾਂ ਨੂੰ ਟਾਰਗੇਟ ਕਰ ਰਹੇ ਹਨ, ਜਦੋਂਕਿ ਫਾਉੱਡੇਸ਼ਨ ਦਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਕਿਹਾ ਕਿ ਸ੍ਰੀ ਸਿੱਧੂ ਜਦੋਂ ਖ਼ੁਦ ਪਸ਼ੂ ਪਾਲਣ ਮੰਤਰੀ ਸਨ ਤਾਂ ਉਹਨਾਂ ਨੇ ਮਗਰਾ ਗਊਸ਼ਾਲਾ ਵਿੱਚ ਛਾਪੇਮਾਰੀ ਕੀਤੀ ਸੀ ਅਤੇ ਉਸ ਵੇਲੇ ਉਹਨਾਂ ਨੂੰ ਅਕਾਲੀ ਸਮਰਥਕ ਕਿਹਾ ਗਿਆ ਸੀ।
ਉਹਨਾਂ ਕਿਹਾ ਕਿ ਅਸਲ ਵਿੱਚ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਡੇਰਾਬੱਸੀ ਦੇ ਵਿਧਾਇਕ ਐਨਕੇ ਸ਼ਰਮਾ ਵਿਚਾਲੇ ਸਿਆਸੀ ਰੰਜ਼ਸ਼ ਵਿੱਚ ਉਹਨਾਂ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਹੋਰ ਵੀ ਕਈ ਥਾਂਵਾਂ ਉਪਰ ਗਊਆਂ ਦੀ ਦੇਖਭਾਲ ਕੀਤੀ ਜਾਂਦੀ ਹੈ, ਪਰ ਉਹਨਾਂ ਥਾਂਵਾਂ ਤੇ ਤਾਂ ਕਦੇ ਇਤਰਾਜ਼ ਨਹੀਂ ਹੋਇਆ ਅਤੇ ਇੱਥੇ ਵੀ ਸਿਰਫ਼ ਇਹਨਾਂ ਆਗੂਆਂ ਦੀ ਆਪਸੀ ਲੜਾਈ ਕਾਰਨ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਉਹਨਾਂ ਦਾਅਵਾ ਕੀਤਾ ਕਿ ਇਸ ਗਊਸਾਲਾ ਵਿਚ ਜਿਹਨਾਂ ਗਊਆਂ ਦੀ ਮੌਤ ਹੋਈ ਹੈ ਉਹ ਗਊਆਂ ਠੰਡ ਕਾਰਨ ਮਰੀਆਂ ਹਨ। ਉਹਨਾਂ ਕਿਹਾ ਕਿ ਇਸ ਗਊਸ਼ਾਲਾ ਵਿੱਚ ਸਿਰਫ 150 ਗਊਆਂ ਰਖਣ ਦੀ ਸਮਰਥਾ ਹੈ, ਪਰ ਇਸ ਸਮੇੱ ਇਸ ਗਊਸ਼ਾਲਾ ਵਿਚ 400 ਦੇ ਕਰੀਬ ਗਊਆਂ ਰਹਿ ਰਹੀਆਂ ਹਨ। ਇਹਨਾਂ ਗਊਆਂ ਲਈ ਢੁਕਵੇਂ ਸ਼ੈਂਡ ਆਦਿ ਨਾ ਹੋਣ ਕਾਰਨ ਠੰਡ ਕਾਰਨ ਇਹਨਾਂ ਗਊਆਂ ਦੀ ਮੌਤ ਹੋਈ ਹੈ। ਇਹਨਾਂ ਗਊਆਂ ਦੀ ਮੌਤ ਦੇ ਅਸਲ ਕਾਰਨਾਂ ਦਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋੱ ਬਾਅਦ ਪਤਾ ਚਲ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਦਾ ਕੰਮ ਗਊਆਂ ਦੀ ਦੇਖਭਾਲ ਕਰਨਾ ਹੈ, ਜਿਸ ਨੂੰ ਉਹ ਕਰ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…