
ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਜਥੇਬੰਦਕ ਢਾਂਚੇ ਦਾ ਐਲਾਨ
ਸੇਵਾ ਸਿੰਘ ਸੇਖਵਾਂ ਤੇ ਬੀਰਦਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਤਲਵੰਡੀ ਨੂੰ ਜਨਰਲ ਸਕੱਤਰ ਥਾਪਿਆ
ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਬੂਥ ਪੱਧਰ ’ਤੇ ਸਬ ਕਮੇਟੀਆਂ ਬਣਾਈਆਂ ਜਾਣਗੀਆਂ: ਢੀਂਡਸਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਜਥੇਬੰਦਕ ਢਾਂਚੇ ਦਾ ਗਠਨ ਕਰਕੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਹੋਰ ਅਹੁਦੇਦਾਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਜਾਵੇਗੀ। ਅੱਜ ਇੱਥੋਂ ਦੇ ਸੈਕਟਰ-82 ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਪੰਜਾਬ ਵਿੱਚ ਤੀਜੀ ਬਣ ਕੇ ਉੱਭਰ ਰਹੀ ਹੈ ਅਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਿਵਾਇਤੀ ਪਾਰਟੀਆਂ ਨੂੰ ਸਖ਼ਤ ਟੱਕਰ ਦੇਣ ਲਈ ਬੂਥ ਪੱਧਰ ’ਤੇ ਸਬ ਕਮੇਟੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਐਸਸੀ ਵਿੰਗ ਅਤੇ ਇਸਤਰੀ ਵਿੰਗ ਦੇ ਅਹੁਦੇਦਾਰਾਂ ਦਾ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵਪਾਰੀ, ਕਿਸਾਨ ਅਤੇ ਹੋਰ ਵਿੰਗਾਂ ਦਾ ਗਠਨ ਕੀਤਾ ਜਾਵੇਗਾ।
ਅੱਜ ਐਲਾਨ ਕੀਤੇ ਗਏ ਅਹੁਦੇਦਾਰਾਂ ਵਿੱਚ ਸੰਗਰੂਰ ਤੋਂ ਰਾਜਿੰਦਰ ਸਿੰਘ ਕਾਂਝਲਾ ਅਤੇ ਰਿਸ਼ੀਪਾਲ ਗੁਲਾੜੀ ਨੂੰ ਢੀਂਡਸਾ ਦੇ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਗਿਆ। ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਜਗਦੀਸ਼ ਸਿੰਘ ਗਰਚਾ, ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਸਮੇਤ ਜਸਟਿਸ ਨਿਰਮਲ ਸਿੰਘ, ਸੁਖਵਿੰਦਰ ਸਿੰਘ ਅੌਲਖ ਨੂੰ ਸੀਨੀਅਰ ਮੀਤ ਪ੍ਰਧਾਨ ਥਾਪਿਆ ਗਿਆ ਜਦੋਂਕਿ ਐਡਵੋਕੇਟ ਜਸਬੀਰ ਸਿੰਘ ਘੁੰਮਣ, ਗੁਰਸੇਵ ਸਿੰਘ ਹਰਪਾਲਪੁਰ, ਮਨਜੀਤ ਸਿੰਘ ਭੋਮਾ, ਹਰਬੰਸ ਸਿੰਘ ਮੰਝਪੁਰ, ਸਰੂਪ ਸਿੰਘ ਢੇਸੀ, ਉੱਜਲ ਸਿੰਘ ਲੌਂਗੀਆ (ਮੁਹਾਲੀ), ਦਲਜੀਤ ਸਿੰਘ ਲਾਲਪੁਰਾ, ਭੋਲਾ ਸਿੰਘ ਗਿੱਲਪੱਤੀ (ਬਠਿੰਡਾ), ਰਣਜੀਤ ਸਿੰਘ ਦਬੜੀਖਾਨਾ, ਜੀਤ ਸਿੰਘ ਕੁਤਬਾ (ਬਰਨਾਲਾ), ਜਗਰੂਪ ਸਿੰਘ ਘੱਲਕਲਾਂ (ਮੋਗਾ), ਗੁਰਤੇਜ ਸਿੰਘ ਝਨੇੜੀ (ਸੰਗਰੂਰ), ਰਾਜਵਿੰਦਰ ਸਿੰਘ ਹਿੱਸੋਵਾਲ (ਲੁਧਿਆਣਾ), ਰਮਨਦੀਪ ਸਿੰਘ ਗਿੱਲ, ਅਵਤਾਰ ਸਿੰਘ ਮੱਲ੍ਹਾ (ਮੁੱਲਾਂਪੁਰ ਦਾਖਾਂ), ਸੁਖਵੰਤ ਸਿੰਘ ਟਿੱਲੂ (ਖੰਨਾ) ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਰਣਜੀਤ ਸਿੰਘ ਤਲਵੰਡੀ, ਨਿਧੜਕ ਸਿੰਘ ਬਰਾੜ, ਤੇਜਿੰਦਰਪਾਲ ਸਿੰਘ ਸੰਧੂ, ਸੁਖਵੰਤ ਸਿੰਘ (ਸੰਗਰੂਰ), ਅਵਤਾਰ ਸਿੰਘ ਜੌਹਲ (ਹੁਸ਼ਿਆਰਪੁਰ), ਮਨਜੀਤ ਸਿੰਘ ਦਸੂਹਾ (ਟਾਂਡਾ), ਅਰਜਨ ਸਿੰਘ ਸ਼ੇਰਗਿੱਲ (ਮੁਹਾਲੀ) ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਮੇਜਰ ਸਿੰਘ ਖ਼ਾਲਸਾ (ਲੁਧਿਆਣਾ), ਜਸਵੰਤ ਸਿੰਘ ਕੋਟੜਾ (ਮਾਨਸਾ), ਰਤਨ ਲਾਲ ਕੋਟਕਪੂਰਾ, ਡਿੰਪੀ ਮਾਨਸਾ, ਅਮਰ ਸਿੰਘ (ਬਰਨਾਲਾ), ਗੁਰਬਚਨ ਸਿੰਘ ਨਾਨੁਕੇ (ਨਾਭਾ), ਹਰਦੀਪ ਸਿੰਘ ਘੁੰਨਸ (ਬਰਨਾਲਾ), ਜਗਵੰਤ ਸਿੰਘ ਜੱਗੀ (ਅਹਿਮਦਗੜ੍ਹ), ਪ੍ਰਿਤਪਾਲ ਕੱਕੜੀਆ ਪਾਤੜਾਂ, ਰਾਜੇਸ਼ ਕੁਮਾਰ ਸਿੰਗਲਾ (ਬੱਸੀ ਪਠਾਣਾ), ਜੈਪਾਲ ਸੈਣੀ (ਮੂਨਕ, ਸੰਗਰੂਰ), ਅਮਰਪਾਲ ਸਿੰਘ ਖਹਿਰਾ (ਤਰਨਤਾਰਨ) ਨੂੰ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬਚੀ (ਸੰਗਰੂਰ), ਗੁਰਿੰਦਰ ਸਿੰਘ ਬਾਜਵਾ (ਗੁਰਦਸਪੁਰ), ਡਾ. ਮੇਜਰ ਸਿੰਘ (ਮੁਹਾਲੀ), ਪਾਰਟੀ ਦੀ ਵਰਕਿੰਗ ਕਮੇਟੀ ਵਿੱਚ ਮਾਸਟਰ ਜੌਹਰ ਸਿੰਘ (ਗੁਰਦਾਸਪੁਰ), ਮਾਨ ਸਿੰਘ ਗਰਚਾ (ਲੁਧਿਆਣਾ), ਮਿੱਠੂ ਸਿੰਘ ਕਾਹਨੇਕੇ (ਮਾਨਸਾ), ਅਜੀਤ ਸਿੰਘ ਚੰਦੁਰਾਈਆਂ (ਮਲੇਰਕੋਟਲਾ), ਅਮਰੀਕ ਸਿੰਘ ਸ਼ਾਹਪੁਰ (ਗੁਰਦਾਸਪੁਰ), ਤੁਫ਼ੈਲ ਮੁਹੰਮਦ (ਮਲੇਰਕੋਟਲਾ), ਹਰਭੁਪਿੰਦਰ ਸਿੰਘ ਲਾਡੀ (ਮੋਗਾ), ਜੀਤ ਸਿੰਘ ਸਿੱਧੂ ਲੌਂਗੋਵਾਲ, ਜੈਪਾਲ ਸਿੰਘ ਮੰਡੀਆਂ (ਮਲੇਰਕੋਟਲਾ), ਭਗਵੰਤ ਸਿੰਘ ਭੱਟੀਆਂ (ਅਮਰਗੜ੍ਹ), ਅਬਦੁਲ ਗੁਫਾਰ (ਮਲੇਰਕੋਟਲਾ), ਨਾਹਰ ਸਿੰਘ (ਸਾਬਕਾ ਡੀਐਸਪੀ ਸਮਾਣਾ), ਮਹਿੰਦਰ ਸਿੰਘ ਗਿੱਲ (ਸੰਗਰੂਰ), ਨਫ਼ੇ ਸਿੰਘ ਭੁੱਲਣ (ਲਹਿਰਾ), ਕੁਲਦੀਪ ਸਿੰਘ ਸਿੱਧੂ (ਲੁਧਿਆਣਾ), ਸੁਰਿੰਦਰ ਸਿੰਘ ਰਿਆਤ (ਲੁਧਿਆਣਾ), ਗੁਰਮੇਲ ਸਿੰਘ ਮਹਿਰਾਜ (ਬਠਿੰਡਾ), ਮੱਖਣ ਸਿੰਘ (ਬਠਿੰਡਾ), ਭੁਪਿੰਦਰ ਸਿੰਘ ਸੇਮਾ (ਬਠਿੰਡਾ), ਲਖਵੀਰ ਸਿੰਘ ਖਾਲਸਾ (ਹੁਸ਼ਿਆਰਪੁਰ), ਕਰਮਜੀਤ ਸਿੰਘ ਕੋਛੜ ਪ੍ਰਿੰਸ (ਪਟਿਆਲਾ), ਗੁਰਸੇਵਕ ਸਿੰਘ ਝੁਨੀਰ (ਮਾਨਸਾ), ਗੁਰਜੀਵਨ ਸਿੰਘ ਸਰੌਦ (ਅਮਰਗੜ੍ਹ), ਹਰਪ੍ਰੀਤ ਸਿੰਘ ਗੁਰਮ (ਲੁਧਿਆਣਾ), ਸੁਰਜੀਤ ਸਿੰਘ ਇੰਗਲੈਂਡੀਆ, ਗੁਰਮੇਲ ਸਿੰਘ ਮੌਜੇਵਾਲ (ਮੁਹਾਲੀ) ਅਤੇ ਕੌਂਸਲਰ ਹੇਮਰਾਜ ਬਰਨਾਲਾ ਸ਼ਾਮਲ ਹਨ।