Share on Facebook Share on Twitter Share on Google+ Share on Pinterest Share on Linkedin ਜਥੇਦਾਰ ਬਡਾਲੀ ਤੇ ਪਡਿਆਲਾ ਦੇ ਜ਼ਿਆਦਾਤਰ ਸਮਰਥਕਾਂ ਨੂੰ ਆਪਣੇ ਨਾਲ ਤੋਰਨਾ ਰਣਜੀਤ ਗਿੱਲ ਲਈ ਅੌਖਾ ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ ਵੀ ਨਾਰਾਜ਼ ਆਗੂਆਂ ਨੂੰ ਮਨਾਉਣ ’ਚ ਅਸਫ਼ਲ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਜਨਵਰੀ: ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਖਰੜ ਦੇ ਇੰਚਾਰਜ਼ ਅਤੇ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਮਰਹੂਮ ਅਕਾਲੀ ਆਗੂ ਰਾਜਬੀਰ ਸਿੰਘ ਪਡਿਆਲਾ ਪਰਿਵਾਰ ਦੇ ਸਿਆਸੀ ਵਾਰਸ ਸੀਨੀਅਰ ਯੂਥ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਨੂੰ ਟਿਕਟ ਨਾ ਦਿੱਤੇ ਜਾਣ ਕਾਰਨ ਦੋਵੇਂ ਆਗੂਆਂ ਦੇ ਨੇੜਲੇ ਸਾਥੀਆਂ ਵਿੱਚ ਭਾਰੀ ਰੋਸ ਹੈ ਅਤੇ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਰਹੇ ਕਲੋਨਾਈਜਰ ਰਣਜੀਤ ਸਿੰਘ ਗਿੱਲ ਨੂੰ ਕਈ ਦਿਨਾਂ ਦੀ ਜਦੋ ਜਾਹਿਦ ਦੇ ਬਾਵਜੂਦ ਅਜੇ ਤਾਈਂ ਜਥੇਦਾਰ ਬਡਾਲੀ ਅਤੇ ਪਡਿਆਲਾ ਦੇ ਸਾਰੇ ਸਮਰਥਕਾਂ ਨੂੰ ਆਪਣੇ ਨਾਲ ਤੋਰਨ ਵਿੱਚ ਬਹੁਤੀ ਸਫਲਤਾ ਨਹੀਂ ਮਿਲੀ ਹੈ। ਇਨ੍ਹਾਂ ਆਗੂਆਂ ਦੇ ਸਮਰਥਕ ਆਪੋ ਆਪਣੇ ਘਰ ਬੈਠ ਗਏ ਹਨ। ਇਸੇ ਤਰ੍ਹਾਂ ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਆਦਾਤਰ ਅਹੁਦੇਦਾਰ ਵੀ ਚੋਣ ਪ੍ਰਕਿਰਿਆ ਸਬੰਧੀ ਕਿਸੇ ਤਰ੍ਹਾਂ ਦੀ ਚੋਣ ਸਰਗਰਮੀ ਨਹੀਂ ਦਿਖਾ ਰਹੇ ਹਨ। ਜਿਸ ਦਾ ਨੁਕਸਾਨ ਹੁਕਮਰਾਨ ਗੱਠਜੋੜ ਦੇ ਉਮੀਦਵਾਰ ਨੂੰ ਨੁਕਸਾਨ ਹੋਣਾ ਤੈਅ ਹੈ। ਬੇਸ਼ੱਕ ਅਕਾਲੀ-ਭਾਜਪਾ ਉਮੀਦਵਾਰ ਰਣਜੀਤ ਸਿੰਘ ਗਿੱਲ ਵੱਲੋਂ ਸਥਾਨਕ ਸ਼ਹਿਰ ਵਿੱਚ ਆਪਣਾ ਚੋਣ ਦਫ਼ਤਰ ਖੋਲ੍ਹਣ ਮੌਕੇ ਭਾਵੇਂ ਇਲਾਕੇ ਦੇ ਪਾਰਟੀ ਆਗੂਆਂ ਦਾ ਇਕੱਠ ਕਰਕੇ ਸਮੂਹ ਅਕਾਲੀ ਆਗੂਆਂ ਤੋਂ ਸਮਰਥਨ ਪ੍ਰਾਪਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਜਥੇਦਾਰ ਬਡਾਲੀ ਅਤੇ ਪਡਿਆਲਾ ਪਰਿਵਾਰ ਦੇ ਸਮਰਥਕ ਗਿੱਲ ਦੇ ਹੱਕ ਵਿੱਚ ਤੁਰਨ ਦੀ ਬਜਾਏ ਚੁੱਪ ਧਾਰ ਕੇ ਘਰ ਬੈਠੇ ਹਨ। ਸ੍ਰੀ ਗਿੱਲ ਵੱਲੋਂ ਨਾਰਾਜ਼ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਨਾਲ ਤੋਰਨ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਉਥੇ ਦੂਜੀਆਂ ਪਾਰਟੀਆਂ ਇਸ ਦਾ ਲਾਹਾ ਲੈਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਬੀਤੇ ਕੁਝ ਦਿਨਾਂ ਵਿਚ ਹਲਕੇ ਦੇ ਸਿਆਸੀ ਸਮੀਕਰਨ ਤੇਜੀ ਨਾਲ ਬਦਲੇ ਹਨ ਜਿਸ ਨਾਲ ‘ਆਪ’ ਦੇ ਉਮੀਦਵਾਰ ਕੰਵਰ ਸੰਧੂ ਨੂੰ ਸਿੱਧਾ ਫਾਇਦਾ ਹੁੰਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਨਵਾਂਗਰਾਓ ਤੋਂ ਜਿਥੇ ਕਈ ਕੌਂਸਲਰਾਂ ਅਤੇ ਆਗੂਆਂ ਨੇ ਝਾੜੂ ਫੜ ਲਿਆ ਹੈ ਉਥੇ ਕਈ ਪਿੰਡਾਂ ਵਿਚ ਵੀ ਸਰਪੰਚ-ਪੰਚ ਝਾੜੂ ਨਾਲ ਹੋ ਤੁਰੇ ਹਨ। ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਉਸੇ ਤੇਜ਼ੀ ਨਾਲ ਸਿਆਸੀ ਸਮੀਕਰਨ ਬਦਲਦੇ ਵਿਖਾਈ ਦੇ ਰਹੇ ਹਨ ਜਿਸ ਦਾ ਨੁਕਸਾਨ ਅਕਾਲੀ-ਭਾਜਪਾ ਉਮੀਦਵਾਰ ਰਣਜੀਤ ਗਿੱਲ ਦੇ ਨਾਲ ਨਾਲ ਕਾਂਗਰਸ ਦੇ ਉਮੀਦਵਾਰ ਜਗਮੋਹਨ ਸਿੰਘ ਕੰਗ ਨੂੰ ਵੀ ਉਠਾਉਣਾ ਪੈ ਸਕਦਾ ਹੈ ਕਿਉਂਕਿ ਕੰਗ ਵੀ ਨਰਾਜ਼ ਆਗੂਆਂ ਨੂੰ ਆਪਣੇ ਨਾਲ ਤੋਰਨ ਵਿਚ ਅਸਫਲ ਹੋਏ ਹਨ। ਇਥੇ ਦੱਸਣਾ ਬਣਦਾ ਹੈ ਕਿ ਗਠਜੋੜ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨਾਲ ਜਿਆਦਾਤਰ ਉਹ ਆਗੂ ਤੁਰੇ ਹਨ ਜਿਨ੍ਹਾਂ ਦਾ ਆਪਣੇ ਕਾਰੋਬਾਰਾਂ ਕਾਰਨ ਪਾਰਟੀ ਨਾਲ ਸਬੰਧ ਹੈ ਜਦਕਿ ਆਮ ਵਰਕਰ ਅਤੇ ਲੋਕ ਜਥੇਦਾਰ ਬਡਾਲੀ ਨੂੰ ਟਿਕਟ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਘਰਾਂ ਵਿਚ ਬੈਠੇ ਹਨ ਤੇ ਕੁਝ ਤਾਂ ਅਜੇ ਵੀ ਜਥੇਦਾਰ ਬਡਾਲੀ ਦੇ ਇਸ਼ਾਰੇ ਦਾ ਇੰਤਜ਼ਾਰ ਕਰ ਰਹੇ ਹਨ। ਅਗਰ ਸਮਾਂ ਰਹਿੰਦਿਆਂ ਗਠਜੋੜ ਦੇ ਉਮੀਦਵਾਰ ਨੇ ਜਥੇਦਾਰ ਬਡਾਲੀ ਨੂੰ ਨਾਲ ਤੋਰਨ ਵਿਚ ਸਫਲ ਨਾ ਹੋਏ ਤਾਂ ਉਸਦਾ ਨੁਕਸਾਨ ਪਾਰਟੀ ਨੂੰ ਝੱਲਣਾ ਪਵੇਗਾ ਅਤੇ ਰਣਜੀਤ ਗਿੱਲ ਨੂੰ ਆਪਣੇ ਦਾਇਰਾ ਵਧਾਉਂਦੇ ਹੋਏ ਨਾਲ ਤੁਰੇ ਆਗੂਆਂ ਦੇ ਨਾਲ ਨਾਲ ਆਮ ਲੋਕਾਂ ਤੱਕ ਪਹੁੰਚ ਕਰਨੀ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ ਕਿਉਂਕਿ ਉਨ੍ਹਾਂ ਦੁਆਲੇ ਘੇਰਾ ਬਣਾਈ ਬੈਠੇ ਆਗੂ ਉਨ੍ਹਾਂ ਨੂੰ ਆਪਣੇ ਤੋਂ ਬਾਹਰ ਚੱਲਣ ਦਾ ਸਮਾਂ ਨਹੀਂ ਦੇ ਰਹੇ ਜਿਸ ਕਾਰਨ ਰਣਜੀਤ ਗਿੱਲ ਨੂੰ ਥੋੜੇ ਸਮੇਂ ਵਿਚ ਇਹ ਚੋਣ ਇੱਕ ਜੰਗ ਦੀ ਤਰ੍ਹਾਂ ਲੜਨੀ ਪਵੇਗੀ। ਉਧਰ, ਸ਼ਹਿਰ ਵਿੱਚ ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ ਦੇ ਖ਼ਿਲਾਫ਼ ਬਗਾਵਤ ਦਾ ਝੰਡਾ ਬੁਲੰਦ ਕਰੀ ਬੈਠੇ ਕਾਂਗਰਸੀ ਰੋਜ਼ਾਨਾ ਮੀਟਿੰਗਾਂ ਕਰਕੇ ਆਪਣੀ ਰਣਨੀਤੀ ਬਣਾ ਰਹੇ ਹਨ ਅਤੇ 4 ਫਰਵਰੀ ਤੱਕ ਰਾਜਨੀਤੀ ਕਈ ਤਰ੍ਹਾਂ ਦੇ ਰੰਗ ਬਦਲ ਸਕਦੀ ਹੈ। ਖਰੜ ਤੋਂ ਕਾਂਗਰਸ ਦੀ ਟਿਕਟ ਦੀ ਪ੍ਰਮੁੱਖ ਦਾਅਵੇਦਾਰ ਸੀਨੀਅਰ ਕਾਂਗਰਸ ਆਗੂ ਲਖਵਿੰਦਰ ਕੌਰ ਗਰਚਾ ਅਤੇ ਉਨ੍ਹਾਂ ਦੇ ਸਮਰਥਕ ਵੀ ਸ੍ਰੀ ਕੰਗ ਤੋਂ ਦੂਰੀਆਂ ਬਣਾ ਕੇ ਬੈਠੇ ਹਨ। ਹਾਲਾਂਕਿ ਪਹਿਲਾਂ ਬੀਬੀ ਗਰਚਾ ਦੇ ਆਜ਼ਾਦ ਚੋਣ ਲੜਨ ਦੀ ਚਰਚਾ ਸੀ ਅਤੇ ਸਮਰਥਕਾਂ ਵੱਲੋਂ ਦਬਾਅ ਪਾਇਆ ਜਾ ਰਿਹਾ ਸੀ ਲੇਕਿਨ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਭਲਕੇ ਬੁੱਧਵਾਰ ਨੂੰ ਆਖਰੀ ਦਿਨ ਪਰ ਬੀਬੀ ਗਰਚਾ ਨੇ ਆਜ਼ਾਦ ਚੋਣ ਲੜਨ ਜਾਂ ਨਾ ਲੜਨ ਬਾਰੇ ਅਜੇ ਤੱਕ ਕੋਈ ਨਿਰਣਾ ਨਹੀਂ ਲਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ