ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਥੇਬੰਦਕ ਢਾਂਚੇ ਦਾ ਵਿਸਥਾਰ, ਨਵੇਂ ਅਹੁਦੇਦਾਰ ਨਿਯੁਕਤ

ਬੀਬੀ ਪਰਮਜੀਤ ਕੌਰ ਗੁਲਸ਼ਨ ਨੂੰ ਇਸਤਰੀ ਵਿੰਗ ਦਾ ਸਰਪ੍ਰਸਤ ਤੇ ਬੀਬੀ ਹਰਜੀਤ ਕੌਰ ਤਲਵੰਡੀ ਨੂੰ ਪ੍ਰਧਾਨ ਥਾਪਿਆ

ਦੇਸਰਾਜ ਸਿੰਘ ਧੁੱਗਾ ਐੱਸਸੀ ਵਿੰਗ ਦੇ ਪ੍ਰਧਾਨ ਤੇ ਕੈਪਟਨ ਅਜੀਤ ਸਿੰਘ ਰੰਗਰੇਟਾ ਸਕੱਤਰ ਜਨਰਲ ਨਿਯੁਕਤ

24 ਦਿਹਾਤੀ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨਾਂ ਦਾ ਵੀ ਕੀਤਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਸਲਾਹ-ਮਸ਼ਵਰਾ ਕਰਕੇ ਅੱਜ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਐਸਸੀ ਵਿੰਗ, ਇਸਤਰੀ ਵਿੰਗ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀਆਂ ਕਰਕੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇੱਥੋਂ ਦੇ ਸੈਕਟਰ-82 ਸਥਿਤ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਦਫ਼ਤਰ ਸਕੱਤਰ ਮਨਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਸਾਬਕਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਨੂੰ ਇਸਤਰੀ ਵਿੰਗ ਦਾ ਸਰਪ੍ਰਸਤ ਅਤੇ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਬੇਟੀ ਹਰਜੀਤ ਕੌਰ ਤਲਵੰਡੀ ਨੂੰ ਪ੍ਰਧਾਨ ਥਾਪਿਆ ਗਿਆ ਹੈ।
ਇੰਜ ਹੀ ਸਾਬਕਾ ਸੰਸਦੀ ਸਕੱਤਰ ਦੇਸਰਾਜ ਸਿੰਘ ਧੁੱਗਾ ਨੂੰ ਐਸਸੀ ਵਿੰਗ ਦਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਕੈਪਟਨ ਅਜੀਤ ਸਿੰਘ ਰੰਗਰੇਟਾ ਨੂੰ ਸਕੱਤਰ ਜਨਰਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 21 ਜ਼ਿਲ੍ਹਿਆਂ ਦੇ ਦਿਹਾਤੀ ਅਤੇ 24 ਸ਼ਹਿਰੀ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਥ ਵਿੰਗ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਦਾ ਐਲਾਨ ਵੀ ਛੇਤੀ ਕੀਤਾ ਜਾਵੇਗਾ।
ਪਾਰਟੀ ਵੱਲੋਂ ਥਾਪੇ ਗਏ ਜ਼ਿਲ੍ਹਾ ਪ੍ਰਧਾਨਾਂ ਵਿੱਚ ਡਾ. ਮੇਜਰ ਸਿੰਘ (ਮੁਹਾਲੀ ਦਿਹਾਤੀ), ਬਲਵਿੰਦਰ ਸਿੰਘ (ਮੁਹਾਲੀ ਸ਼ਹਿਰੀ), ਜਥੇਦਾਰ ਦਲਜੀਤ ਸਿੰਘ ਅਮਰਕੋਟ ਨੂੰ (ਤਰਨਤਾਰਨ ਸਾਹਿਬ), ਜਥੇਦਾਰ ਜੁਗਰਾਜ ਸਿੰਘ ਦੌਧਰ ਮੈਂਬਰ ਐਸਜੀਪੀਸੀ ਨੂੰ ਪ੍ਰਧਾਨ ਜ਼ਿਲ੍ਹਾ ਮੋਗਾ, ਗੁਰਪ੍ਰੀਤ ਸਿੰਘ ਕਲਕੱਤਾ ਨੂੰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅੰਮ੍ਰਿਤਸਰ, ਗੁਰਿੰਦਰ ਸਿੰਘ ਬਾਜਵਾ (ਗੁਰਦਾਸਪੁਰ), ਮੇਜਰ ਸਿੰਘ ਖ਼ਾਲਸਾ ਲੁਧਿਆਣਾ ਸ਼ਹਿਰੀ, ਜਸਵੰਤ ਸਿੰਘ ਰਾਣੀਪੁਰ (ਪਠਾਨਕੋਟ), ਕੰਵਰਦੀਪ ਸਿੰਘ ਢਿੱਲੋਂ (ਕਪੂਰਥਲਾ), ਸਤਵਿੰਦਰ ਪਾਲ ਸਿੰਘ ਢੱਟ (ਹੁਸ਼ਿਆਰਪੁਰ), ਬਲਦੇਵ ਸਿੰਘ ਚੇਤਾ (ਨਵਾਂ ਸ਼ਹਿਰ), ਗੁਰਚਰਨ ਸਿੰਘ ਚੰਨੀ (ਜਲੰਧਰ ਸ਼ਹਿਰੀ), ਭੁਪਿੰਦਰ ਸਿੰਘ ਬਜਰੂੜ (ਰੂਪਨਗਰ), ਲਖਵੀਰ ਸਿੰਘ ਥਾਬਲਾਂ (ਸ੍ਰੀ ਫਤਹਿਗੜ੍ਹ ਸਾਹਿਬ), ਰਣਧੀਰ ਸਿੰਘ ਰੱਖੜਾ (ਪਟਿਆਲਾ), ਗੁਰਬਚਨ ਸਿੰਘ ਬੱਚੀ (ਸੰਗਰੂਰ ਦਿਹਾਤੀ), ਪ੍ਰਿਤਪਾਲ ਸਿੰਘ ਹਾਂਡਾ (ਸੰਗਰੂਰ ਸ਼ਹਿਰੀ), ਗੁਰਸ਼ਰਨਜੀਤ ਸਿੰਘ ਪੱਪੂ (ਬਰਨਾਲਾ ਦਿਹਾਤੀ), ਰਵਿੰਦਰ ਸਿੰਘ ਰੰਮੀ ਢਿੱਲੋਂ (ਬਰਨਾਲਾ ਸ਼ਹਿਰੀ), ਮਨਜੀਤ ਸਿੰਘ ਬੱਪੀਆਣਾ (ਮਾਨਸਾ), ਸਰਬਜੀਤ ਸਿੰਘ ਡੂੰਮਵਾਲੀ (ਬਠਿੰਡਾ), ਰਜਿੰਦਰ ਸਿੰਘ ਰਾਜਾ (ਸ੍ਰੀ ਮੁਕਤਸਰ ਸਾਹਿਬ), ਐਡਵੋਕੇਟ ਗੁਰਜਿੰਦਰ ਸਿੰਘ ਢਿੱਲੋਂ (ਫਾਜ਼ਿਲਕਾ) ਅਤੇ ਰਣਜੀਤ ਸਿੰਘ ਅੌਲਖ (ਫਰੀਦਕੋਟ) ਸ਼ਾਮਲ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…