nabaz-e-punjab.com

ਕਜੌਲੀ ਤੋਂ ਸਿੱਧੇ ਪਾਣੀ ਦੀ ਸਪਲਾਈ: ਹੁਣ ਫੇਜ਼-3 ਪਾਈਪਲਾਈਨ ਵਿੱਚ ਹੋਈ ਲੀਕੇਜ

ਮੁਹਾਲੀ ਦੇ ਕਈ ਹਿੱਸਿਆਂ ਵਿੱਚ ਦੋ ਦਿਨ ਪ੍ਰਭਾਵਿਤ ਰਹੇਗੀ ਪਾਣੀ ਦੀ ਸਪਲਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਕਜੌਲੀ ਵਾਟਰ ਵਰਕਸ ਤੋਂ ਮੁਹਾਲੀ-ਚੰਡੀਗੜ੍ਹ ਲਈ ਸਿੱਧੇ ਪਾਣੀ ਦੀ ਸਪਲਾਈ ਵਾਲੀ ਹੁਣ ਫੇਜ਼-3 ਪਾਈਪਲਾਈਨ ਵਿੱਚ ਪਿੰਡ ਰੁੜਕੀ ਪੁਖਤਾ ਨੇੜੇ ਅਚਾਨਕ ਤਕਨੀਕੀ ਖ਼ਰਾਬੀ ਆਉਣ ਨਾਲ ਮੁੜ ਲੀਕੇਜ ਸ਼ੁਰੂ ਹੋ ਗਈ ਹੈ। ਜਿਸ ਕਾਰਨ ਭਲਕੇ ਬੁੱਧਵਾਰ ਅਤੇ ਵੀਰਵਾਰ ਨੂੰ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਈਪਲਾਈਨ ਦੇ ਮੁਰੰਮਤ ਕਾਰਜਾਂ ਦੇ ਚੱਲਦਿਆਂ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਅਨਿਲ ਕੁਮਾਰ ਨੇ ਦੱਸਿਆ ਕਿ ਕਜੌਲੀ ਵਾਟਰ ਵਰਕਸ ਤੋਂ ਪਾਣੀ ਦੀ ਸਿੱਧੀ ਸਪਲਾਈ ਵਾਲੀ ਫੇਜ਼-3 ਪਾਈਪਲਾਈਨ ਵਿੱਚ ਅਚਾਨਕ ਜ਼ਬਰਦਸਤ ਲੀਕੇਜ ਬਾਰੇ ਅੱਜ ਹੀ ਜਾਣਕਾਰੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਪਾਈਪਲਾਈਨ ਦੇ ਅਤਿ ਜ਼ਰੂਰੀ ਮੁਰੰਮਤ ਕਾਰਜਾਂ ਲਈ ਭਲਕੇ 30 ਅਤੇ 31 ਜਨਵਰੀ ਤੱਕ ਚੰਡੀਗੜ੍ਹ ਨਗਰ ਨਿਗਮ ਵੱਲੋਂ ਪਾਣੀ ਦੀ ਬੰਦੀ ਲਈ ਗਈ ਹੈ। ਜਿਸ ਕਾਰਨ ਭਲਕੇ 30 ਜਨਵਰੀ ਨੂੰ ਇੱਥੋਂ ਦੇ ਫੇਜ਼-1 ਤੋਂ ਲੈ ਕੇ ਫੇਜ਼-7 ਅਤੇ ਸਨਅਤੀ ਏਰੀਆ ਫੇਜ਼-1 ਤੋਂ ਫੇਜ਼-5 ਅਤੇ ਸੈਕਟਰ-70 ਅਤੇ ਸੈਕਟਰ-71, ਪਿੰਡ ਮਟੌਰ, ਸ਼ਾਹੀ ਮਾਜਰਾ, ਸਥਾਨਕ ਫੇਜ਼-9, ਫੇਜ਼-10 ਅਤੇ ਫੇਜ਼-11 ਆਦਿ ਖੇਤਰਾਂ ਵਿੱਚ ਸਵਰੇ 4 ਵਜੇ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਦੱਸਿਆ ਕਿ ਸਵੇਰੇ ਪਾਣੀ ਦੀ ਸਪਲਾਈ ਘੱਟ ਪੈ੍ਰਸ਼ਰ ਨਾਲ ਹੋਵੇਗੀ। ਦੁਪਹਿਰ ਵੇਲੇ ਬਿਲਕੁਲ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਜਦੋਂਕਿ ਸ਼ਾਮ ਨੂੰ ਪਾਣੀ ਦੀ ਉਪਲਬਧਤਾ ਅਨੁਸਾਰ ਸਪਲਾਈ ਦਿੱਤੀ ਜਾਵੇਗੀ। ਇਸੇ ਤਰ੍ਹਾਂ ਵੀਰਵਾਰ ਨੂੰ ਸਵੇਰੇ ਪਾਣੀ ਦੀ ਸਪਲਾਈ ਘੱਟ ਪੈ੍ਰਸ਼ਰ ਨਾਲ ਹੋਵੇਗੀ ਅਤੇ ਦੁਪਹਿਰ ਵੇਲੇ ਪਾਣੀ ਦੀ ਸਪਲਾਈ ਬਿਲਕੁਲ ਨਹੀਂ ਹੋਵੇਗੀ ਜਦੋਂਕਿ ਸ਼ਾਮੀ ਵੀ ਘੱਟ ਪੈ੍ਰਸ਼ਰ ਅਤੇ ਪਾਣੀ ਦੀ ਉਪਲਬਧਤਾ ਮੁਤਾਬਕ ਸਪਲਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਹਫ਼ਤੇ ਵਿੱਚ ਤਿੰਨ ਵਾਰ ਪਾਈਪਲਾਈਨ ਵਿੱਚ ਲੀਕੇਜ ਹੋਈ ਹੈ। ਇਸ ਤੋਂ ਪਹਿਲਾਂ ਕਜੌਲੀ ਵਾਟਰ ਵਰਕਸ ਤੋਂ ਮੁਹਾਲੀ-ਚੰਡੀਗੜ੍ਹ ਲਈ ਸਿੱਧੇ ਪਾਣੀ ਦੀ ਸਪਲਾਈ ਵਾਲੀ ਫੇਜ਼-1 ਅਤੇ ਫੇਜ਼-2 ਪਾਈਪਲਾਈਨ ਵਿੱਚ ਜ਼ਬਰਦਸਤ ਲੀਕੇਜ ਹੋਈ ਸੀ। ਇਸ ਸਬੰਧੀ ਜਲ ਸਪਲਾਈ ਵਿਭਾਗ ਵੱਲੋਂ ਪਾਈਪਲਾਈਨ ਦੀ ਜ਼ਰੂਰੀ ਮੁਰੰਮਤ ਲਈ ਬੀਤੀ 23 ਅਤੇ 24 ਜਨਵਰੀ ਨੂੰ ਪਾਣੀ ਦੀ ਬੰਦੀ ਲਈ ਗਈ ਸੀ ਲੇਕਿਨ ਇਸ ਦੌਰਾਨ ਕੁਝ ਦੂਰੀ ’ਤੇ ਨਵੇਂ ਸਿਰਿਓਂ ਲੀਕੇਜ ਹੋ ਗਈ ਸੀ। ਜਿਸ ਕਾਰਨ ਲਗਾਤਾਰ ਤਿੰਨ ਦਿਨ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…