Nabaz-e-punjab.com

ਮੁਹਾਲੀ ਨਗਰ ਨਿਗਮ ਦੇ ਸੁਵਿਧਾ ਕੇਂਦਰ ਵਿੱਚ ਅਸੁਵਿਧਾ ਕਾਰਨ ਲੋਕ ਪ੍ਰੇਸ਼ਾਨ

ਤਕਨੀਕੀ ਖ਼ਰਾਬੀ ਕਾਰਨ ਪਿਛਲੇ 15 ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਨੇ ਸ਼ਹਿਰ ਵਾਸੀ ਤੇ ਹੋਰ ਲੋਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਸਮੇਤ ਪੂਰੇ ਪੰਜਾਬ ਵਿੱਚ ਚਲ ਰਹੇ ਸੁਵਿਧਾ ਕੇਂਦਰ ਬੰਦ ਪਏ ਹਨ। ਜਿਸ ਕਾਰਨ ਦਫ਼ਤਰੀ ਸਟਾਫ਼ ਅਤੇ ਆਮ ਲੋਕਾਂ ਨੂੰ ਕਾਫੀ ਆਪਣੇ ਕੰਮਾਂ ਕਾਰਾਂ ਲਈ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇੱਥੋਂ ਦੇ ਸੈਕਟਰ-68 ਸਥਿਤ ਮੁਹਾਲੀ ਨਗਰ ਨਿਗਮ ਦੇ ਦਫ਼ਤਰ ਵਿੱਚ ਐਂਟਰੀ ਗੇਟ ਦੇ ਅੰਦਰ ਸੁਵਿਧਾ ਕੇਂਦਰ ਪਿਛਲੇ 15 ਦਿਨਾਂ ਤੋਂ ਬੰਦ ਪਿਆ ਹੈ। ਸੁਵਿਧਾ ਕੇਂਦਰ ’ਤੇ ਤਾਇਨਾਤ ਸਟਾਫ਼ ਨੇ ਇਸ ਕਾਰਨ ਨਵਾਂ ਸਾਫ਼ਟਵੇਅਰ ਅਪਲੋਡ ਕਰਨਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਖ਼ਰਾਬੀ ਦੇ ਕਾਰਨ ਇਹ ਮੁਸ਼ਕਲ ਆ ਰਹੀ ਹੈ। ਜਿਸ ਨੂੰ ਠੀਕ ਕਰਨ ਲਈ ਕੰਮ ਜੰਗੀ ਪੱਧਰ ’ਤੇ ਚਲ ਰਿਹਾ ਹੈ।
ਉਧਰ, ਸੁਵਿਧਾ ਕੇਂਦਰ ਦੀ ਖਿੜਕੀ ’ਤੇ ਲਾਈਨ ਵਿੱਚ ਖੜੇ ਅਕਾਲੀ ਦਲ ਦੇ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਦੱਸਿਆ ਕਿ ਪਹਿਲਾਂ ਸਾਰਾ ਕੰਮ ਠੀਕ ਠਾਕ ਚਲ ਰਿਹਾ ਸੀ ਲੇਕਿਨ ਪੁਰਾਣਾ ਠੇਕਾ ਰੱਦ ਕਰਕੇ ਨਵਾਂ ਠੇਕਾ ਦੇਣ ਤੋਂ ਬਾਅਦ ਸੁਵਿਧਾ ਕੇਂਦਰ ’ਤੇ ਸ਼ਹਿਰ ਵਾਸੀਆਂ ਨੂੰ ਸੁਵਿਧਾ ਘੱਟ ਅਸੁਵਿਧਾਵਾਂ ਦਾ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 15 ਦਿਨਾਂ ਤੋਂ ਇਹੀ ਸਥਿਤੀ ਦੇਖ ਰਹੇ ਹਨ। ਸ੍ਰੀ ਸੋਹਲ ਨੇ ਦੱਸਿਆ ਕਿ ਉਹ ਆਪਣੇ ਕਿਸੇ ਜਾਣਕਾਰ ਦੀ ਮੌਤ ਸਬੰਧੀ ਸਰਟੀਫਿਕੇਟ ਲੈਣ ਆਏ ਸੀ ਪ੍ਰੰਤੂ ਇੱਥੇ ਆ ਕੇ ਪਤਾ ਲੱਗਿਆ ਕਿ ਨਵਾਂ ਸਾਫ਼ਟਵੇਅਰ ਅਪਲੋਡ ਕਰਨ ਕਰਕੇ ਸਾਰਾ ਸਿਸਟਮ ਬੰਦ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸੁਵਿਧਾ ਕੇਂਦਰ ’ਤੇ ਤਕਨੀਕੀ ਖ਼ਰਾਬੀ ਨੂੰ ਤੁਰੰਤ ਠੀਕ ਕੀਤਾ ਜਾਵੇ।
ਇੰਝ ਹੀ ਜਗਵਿੰਦਰ ਸਿੰਘ ਵਾਸੀ ਰੋਹਤਕ (ਹਰਿਆਣਾ) ਨੇ ਉਹ ਆਪਣੇ ਪਰਿਵਾਰਕ ਮੈਂਬਰ ਦੀ ਮੌਤ ਦਾ ਸਰਟੀਫਿਕੇਟ ਲੈਣ ਲਈ ਪਿਛਲੇ ਕਈ ਦਿਨਾਂ ਤੋਂ ਖੱਜਲ ਖੁਆਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਰੋਹਤਕ ਤੋਂ ਮੁਹਾਲੀ ਆਉਣਾ ਕਾਫੀ ਮੁਸ਼ਕਲ ਕੰਮ ਹੈ। ਲੇਕਿਨ ਇੱਥੇ ਕੋਈ ਅਧਿਕਾਰੀ ਅਤੇ ਸਟਾਫ਼ ਮੈਂਬਰ ਉਨ੍ਹਾਂ ਨੂੰ ਆਈ ਗਈ ਨਹੀਂ ਦੇ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿੱਚ ਧਾਰਮਿਕ ਸਮਾਗਮ ਕਰਵਾਇਆ

ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿੱਚ ਧਾਰਮਿਕ ਸਮਾਗਮ ਕਰਵਾਇਆ ਨਬਜ਼-ਏ-ਪੰਜਾਬ, ਮੁਹਾਲੀ, 20 ਜਨਵਰੀ: ਪੰਜਾਬ…