ਡੀਆਈਜੀ ਭੁੱਲਰ ਤੇ ਐੱਸਐੱਸਪੀ ਵੱਲੋਂ ਤੀਜੇ ਆਧੁਨਿਕ ਪੁਲੀਸ ਬੀਟ ਬਾਕਸ ਦਾ ਉਦਘਾਟਨ

ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ:
ਰਵਾਇਤੀ ਪੁਲਿਸ ਬੀਟ ਬਾਕਸ ਨੂੰ ਮਾਡਰਨ ਬੀਟ ਬਾਕਸ ਨਾਲ ਤਬਦੀਲ ਕਰਨ ਦੀ ਆਪਣੀ ਕੋਸ਼ਿਸ਼ ਤਹਿਤ ਐੱਸਐੱਸਪੀ ਦੀਪਕ ਪਾਰਿਕ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਐੱਸਐੱਸਪੀ ਦੀਪਕ ਪਾਰੀਕ ਨੇ ਛੱਤ ਲਾਈਟਾਂ ’ਤੇ ਆਧੁਨਿਕ ਪੁਲੀਸ ਬੀਟ ਬਾਕਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਇਨ੍ਹਾਂ ਬੀਟ ਬਾਕਸਾਂ ਨੂੰ ਸੀਸੀਟੀਵੀ ਕੈਮਰੇ ਅਤੇ ਫਲੈਸਿੰਗ ਲਾਈਟ ਅਤੇ ਪੁਲੀਸ ਤੱਕ ਪਹੁੰਚ ਵਿੱਚ ਅਸਾਨੀ, ਵਰਗੇ ਅੱਪਡੇਟ ਕੀਤੇ ਬੁਨਿਆਦੀ ਢਾਂਚੇ ਦੇ ਨਾਲ ਇੱਕ ਨਵਾਂ ਰੂਪ ਦੇਣਾ ਹੈ। ਇਸ ਤੋਂ ਇਲਾਵਾ ਇਹ ਬੀਟ ਬਾਕਸ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਲਈ ਵੀ ਲਾਹੇਵੰਦ ਸਾਬਤ ਹੋਣਗੇ, ਜਿਨ੍ਹਾਂ ਨੂੰ ਇਨ੍ਹਾਂ ਵਿੱਚ ਖ਼ਰਾਬ ਮੌਸਮ ਦੌਰਾਨ ਜਾਂ ਰਾਤਰੀ ਡਿਊਟੀ ਦੌਰਾਨ ਠਹਿਰ ਮਿੀਲੇਗੀ। ਉਨ੍ਹਾਂ ਕਿਹਾ ਕਿ ਬੀਟ ਬਾਕਸ ਨੂੰ ਜ਼ਰੂਰੀ ਸੂਚਨਾਵਾਂ ਲੋਕਾਂ ਤੱਕ ਪਹੁੰਚਾਉਣ ਲਈ ਰਨਿੰਗ ਐਲਈਡੀ ਨਾਲ ਲੈਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਥਾਪਿਤ ਕੀਤਾ ਗਿਆ ਇਹ ਤੀਜਾ ਆਧੁਨਿਕ ਬੀਟ ਬਾਕਸ ਹੈ, ਇਸ ਤੋਂ ਕੁਝ ਦਿਨ ਪਹਿਲਾਂ ਮਾਜਰੀ ਵਿਖੇ ਜ਼ਿਲ੍ਹੇ ਦੇ ਪਹਿਲੇ ਮਾਡਰਨ ਬੀਟ ਬਾਕਸ ਅਤੇ ਮੁਹਾਲੀ ਏਅਰਪੋਰਟ ਸੜਕ ’ਤੇ ਮੁਹਾਲੀ ਜ਼ਿਲ੍ਹੇ ਦੇ ਦੂਜੇ ਮਾਡਰਨ ਬੀਟ ਬਾਕਸ ਦਾ ਉਦਘਾਟਨ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਜਲਦੀ ਹੀ ਅਜਿਹੇ ਆਧੁਨਿਕ ਬੀਟ ਏਅਰਪੋਰਟ ਚੌਕ ਅਤੇ ਜ਼ੀਰਕਪੁਰ ਵਿਖੇ ਨਵੀਂ ਦਿੱਖ ਨਾਲ ਆਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਬੀਟ ਬਾਕਸਾਂ ’ਤੇ ਲੱਗੇ ਸੀਸੀਟੀਵੀ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਦੇ ਨਾਲ-ਨਾਲ ਦੁਰਘਟਨਾਵਾਂ ਦੇ ਮਾਮਲਿਆਂ ਨੂੰ ਨਜਿੱਠਣ ਅਤੇ ਮਾੜੇ ਅਨਸਰਾਂ ’ਤੇ ਤਿੱਖੀ ਨਜ਼ਰ ਰੱਖਣ ਵਿੱਚ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਵਿੱਚ ਪੁਲਿਸ ਨਿਗਰਾਨੀ ਵਧਾਉਣ ਲਈ ਸਮੁੱਚੇ ਮੁਹਾਲੀ ਵਿੱਚ ਅਜਿਹੇ ਬੂਥ ਕਾਇਮ ਕੀਤੇ ਜਾਣਗੇ, ਜਿਸ ਨਾਲ ਅਪਰਾਧ ਬਿਰਤੀ ਦੇ ਲੋਕਾਂ ਅਤੇ ਨਜ਼ਰ ਰੱਖਣ ’ਤੇ ਉਨ੍ਹਾਂ ਚ ਕਾਨੂੰਨ ਦਾ ਡਰ ਬਰਕਰਾਰ ਰੱਖਣ ਵਿੱਚ ਸਹਾਇਤਾ ਮਿਲੇਗੀ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…