nabaz-e-punjab.com

ਪੰਜਾਬ ਦੀ ਗੁਜਰਾਤ ਤੇ ਮੁੰਬਈ ਦੀਆਂ ਸਮੁੰਦਰੀ ਬੰਦਰਗਾਹਾਂ ਤੱਕ ਸਿੱਧੀ ਪਹੁੰਚੇਗੀ ਰੇਲ

ਪੀ.ਐਸ.ਡਬਲਯੂ.ਸੀ ਤੇ ਕੌਨਕੋਰ ਦਰਮਿਆਨ ਸਮਝੌਤਾ ਸਹੀਬੱਧ, ਵੇਅਰਹਾਊਸਿੰਗ ਖੇਤਰ ਵੱਡੇ ਪੱਧਰ ’ਤੇ ਉਭਰਨ ਦਾ ਰਾਹ ਖੁੱਲ੍ਹਿਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 22 ਦਸੰਬਰ:
ਪੰਜਾਬ ਰਾਜ ਗੁਦਾਮ ਨਿਗਮ (ਪੀ.ਐਸ.ਡਬਲਯੂ.ਸੀ) ਅਤੇ ਕਨਟੇਨਰ ਕਾਰਪੋਰੇਸ਼ਨ ਆਫ਼ ਇੰਡੀਆ (ਕੌਨਕੋਰ) ਨੇ ਅੱਜ ਇੱਕ ਸਮਝੌਤੇ ’ਤੇ ਹਸਤਾਖਰ ਕੀਤੇ ਜਿਸ ਤਹਿਤ ਦੱਪੜ ਇਲਾਕੇ ਵਿਖੇ ਸਥਿਤ ਕਨਟੇਨਰ ਫਰੇਟ (ਮਾਲ ਭਾੜਾ) ਸਟੇਸ਼ਨ ਨੂੰ ਸੁਚੱਜੇ ਢੰਗ ਨਾਲ ਵਿਕਸਿਤ ਕਰਕੇ ਇੱਥੇ ਸਭ ਆਧੁਨਿਕ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਅਤੇ ਇਸ ਦੀ ਸਾਂਭ ਸੰਭਾਲ ਨਾਲ ਵਪਾਰ ਨੂੰ ਖਾਸ ਕਰਕੇ ਵੇਅਰ ਹਾਊਸਿੰਗ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਇਹ ਸਮਝੌਤਾ ਵਧੀਕ ਮੁੱਖ ਸਕੱਤਰ ਸ੍ਰੀ ਵਿਸ਼ਵਜੀਤ ਖੰਨਾ ਦੀ ਹਾਜ਼ਰੀ ਵਿੱਚ ਸਹੀਬੱਧ ਕੀਤਾ ਗਿਆ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਸਮਝੌਤਾ 1 ਜਨਵਰੀ 2018 ਤੋਂ ਸ਼ੁਰੂ ਹੋਵੇਗਾ ਅਤੇ ਇਸ ਨਾਲ ਪੰਜਾਬ ਨੂੰ ਵਪਾਰਕ ਖੇਤਰ ਨੂੰ ਗੁਜਰਾਤ ਅਤੇ ਮੁੰਬਈ ਦੀਆਂ ਸਮੁੰਦਰੀ ਬੰਦਰਗਾਹਾਂ ਤੱਕ ਸਿੱਧਾ ਰੇਲ ਲਾਂਘਾ ਹਾਸਲ ਹੋਵੇਗਾ ਅਤੇ ਇਸਦੇ ਨਾਲ ਹੀ ਕਨਟੇਨਰਾਂ ਵਿੱਚ ਸੁਰੱਖਿਅਤ ਢੰਗ ਨਾਲ ਸਾਮਾਨ ਦੀ ਰੇਲ ਰਾਹੀਂ ਢੋਆ-ਢੁਆਈ ਵਿੱਚ ਵੀ ਮਦਦ ਮਿਲੇਗੀ। ਇਸਤੋਂ ਇਲਾਵਾ ਗੁਜਰਾਤ ਅਤੇ ਮੁੰਬਈ ਤੋਂ ਅਤੇ ਵੱਲ ਸਾਮਾਨ ਭੇਜਣ ਦੇ ਆਵਾਜਾਈ ਖਰਚੇ ਘਟਣਗੇ, ਦਰਾਮਦ/ਬਰਾਮਦ ਸਾਮਾਨ ਨੂੰ ਦੱਪੜ ਵਿਖੇ ਸਟੋਰ ਕਰਕੇ ਰੱਖਣ ਲਈ ਖੁੱਲ੍ਹੇ ਗੋਦਾਮ ਹਾਸਲ ਹੋਣਗੇ ਅਤੇ ਦੱਪੜ ਦੀ ਖੁਸ਼ਕ ਬੰਦਰਗਾਹ ਵਿਖੇ ਸਾਮਾਨ ਦੀ ਕਸਟਮ ਤੋਂ ਕਲੀਅਰੈਂਸ ਵਿੱਚ ਵੀ ਮਦਦ ਮਿਲੇਗੀ।
ਸਰਕਾਰੀ ਬੁਲਾਰੇ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੀ 2017 ਦੀ ਸੂਬਾਈ ਉਦਯੋਗਿਕ ਤੇ ਵਪਾਰਕ ਵਿਕਾਸ ਨੀਤੀ ਵਿੱਚ ਦੱਪੜ ਦੀ ਖੁਸ਼ਕ ਬੰਦਰਗਾਹ ਨੂੰ ਰੇਲ ਲਿੰਕ ਮੁਹੱਈਆ ਕਰਨ ਤੋਂ ਇਲਾਵਾ ਹੋਰ ਸਹੂਲਤਾਂ ਨਾਲ ਲੈਸ ਕਰਕੇ ਮਜ਼ਬੂਤੀ ਪ੍ਰਦਾਨ ਕਰਨ ’ਤੇ ਜ਼ੋਰ ਦਿੱਤਾ ਹੈ। ਇਸ ਮੌਕੇ ਪੀ ਐਸ ਡਬਲਯੂ ਸੀ ਚੰਡੀਗੜ੍ਹ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਸ੍ਰੀ ਹਰਸੁਹਿੰਦਰਪਾਲ ਸਿੰਘ ਬਰਾੜ ਅਤੇ ਕੌਨਕੋਰ, ਨਵੀਂ ਦਿੱਲੀ ਦੇ ਡਾਇਰੈਕਟਰ (ਇੰਟਰ ਨੈਸ਼ਨ ਮਾਰਕੀਟਿੰਗ) ਸ੍ਰੀ ਸੰਜੇ ਸਵਰੂਪ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…