‘ਪ੍ਰਭ ਆਸਰਾ’ ਦੀਆਂ ਵਿਕਲਾਂਗ ਲੜਕੀਆਂ ਨੇ ਗਿੱਧੇ ਵਿੱਚ ਤੀਜਾ ਸਥਾਨ ਮੱਲਿਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 11 ਅਪਰੈਲ:
ਆਮ ਇਨਸਾਨ ਮਨ ਪ੍ਰਚਾਵੇ ਲਈ ਬੁਹਤ ਉਪਰਾਲੇ ਕਰਦਾ ਹੈ, ਗਾਣਾ ਵਜਾਉਣਾ ਨੱਚਣਾ ਖੇਡਣਾ ਆਦਿ ਦੇ ਜਦੋਂ ਮੁਕਾਬਲੇ ਹੁੰਦੇ ਹਨ ਤਾਂ ਅਸੀਂ ਉਨ੍ਹਾਂ ਦੀ ਕਾਬਲੀਅਤ ਦਾ ਸਹਿਜੇ ਹੀ ਅੰਦਾਜਾ ਲਾ ਲਈ ਦਾ ਹੈ ਤੇ ਉਨ੍ਹਾਂ ਦੀ ਬੁਲੰਦੀ ਸੁਹੰਦੀ ਕਾਬਲੀਅਤ ਸਾਹਮਣੇ ਆ ਜਾਂਦੀ ਹੈ। ਪਰ ਸੰਗੀਤ ਅਤੇ ਹੁਨਰ ਸਿਰਫ ਆਮ ਇਨਸਾਨ ਦੇ ਹਿਸੇ ਹੀ ਨਹੀਂ ਆਇਆ। ਬਲਕਿ ਮਾਨਸਿਕ ਵਿਕਲਾਂਗ ਵੀ ਆਪਣੀ ਕਾਬਲੀਅਤ ਦੇ ਜੌਹਰ ਦਿਖਾ ਸਕਦੇ ਹਨ। ਇਸੇ ਤਹਿਤ ਪਿਛਲੇ ਦਿਨੀਂ ਪੰਜਾਬ ਚੈਪਟਰ ਸਪੈਸ਼ਲ ਉਲੰਪਿਕਸ (ਉਮੰਗ 2017) ਹੁਸ਼ਿਆਰਪੁਰ ਵਿੱਚ ਅਜਿਹੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ‘ਪ੍ਰਭ ਆਸਰਾ’ ਕੁਰਾਲੀ ਦੇ ਵੀ ਸਪੈਸ਼ਲ ਬੱਚਿਆਂ ਨੇ ਹਿੱਸਾ ਲਿਆ ਅਤੇ ਸੀਨੀਅਰ ਲੜਕੀਆਂ ਦੀ ਗਿੱਧਾ ਟੀਮ ਸਟੇਟ ਲੈਵਲ ਸਿਲਵਰ ਮੈਡਲ ਘਰ ਪਰਤੀ। ਇਹ ਪਹਿਲੀ ਵਾਰ ਸੀ ਜਦੋਂ ‘ਪ੍ਰਭ ਆਸਰਾ’ ਦੇ ਸਪੈਸ਼ਲ ਬੱਚਿਆਂ ਨੇ ਸਭਿਆਚਾਰਕ ਮੁਕਾਬਲਿਆਂ ਵਿੱਚ ਦਸੋਆ ਮੁਹਾਲੀ ਦੀ ਮਦਦ ਨਾਲ ਹਿਸਾ ਲਿਆ। ਇਸ ਮੌਕੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਇਨ੍ਹਾਂ ਬੱਚਿਆਂ ਦਾ ਹੌਂਸਲਾ ਵਧਾਉਂਦੇ ਦੇ ਨਾਲ ਨਾਲ ਇਨ੍ਹਾਂ ਦੇ ਵਿਹਾਰ ਨੂੰ ਸੁਧਾਰਾਂ ਵਿਚ ਲਾਹੇਬੰਦ ਹੁੰਦੇ ਹਨ। ਇਸ ਮੌਕੇ ਜੇਤੂ ਟੀਮ ਨੂੰ ਵਧਾਈ ਦਿੰਦੇ ਹੋਏ ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਇਨ੍ਹਾਂ ਬੱਚਿਆਂ ਅੰਦਰ ਮੁਕਾਬਲੇ ਜਿੱਤਣ ਦੀ ਭਾਵਨਾ ਪੈਦਾ ਹੁੰਦੀ ਹੈ।

Load More Related Articles
Load More By Nabaz-e-Punjab
Load More In General News

Check Also

ਸੀਜੀਸੀ ਲਾਂਡਰਾਂ ਦੇ ਹੋਸਪਿਟੈਲਿਟੀ ਮੈਨੇਜਮੈਂਟ ਨੇ ਸਟਾਰਬਕਸ ਨਾਲ ਕੀਤਾ ਸਮਝੌਤਾ

ਸੀਜੀਸੀ ਲਾਂਡਰਾਂ ਦੇ ਹੋਸਪਿਟੈਲਿਟੀ ਮੈਨੇਜਮੈਂਟ ਨੇ ਸਟਾਰਬਕਸ ਨਾਲ ਕੀਤਾ ਸਮਝੌਤਾ ਨਬਜ਼-ਏ-ਪੰਜਾਬ, ਮੁਹਾਲੀ, 11…