
ਕੌਮੀ ਪੱਧਰੀ ਗਤਕਾ ਮੁਕਾਬਲਿਆਂ ਵਿੱਚ ਕੁਰਾਲੀ ਦੇ ਦਿਲਜੀਤ ਨੇ ਗੋਲਡ ਮੈਡਲ ਜਿੱਤਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਖਾਟੁ ਸ਼ਿਆਮ ਸਟੇਡੀਅਮ ਦਿੱਲੀ ਵਿਖੇ ਕਰਵਾਈ ਗਈ ਦੋ ਰੋਜ਼ਾ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਵਿੱਚ ਪੰਜਾਬ ਰਾਜ ਵੱਲੋਂ ਅੰਡਰ 14 ਸਾਲ ਉਮਰ ਵਰਗ ਵਿੱਚ ਖੇਡਦੇ ਹੋਏ ਕੁਰਾਲੀ ਦੀ ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ਗਤਕਾ ਅਕੈਡਮੀ ਦੇ ਖਿਡਾਰੀ ਦਿਲਜੀਤ ਸਿੰਘ ਨੇ 20 ਰਾਜਾਂ ਦੇ ਖਿਡਾਰੀਆਂ ਨੂੰ ਮਾਤ ਦਿੰਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਹੈ। ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਰੋਹ ਮੌਕੇ ਦਿਲਜੀਤ ਸਿੰਘ ਨੂੰ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ,ਗੱਤਕਾ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਰਜਿੰਦਰ ਸਿੰਘ ਸੋਹਲ ਅਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਵੱਲੋ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਦਿਲਜੀਤ ਸਿੰਘ ਦੇ ਕੁਰਾਲੀ ਪਹੁੰਚਣ ਉੱਤੇ ਗਤਕਾ ਅਕੈਡਮੀ ਕੁਰਾਲੀ ਦੇ ਸਾਰੇ ਮੈਂਬਰਾਂ ਅਤੇ ਖਿਡਾਰੀਆਂ ਨੇ ਦਿਲਜੀਤ ਸਿੰਘ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਗੱਲਬਾਤ ਦੌਰਾਨ ਖਾਲਸਾ ਅਕਾਲ ਪੁਰਖ ਕੀ ਫੌਜ ਗਤਕਾ ਅਕੈਡਮੀ ਕੁਰਾਲੀ ਦੇ ਚੇਅਰਪਰਸਨ ਗਿਆਨੀ ਸੀਤਲ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਉਨ੍ਹਾਂ ਨੂੰ ਜਿੱਤ ਵੱਲ ਲੈ ਕੇ ਗਿਆ ਹੈ।
ਇਸ ਮੌਕੇ ਗੱਲ ਕਰਦਿਆਂ ਗੋਲਡ ਮੈਡਲ ਜੇਤੂ ਖਿਡਾਰੀ ਦਿਲਜੀਤ ਸਿੰਘ ਨੇ ਆਪਣੀ ਸਫਲਤਾ ਦਾ ਸਿਹਰਾ ਉਸਤਾਦ ਰਾਜਵੀਰ ਸਿੰਘ ਅਤੇ ਹਰਮਨਜੋਤ ਸਿੰਘ ਅਤੇ ਮਾਤਾ ਪਰਵਿੰਦਰ ਕੌਰ ਦੁਆਰਾ ਕਰਵਾਈ ਸਖਤ ਮਿਹਨਤ ਨੂੰ ਹੀ ਦਿੱਤਾ। ਇਸ ਮੌਕੇ ਗਤਕਾ ਅਕੈਡਮੀ ਕੁਰਾਲੀ ਦੇ ਪ੍ਰਧਾਨ ਜਗਦੀਸ਼ ਸਿੰਘ, ਰਘਬੀਰ ਸਿੰਘ, ਪਰਮਿੰਦਰ ਕੌਰ, ਤਲਵਿਦਰ ਸਿੰਘ, ਵਿਕਾਸ, ਜਗਦੀਪ ਸਿੰਘ, ਜਪਜੀਤ ਸਿੰਘ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ ਮੌਜੂਦ ਸਨ।