Share on Facebook Share on Twitter Share on Google+ Share on Pinterest Share on Linkedin ਕਜੌਲੀ ਤੋਂ ਚੰਡੀਗੜ੍ਹ ਤੱਕ ਪਾਣੀ ਦੀ ਸਿੱਧੀ ਸਪਲਾਈ ਵਾਲੀ ਪਾਈਪਲਾਈਨ ਜੰਡਪੁਰ ਨੇੜੇ ਲੀਕ ਮੁਹਾਲੀ ਵਿੱਚ ਦੋ ਦਿਨ ਲਗਾਤਾਰ ਪ੍ਰਭਾਵਿਤ ਰਹੇਗੀ ਪੀਣ ਵਾਲੇ ਪਾਣੀ ਦੀ ਸਪਲਾਈ ਪਾਈਪਲਾਈਨ ਦੀ ਜ਼ਰੂਰੀ ਮੁਰੰਮਤ ਲਈ ਚੰਡੀਗੜ੍ਹ ਨਗਰ ਨਿਗਮ ਨੇ ਪਾਣੀ ਦੀ ਬੰਦੀ ਲਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ: ਕਜੌਲੀ ਵਾਟਰ ਵਰਕਸ ਤੋਂ ਚੰਡੀਗੜ੍ਹ ਤੱਕ ਪੀਣ ਵਾਲੇ ਪਾਣੀ ਦੀ ਸਿੱਧੀ ਸਪਲਾਈ ਵਾਲੀ ਫੇਜ਼-3 ਪਾਈਪਲਾਈਨ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਭਲਕੇ 9 ਅਕਤੂਬਰ ਅਤੇ 10 ਅਕਤੂਬਰ ਨੂੰ ਮੁਹਾਲੀ ਦੇ ਰਿਹਾਇਸ਼ੀ ਅਤੇ ਸਨਅਤੀ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਹਾਲੀ ਮੰਡਲ ਨੰਬਰ-2 ਦੇ ਐਕਸੀਅਨ ਅਨਿਲ ਕੁਮਾਰ ਨੇ ਦੱਸਿਆ ਕਿ ਕਜੌਲੀ ਵਾਟਰ ਵਰਕਸ ਤੋਂ ਚੰਡੀਗੜ੍ਹ ਤੱਕ ਪਾਣੀ ਦੀ ਸਿੱਧੀ ਸਪਲਾਈ ਵਾਲੀ ਫੇਜ਼-3 ਪਾਈਪਲਾਈਨ ਪਿੰਡ ਜੰਡਪੁਰ ਨੇੜੇ ਅਚਾਨਕ ਲੀਕ ਹੋ ਗਈ ਹੈ। ਜਿਸ ਕਾਰਨ ਚੰਡੀਗੜ੍ਹ ਨਗਰ ਨਿਗਮ ਨੇ ਪਾਈਪਲਾਈਨ ਦੀ ਜ਼ਰੂਰੀ ਮੁਰੰਮਤ ਕਰਨ ਲਈ ਪਾਣੀ ਦੀ ਬੰਦੀ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਭਲਕੇ 9 ਅਕਤੂਬਰ ਅਤੇ 10 ਅਕਤੂਬਰ ਨੂੰ ਮੁਹਾਲੀ ਸ਼ਹਿਰ ਵਿੱਚ ਫੇਜ਼-1 ਤੋਂ ਫੇਜ਼-7 ਅਤੇ ਸੈਕਟਰ-70 ਤੇ ਸੈਕਟਰ-71, ਫੇਜ਼-9, ਫੇਜ਼-10, ਫੇਜ਼-11 ਅਤੇ ਇੰਡਸਟਰੀ ਏਰੀਆ ਫੇਜ਼-1 ਤੋਂ ਫੇਜ਼-5 ਅਤੇ ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਮਟੌਰ ਅਤੇ ਸ਼ਾਹੀਮਾਜਰਾ ਇਲਾਕੇ ਵਿੱਚ ਪਾਣੀ ਦੀ ਸਪਲਾਈ ਹੇਠ ਲਿਖੇ ਸਮੇਂ ਅਨੁਸਾਰ ਪ੍ਰਭਾਵਿਤ ਰਹੇਗੀ। ਐਕਸੀਅਨ ਨੇ ਦੱਸਿਆ ਕਿ ਭਲਕੇ 9 ਅਕਤੂਬਰ ਨੂੰ ਉਕਤ ਇਲਾਕਿਆਂ ਵਿੱਚ ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ ਜਦੋਂਕਿ ਦੁਪਹਿਰ ਵੇਲੇ ਪਾਣੀ ਦੀ ਬਿਲਕੁਲ ਸਪਲਾਈ ਨਹੀਂ ਕੀਤੀ ਜਾਵੇਗੀ ਅਤੇ ਸ਼ਾਮ ਨੂੰ ਪਾਣੀ ਦੀ ਉਪਲਬਧਤਾ ਮੁਤਾਬਕ ਘੱਟ ਪ੍ਰੈੱਸ਼ਰ ਨਾਲ ਪਾਣੀ ਸਪਲਾਈ ਕੀਤਾ ਜਾਵੇਗਾ। ਇੰਜ ਹੀ 10 ਅਕਤੂਬਰ ਨੂੰ ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ ਅਤੇ ਦੁਪਹਿਰ ਨੂੰ ਬਿਲਕੁਲ ਵੀ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾਵੇਗੀ ਜਦੋਂਕਿ ਸ਼ਾਮ ਨੂੰ ਪਾਣੀ ਦੀ ਸਪਲਾਈ ਪਾਣੀ ਦੀ ਉਪਲਬਧਤਾ ਮੁਤਾਬਕ ਘੱਟ ਪ੍ਰੈੱਸ਼ਰ ਨਾਲ ਪਾਣੀ ਸਪਲਾਈ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਸਥਿਤੀ ਵਿੱਚ ਜਲ ਸਪਲਾਈ ਵਿਭਾਗ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ