Share on Facebook Share on Twitter Share on Google+ Share on Pinterest Share on Linkedin ਪਿੰਡ ਦਾਊਮਾਜਰਾ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਡਿਸੇਬਿਲਟੀ ਕੈਂਪ ਲਾਇਆ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 1 ਜੁਲਾਈ ਨੇੜਲੇ ਪਿੰਡ ਦਾਊਮਾਜਰਾ ਵਿਖੇ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਲਈ ‘ਡਿਸੇਬਿਲਟੀ ਕੈਂਪ’ ਨਗਰ ਪੰਚਾਇਤ ਵੱਲੋਂ ਇਨਕਲੂਸ਼ਿਵ ਐਜੂਕੇਸ਼ਨ ਵਲੰਟੀਅਰ ਸੰਸਥਾ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿਚ ਡਾਕਟਰੀ ਟੀਮ ਬੱਚਿਆਂ ਦੀ ਜਾਂਚ ਕੀਤੀ। ਇਸ ਮੌਕੇ ਸਿਵਲ ਹਸਪਤਾਲ ਖਰੜ ਦੇ ਐਸ.ਐਮ.ਓ ਵੱਲੋਂ ਅੱਲਗ ਪਿੰਡਾਂ ਤੋਂ ਬੱਚਿਆਂ ਦੇ ਮਲਟੀਕੈਟਾਗਿਰੀ ਦੇ ਸਰਟੀਫਿਕੇਟ ਵੀ ਬਣਾਏ ਅਤੇ ਬੱਚਿਆਂ ਦੀ ਸਿਹਤ ਦੀ ਜਾਂਚ ਵੀ ਕੀਤੀ। ਇਸ ਦੌਰਾਨ ਨਗਰ ਪੰਚਾਇਤ ਵੱਲੋਂ ਸਰਪੰਚ ਹਰਵਿੰਦਰ ਸਿੰਘ ਅਤੇ ਚੇਅਰਮੈਨ ਅਵਤਾਰ ਸਿੰਘ ਨੇ ਬਲਾਕ ਮਾਜਰੀ ਅਤੇ ਖਰੜ ਦੇ ਇਨਕਲੂਸ਼ਿਵ ਐਜੂਕੇਸ਼ਨ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਐਸ.ਐਮ.ਓ ਖਰੜ ਦਾ ਵਿਸ਼ੇਸ ਸਨਮਾਨ ਕੀਤਾ। ਇਸ ਮੌਕੇ ਸਰਬਜੀਤ ਕੌਰ, ਪਰਮਿੰਦਰ ਸਿੰਘ, ਸੀਮਾ, ਅਮਨਦੀਪ ਕੌਰ, ਜਸਵਿੰਦਰ ਕੌਰ, ਪੂਜਾ, ਕੁਲਵੀਰ ਕੌਰ, ਪ੍ਰਦੇਪ ਸਿੰਘ, ਨਵਨੀਤ ਸਿੰਘ, ਗੁਰਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ