Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਮੁਹਾਲੀ ਵਿੱਚ ਕਈ ਪੋਲਿੰਗ ਬੂਥਾਂ ’ਤੇ ਈਵੀਐਮ ਮਸ਼ੀਨਾਂ ’ਚ ਤਕਨੀਕੀ ਨੁਕਸ ਕਾਰਨ ਹੋਈ ਪ੍ਰੇਸ਼ਾਨੀ ਦਿਹਾਤੀ ਅਤੇ ਸ਼ਹਿਰੀ ਖੇਤਰ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਪਾਈਆਂ ਵੋਟਾਂ, ਕਾਂਗਰਸ ਦੇ ਬੂਥਾਂ ’ਤੇ ਪੂਰੀ ਚਹਿਲ ਪਹਿਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ: ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਚੋਣਾਂ ਲਈ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮੁਹਾਲੀ, ਖਰੜ ਅਤੇ ਡੇਰਾਬੱਸੀ ਵਿੱਚ ਐਤਵਾਰ ਨੂੰ ਹੋਈਆਂ ਚੋਣਾਂ ਦੌਰਾਨ ਦਿਹਾਤੀ ਖੇਤਰ ਵਿੱਚ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਦੋਂਕਿ ਸ਼ਹਿਰੀ ਖੇਤਰ ਵਿੱਚ ਕਿਤੇ ਕਿਤੇ ਰੌਸ਼ਨ ਨਜ਼ਰ ਆਈ। ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਦੇ ਇਲਾਕੇ ਫੇਜ਼-11 ਵਿੱਚ ਲੋਕਾਂ ਦੀ ਵਧੇਰੇ ਭੀੜ ਸੀ। ਚੱਲਣ ਫਿਰਨ ਤੋਂ ਲਾਚਾਰ ਅਤੇ ਕਾਫੀ ਬਿਰਧ ਅਵਸਥਾ ਵਾਲੇ ਵੋਟਰਾਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਜਿਨ੍ਹਾਂ ਨੇ ਬਿਮਾਰ ਜਾਂ ਲਾਚਾਰ ਹੋਣ ਦੇ ਬਾਵਜੂਦ ਮਤਦਾਨ ਕੀਤਾ। ਉਂਜ ਕਈ ਥਾਵਾਂ ’ਤੇ ਈਵੀਐਮ ਮਸ਼ੀਨਾਂ ਵਿੱਚ ਤਕਨੀਕੀ ਨੁਕਸ਼ ਕਾਰਨ ਵੋਟਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੁਹਾਲੀ ਪ੍ਰਸ਼ਾਸਨ ਦੇ ਨੁਮਾਇੰਦੇ ਨੇ ਮੰਨਿਆਂ ਇਲੈਕਟ੍ਰਾਨਿਕ ਮਸ਼ੀਨਾਂ ਬਾਰੇ ਕਈ ਸ਼ਿਕਾਇਤਾਂ ਮਿਲੀਆਂ ਹਨ। ਸੀਨੀਅਰ ਅਕਾਲੀ ਆਗੂ ਜਥੇਦਾਰ ਕਰਤਾਰ ਸਿੰਘ ਤਸਿੰਬਲੀ ਨੇ ਦੱਸਿਆ ਕਿ ਇੱਥੋਂ ਸੈਕਟਰ-67 ਵਿੱਚ (ਪੋਲਿੰਗ ਬੂਥ ਨੰਬਰ-207) ਉੱਤੇ ਅੱਜ ਸਵੇਰੇ ਕਾਫੀ ਸਮਾਂ ਪਛੜ ਕੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ। ਉਨ੍ਹਾਂ ਦੱਸਿਆ ਕਿ ਸਵੇਰੇ 7 ਵਜੇ ਜਿਵੇਂ ਹੀ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਈਵੀਐਮ ਮਸ਼ੀਨ ਨਹੀਂ ਚਲੀ। ਫਿਰ ਦੂਜੀ ਮਸ਼ੀਨ ਵੀ ਧੋਖਾ ਦੇ ਗਈ। ਇਸ ਤਰ੍ਹਾਂ ਕਰੀਬ ਸਵਾ 9 ਵਜੇ ਤੀਜੀ ਮਸ਼ੀਨ ਮੰਗਵਾਈ ਤਾਂ ਉਹ ਨਹੀਂ ਚਲੀ। ਇਸ ਮਗਰੋਂ ਉਨ੍ਹਾਂ ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਕੌਰ ਸਪਰਾ ਨੂੰ ਸ਼ਿਕਾਇਤ ਕੀਤੀ ਗਈ। ਉਪਰੰਤ ਇਕ ਇੰਜੀਨੀਅਰ ਨੇ ਮੌਕੇ ’ਤੇ ਪਹੁੰਚ ਕੇ ਮਸ਼ੀਨ ਠੀਕ ਕੀਤੀ ਗਈ। ਜਥੇਦਾਰ ਅਨੁਸਾਰ ਕਰੀਬ ਸਵਾ 10 ਵਜੇ ਵੋਟਿੰਗ ਦਾ ਕੰਮ ਸੁਚਾਰੂ ਢੰਗ ਨਾਲ ਚਲਿਆ। ਉਨ੍ਹਾਂ ਦੱਸਿਆ ਕਿ ਸਾਢੇ 3 ਵਜੇ ਤੱਕ 50 ਫੀਸਦੀ ਪੋਲਿੰਗ ਹੋ ਗਈ ਸੀ। ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਗੋਦ ਲਏ ਪਿੰਡ ਦਾਊਂ ਵਿੱਚ ਕੁੱਲ 1600 ਵੋਟਾਂ ਹਨ। ਜਿਨ੍ਹਾਂ ’ਚੋਂ ਸ਼ਾਮ 5 ਵਜੇ ਤੱਕ ਸਵਾ 900 ਵੋਟਾਂ ਭੁਗਤ ਗਈਆਂ ਸਨ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਅਤੇ ਐਸਜੀਪੀਸੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਦੱਸਿਆ ਕਿ ਲਾਂਡਰਾਂ ਵਿੱਚ ਅੱਧਾ ਘੰਟਾ ਲੇਟ ਪੋਲਿੰਗ ਸ਼ੁਰੂ ਹੋਈ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟਾਫ਼ ਅਣਜਾਣ ਜਾਪਦਾ ਸੀ। ਉਨ੍ਹਾਂ ਨੂੰ ਈਵੀਐਮ ਮਸ਼ੀਨ ਬਾਰੇ ਪੂਰੀ ਜਾਣਕਾਰੀ ਨਾ ਹੋਣ ਕਰ ਕੇ ਇਹ ਦਿੱਕਤ ਪੇਸ਼ ਆਈ। ਬਸਪਾ ਆਗੂ ਸੁਖਦੇਵ ਸਿੰਘ ਚੱਪੜਚਿੜੀ ਨੇ ਦੱਸਿਆ ਕਿ ਚੱਪੜਚਿੜੀ ਵਿੱਚ ਸਵੇਰੇ ਪੋਲਿੰਗ ਸਟਾਫ਼ ਵੱਲੋਂ ਘੰਟਾ ਪਹਿਲਾਂ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੂਥ ’ਤੇ ਸੱਦ ਕੇ ਮਸ਼ੀਨਾਂ ਚੈੱਕ ਕਰਵਾਈਆਂ ਅਤੇ ਉਨ੍ਹਾਂ ਨੂੰ ਵੋਟ ਪਾਉਣ ਤੋਂ ਬਾਅਦ ਪਰਚੀਆਂ ਕੱਢ ਕੇ ਦਿਖਾਈਆਂ ਗਈਆਂ। ਇਸ ਤਰ੍ਹਾਂ 7:19 ਵਜੇ ਵੋਟਿੰਗ ਦਾ ਕੰਮ ਸ਼ੁਰੂ ਹੋਇਆ। ਇਸੇ ਤਰ੍ਹਾਂ ਸ਼ਾਸਤਰੀ ਮਾਡਲ ਸਕੂਲ ਫੇਜ਼-1 ਅਤੇ ਡੀਆਈਸੀ ਦਫ਼ਤਰ ਸਥਿਤ ਪੋਲਿੰਗ ਬੂਥ ’ਤੇ ਵੀ ਮਸ਼ੀਨਾਂ ’ਚ ਦਿੱਕਤ ਪੇਸ਼ ਆਈ ਹੈ। ਪਿੰਡ ਝਿਊਰਹੇੜੀ ਵਿੱਚ ਪਹਿਲੀ ਵੋਟ ਬਹਾਦਰ ਸਿੰਘ ਨੇ ਪਾਈ। ਸਾਬਕਾ ਸਰਪੰਚ ਪ੍ਰੇਮ ਸਿੰਘ ਨੇ ਦੱਸਿਆ ਕਿ ਇੱਥੇ ਝਿਊਰਹੇੜੀ ਅਤੇ ਅਲੀਪੁਰ ਪਿੰਡ ਦਾ ਇਕੱਠਾ ਬੂਥ ਹੈ ਅਤੇ ਕੁੱਲ 994 ਵੋਟਾਂ ਹਨ। ਸ਼ਾਮ ਸਾਢੇ 4 ਵਜੇ ਤੱਕ 735 (75 ਫੀਸਦੀ ਤੋਂ ਵੱਧ) ਵੋਟਾਂ ਪੈ ਚੁੱਕੀਆਂ ਸਨ। ਪਿੰਡ ਬਾਕਰਪੁਰ ਵਿੱਚ ਐਰੋਸਿਟੀ ਦੀਆਂ ਵੋਟਾਂ ਮਿਲ ਕੇ ਕਰੀਬ 1800 ਵੋਟਾਂ ਹਨ ਅਤੇ ਪੌਣੇ 5 ਵਜੇ ਤੱਕ ਸਵਾ 1100 ਵੋਟ ਭੁਗਤ ਚੁੱਕੀ ਸੀ। ਪਿੰਡ ਮੌਲੀ ਬੈਦਵਾਨ ਵਿੱਚ ਕੁੱਲ 2500 ਵੋਟਾਂ ’ਚੋਂ ਸ਼ਾਮ 5 ਵਜੇ ਤੱਕ 65 ਫੀਸਦੀ ਵੋਟਾਂ ਪੈ ਚੁੱਕੀਆਂ ਸਨ। ਇਹ ਪਿੰਡ ਅਕਾਲੀਆਂ ਦਾ ਗੜ੍ਹ ਮੰਨਿਆਂ ਜਾਂਦਾ ਹੈ। ਪਿੰਡ ਜਗਤਪੁਰਾ ਵਿੱਚ 5300 ਵੋਟਰ ਹਨ, ਇੱਥੇ ਛੇ ਪੋਲਿੰਗ ਬੂਥਾਂ ’ਤੇ ਸ਼ਾਮ 5 ਵਜੇ ਤੱਕ 60 ਫੀਸਦੀ ਵੋਟਾਂ ਭੁਗਤ ਚੁੱਕੀਆਂ ਸਨ। ਪਿੰਡ ਸਫ਼ੀਪੁਰ ਵਿੱਚ ਸ਼ਾਮ 5 ਵਜੇ ਕਾਫੀ ਲੰਮੀ ਲਾਈਨ ਲੱਗੀ ਹੋਈ ਸੀ। ਪਿੰਡ ਦੀਆਂ ਕੁੱਲ 1200 ਵੋਟਾਂ ’ਚੋਂ 700 ਤੋਂ ਵੱਧ ਵੋਟਾਂ ਪੈ ਚੁੱਕੀਆਂ ਸਨ। ਪਿੰਡ ਬੱਲੋਮਾਜਰਾ ਵਿੱਚ ਗਰੀਨ ਇਨਕਲੇਵ ਕਲੋਨੀ ਦੀਆਂ ਵੋਟਾਂ ਮਿਲਾ ਕੇ ਕੁੱਲ 1441 ਵੋਟਾਂ ਸਨ। ਜਿਨ੍ਹਾਂ ’ਚੋਂ ਸ਼ਾਮ 5 ਵਜੇ 750 ਵੋਟਾਂ ਭੁਗਤ ਚੁੱਕੀਆਂ ਸਨ। ਪਿੰਡ ਬਲੌਂਗੀ ਅਤੇ ਬਲੌਂਗੀ ਕਲੋਨੀਆਂ ਦੀ ਕੁੱਲ 12093 ਵੋਟਾਂ ਹਨ। ਇੱਥੇ 11 ਪੋਲਿੰਗ ਬੂਥਾਂ ’ਤੇ ਦੁਪਹਿਰ ਤੱਕ 45 ਫੀਸਦੀ ਅਤੇ ਸ਼ਾਮ 5 ਵਜੇ ਤੱਕ 60 ਫੀਸਦੀ ਤੋਂ ਵੱਧ ਵੋਟਾਂ ਭੁਗਤ ਚੁੱਕੀਆਂ ਸਨ। ਪਿੰਡ ਬਠਲਾਣਾ ਵਿੱਚ ਕੁੱਲ 798 ’ਚੋਂ ਸ਼ਾਮ 5 ਵਜੇ ਤੱਕ 655 ਵੋਟਾਂ ਪੈ ਚੁੱਕੀਆਂ ਸਨ। (ਬਾਕਸ ਆਈਟਮ) ਮੁਹਾਲੀ ਦੇ ਵਧੀਕ ਜ਼ਿਲ੍ਹਾ ਅਫ਼ਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕੁਝ ਇੱਕਾ ਦੁੱਕਾ ਥਾਵਾਂ ’ਤੇ ਈਵੀਐਮ ਮਸ਼ੀਨਾਂ ਵਿੱਚ ਤਕਨੀਕੀ ਖ਼ਰਾਬੀ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਪ੍ਰੰਤੂ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਤਕਨੀਕੀ ਟੀਮ ਨੂੰ ਮੌਕੇ ’ਤੇ ਭੇਜ ਕੇ 5 ਤੋਂ 10 ਮਿੰਟ ਵਿੱਚ ਮਸ਼ੀਨਾਂ ਚਲਾ ਦਿੱਤੀਆਂ ਗਈਆਂ ਸਨ। ਜਦੋਂ ਮਹਿਲਾ ਅਧਿਕਾਰੀ ਨੂੰ ਸੈਕਟਰ-67 ਵਿੱਚ ਤਿੰਨ ਮਸ਼ੀਨਾਂ ਬਦਲਣ ਅਤੇ ਪੋਲਿੰਗ ਸਾਢੇ 10 ਵਜੇ ਸ਼ੁਰੂ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਰੀਆਂ ਥਾਵਾਂ ’ਤੇ ਸਮੇਂ ਸਿਰ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਅਤੇ ਲੋਕਾਂ ਨੇ ਸਾਰਾ ਦਿਨ ਪੂਰੇ ਅਮਨ ਅਮਾਨ ਨਾਲ ਵੋਟਾਂ ਪਾਈਆਂ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ