Share on Facebook Share on Twitter Share on Google+ Share on Pinterest Share on Linkedin ਸੈਕਟਰ-69 ਮੁਹਾਲੀ ਦੀ ਪਾਰਕ ਵਿੱਚ ਵੱਖ ਵੱਖ ਕਿਸਮ ਦੇ ਪੌਦੇ ਲਗਾਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ ਅੱਜ ਸੈਕਟਰ-69\ਵਾਰਡ ਨੰਬਰ-23 ਵਿਖੇ ਵਣ ਮਹਾਂਉਤਸਵ ਅਧੀਨ ਵਾਤਾਵਰਨ ਪ੍ਰੇਮੀ ਗੁਰਦੀਪ ਸਿੰਘ ਅਟਵਾਲ ਦੀ ਅਗਵਾਈ ਹੇਠ ਸ਼ੁੱਧ ਵਾਤਾਵਰਨ ਲਈ ਵੱਡੀ ਪੱਧਰ ’ਤੇ ਅੌਸ਼ਧੀ ਗੁਣਾਂ ਵਾਲੇ ਬੂਟੇ ਲਗਾਏ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰਦੂਸ਼ਣ ਭਰੇ ਵਾਤਾਵਰਣ ਪ੍ਰਤੀ ਸੁਚੇਤ ਹੁੰਦੇ ਹੋਏ ਸਭ ਨੂੰ ਚਾਹੀਦਾ ਹੈ ਕਿ ਵੱਡੀ ਮਾਤਰਾ ਵਿੱਚ ਬੂਟੇ ਲਗਾਏ ਜਾਣ। ਆਕਸੀਜਨ ਉਤਪਾਦਨ ਦੇ ਨਾਲ ਨਾਲ ਇਹ ਬੂਟੇ ਹੋਰ ਕਈ ਤਰ੍ਹਾਂ ਨਾਲ ਮਨੁੱਖ ਦੇ ਕੰਮ ਆਉਂਦੇ ਹਨ। ਜਿਸ ਦੀ ਦੇਣ ਦਿੱਤੀ ਨਹੀਂ ਜਾ ਸਕਦੀ। ਜਦ ਕਿ ਅੱਜ ਦਾ ਮਨੁੱਖ ਆਪਣੇ ਸਵਾਰਥ ਲਈ ਵੱਡੀ ਪੱਧਰ ਦੇ ਦਰਖਤਾਂ ਦਾ ਨੁਕਸਾਨ ਕਰਦਾ ਰਹਿੰਦਾ ਹੈ ਜੋ ਕਿ ਆਪਣੇ ਪੈਰ ਤੇ ਕੁਹਾੜਾ ਮਾਰਨ ਦੇ ਤੁੱਲ ਹੈ। ਜੇਕਰ ਦਰਖ਼ਤ ਹੀ ਨਹੀਂ ਹੋਣਗੇ ਤਾਂ ਮਨੁੱਖ ਕਿਸੇ ਵੀ ਕੀਮਤ ਤੇ ਜਿਉਂਦਾ ਨਹੀਂ ਰਹਿ ਸਕਦਾ। ਇਸ ਗੱਲ ਪ੍ਰਤੀ ਜਾਗਰੂਕਤਾ ਅੱਜ ਦੇ ਸਮੇਂ ਵਿੱਚ ਪੈਦਾ ਕਰਨੀ ਬਹੁਤ ਜਰੂਰੀ ਹੈ। ਮਨੁੱਖ ਅਤੇ ਦਰਖ਼ਤ ਦਾ ਸਾਥ ਸਦੀਆਂ ਤੋਂ ਹੈ ਅਤੇ ਇਸ ਦੀ ਜਰੂਰਤ ਸਦਾ ਹੀ ਰਹੇਗੀ। ਇਸ ਮੌਕੇ ਅਕਾਲੀ ਦਲ ਦੇ ਕੌਂਸਲਰ ਤੇ ਉੱਘੇ ਸਮਾਜ ਸੇਵੀ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਮੌਕੇ ਤੇ ਵਾਰਡ ਨੰਬਰ-23 ਵਿੱਚ ਵਣ ਮਹਾਂ ਉਤਸਵ ਦੇ ਤਹਿਤ ਕਾਫੀ ਮਾਤਰਾ ਵਿੱਚ ਬੂਟੇ ਲਗਾਏ ਜਾ ਰਹੇ ਹਨ। ਵਰਨਣ ਯੋਗ ਹੈ ਕਿ ਪਿਛਲੇ ਸਾਲਾ ਵਿੱਚ ਲਗਾਏ ਬੂਟਿਆਂ ਦੀ ਇੱਥੋ ਦੇ ਵਸਨੀਕਾਂ ਵੱਲੋਂ ਪੂਰੀ ਤਰ੍ਹਾਂ ਸਾਂਭ ਸੰਭਾਲ ਵੀ ਕੀਤੀ ਜਾ ਰਹੀ ਹੈ ਅਤੇ ਉਹ ਵਧ ਫੁੱਲ ਰਹੇ ਹਨ। ਹੋਰ ਬੂਟੇ ਲਗਾਉਣ ਲਈ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਸਮੇਂ ਸਮੇਂ ਤੇ ਮੁਹਿੰਮ ਵੀ ਚਲਾਈ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਸਥਾਨ ਤੇ ਬੂਟੇ ਮੁਹੱਈਆ ਕਰਵਾਉਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਵਕੀਲ ਤਰਸੇਮ ਸਿੰਘ, ਕਰਮ ਸਿੰਘ ਮਾਵੀ, ਪ੍ਰਿੰਸੀਪਲ ਗੁਰਮੁਖ ਸਿੰਘ, ਇੰਜ: ਸੋਹਣ ਸਿੰਘ, ਕ੍ਰਿਪਾਲ ਸਿੰਘ ਲਿਬੜਾ, ਤਾਰਾ ਸਿੰਘ ਚਲਾਕੀ, ਸੁਰਿੰਦਰਜੀਤ ਸਿੰਘ, ਹਰਮੀਤ ਸਿੰਘ, ਰੇਸ਼ਮ ਸਿੰਘ, ਗੁਰਮੇਲ ਸਿੰਘ, ਸ਼ਮਿੰਦਰ ਸਿੰਘ ਹੈਪੀ, ਨਰਿੰਦਰ ਕੁਮਾਰ ਸ਼ਰਮਾ, ਗੁਰਨਾਮ ਸਿੰਘ, ਰਜਿੰਦਰ ਪ੍ਰਸ਼ਾਦ ਸ਼ਰਮਾ, ਗੁਰਦੇਵ ਰਾਮ, ਅਨਿਲ ਸ਼ਰਮਾਂ ਸਮੇਤ ਵੱਡੀ ਗਿਣਤੀ ਵਿੱਚ ਵਾਰਡ ਨੰਬਰ 23 ਦੇ ਵਸਨੀਕ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ