ਬਿਜਲੀ ਬਿੱਲ ਨਾ ਭਰਨ ਵਾਲੇ ਡਿਫਾਲਟਰਾਂ ਦਾ ਕੁਨੈਕਸ਼ਨ ਕੱਟੇ

39 ਲੱਖ ਰੁਪਏ ਦੀ ਹੋਈ ਰਿਕਵਰੀ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 28 ਅਗਸਤ:
ਪਾਵਰਕੌਮ ਵੱਲੋਂ ਡਿਫਾਲਟਰ ਖਪਤਕਾਰਾਂ ਖ਼ਿਲਾਫ਼ ਅੱਜ ਵਿਸ਼ੇਸ਼ ਮੁਹਿੰਮ ਚਲਾਉਂਦ ਬਿਜਲੀ ਦਾ ਬਿੱਲ ਨਾ ਭਰਨ ਵਾਲੇ 132 ਕੁਨੈਕਸ਼ਨ ਕੱਟੇ ਗਏ। ਇਸ ਦੌਰਾਨ ਪਾਵਰਕੌਮ ਦੀ ਵਿਸ਼ੇਸ਼ ਟੀਮਾਂ ਵੱਲੋਂ ਕੁੱਲ 244 ਡਿਫਾਲਟਰਾਂ ਦੇ ਕੁਨੈਸਕਸ਼ਨ ਕੱਟਣ ਦੀ ਮੁਹਿੰਮ ਵਿੱਢੀ ਗਈ ਸੀ ਜਿਨ•ਾਂ ਵਿੱਚੋਂ ਮੌਕੇ ‘ਤੇ112 ਖਪਤਕਾਰਾਂ ਨੇ ਪਾਵਰਕੌਮ ਦੀ ਇਸ ਕਾਰਵਾਈ ਤੋਂ ਡਰਦਿਆਂ ਮੌਕੇ ‘ਤੇ ਆਪਣੇ ਬਿੱਲਾਂ ਦਾ ਭੁਗਤਾਨ ਕਰ ਦਿੱਤਾ। ਪਾਵਰਕੌਮ ਨੂੰ ਅੱਜ 39 ਲੱਖ ਰੁਪਏ ਦੀ ਵਸੂਲੀ ਕੀਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਾਵਰਕੌਮ ਦੇ ਐਕਸੀਅਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਨਿਯਮ ਮੁਤਾਬਕ ਬਿਜਲੀ ਬਿੱਲ ਦੇ ਬਿੱਲ ਦੀ ਤਰੀਕ ਤੋਂ 45 ਦਿਨਾਂ ਦੇ ਅੰਦਰ ਭੁਗਤਾਨ ਕਰਨਾ ਲਾਜ਼ਮੀ ਹੁੰਦਾ ਹੈ। ਜਿਹੜਾ ਖਪਤਕਾਰ ਤੈਅ ਸਮੇਂ ਦੇ ਅੰਦਰ ਭੁਗਤਾਨ ਨਹੀਂ ਕਰਦਾ ਉਸ ਨੂੰ ਡਿਫਾਲਟਰ ਮੰਨਿਆਂ ਜਾਂਦਾ ਹੈ। ਉਨ•ਾਂ ਨੇ ਕਿਹਾ ਕਿ ਅੱਜ ਡੇਰਾਬੱਸੀ ਸ਼ਹਿਰ, ਸੈਦਪੁਰਾ, ਮੁਬਾਰਿਕਪੁਰ, ਲਾਲੜੂ ਅਤੇ ਹੰਡੇਸਰਾ ਸਰਕਲ ਵਿੱਚ ਸ਼ਿਕੰਜਾ ਕੱਸਣ ਲਈ 15 ਟੀਮਾਂ ਬਣਾਈਆਂ ਗਈਆਂ ਸਨ। ਇਨ•ਾਂ ਟੀਮਾਂ ਵੱਲੋਂ 244 ਡਿਫਾਲਟਰਾਂ ਤੱਕ ਕੁਨੈਕਸ਼ਨ ਕੱਟਣ ਦੀ ਪਹੁੰਚ ਕੀਤੀ ਗਈ। ਇਨ•ਾਂ ਵਿੱਚ ਸੈਦਪੁਰਾ ਦੇ 98, ਮੁਬਾਰਿਕਪੁਰ ਦੇ 58, ਲਾਲੜੂ ਦੇ 63, ਹੰਡੇਸਰਾ ਦੇ 25 ਡਿਫਾਲਟਰ ਸ਼ਾਮਲ ਸੀ। ਉਨ•ਾਂ ਨੇ ਦੱਸਿਆ ਕਿ 132 ਡਿਫਾਲਟਰਾਂ ਵੱਲੋਂ ਮੌਕੇ ‘ਤੇ ਵੀ ਭੁਗਤਾਨ ਨਹੀ ਕੀਤਾ ਗਿਅ ਜਿਨ•ਾਂ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ। ਇਸ ਤੋਂ ਇਲਾਵਾ 112 ਖਪਤਕਾਰਾਂ ਨੇ ਕਾਰਵਾਈ ਤੋਂ ਬਚਣ ਲਈ ਮੌਕੇ ‘ਤੇ ਹੀ ਆਪਣੇ ਬਿੱਲ ਭਰ ਦਿੱਤੇ ਗਏ। ਜਿਹੜੇ ਕੁਨੈਕਸ਼ਨ ਕੱਟੇ ਗਏ ਹਨ। ਉਨ•ਾਂ ਵਿੱਚ 53 ਸੈਦਪੁਰਾ, 34 ਮੁਬਾਰਿਕਪੁਰ, 35 ਲਾਲੜੂ, 10 ਹੰਡੇਸਰਾ ਦੇ ਸ਼ਾਮਲ ਹਨ। ਐਕਸੀਅਨ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਪਾਵਰਕੌਮ ਵੱਲੋਂ ਡਿਫਾਲਟਰਾਂ ਨਾਲ ਕੋਈ ਨਰਮੀ ਨਹੀ ਵਰਤੀ ਜਾਏਗੀ ਸਗੋਂ ਇਨ•ਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਜਾਰੀ ਰੱਖੀ ਜਾਏਗੀ। ਇਸ ਦੌਰਾਨ ਕੁਝ ਲੋਕਾਂ ਵੱਲੋਂ ਵਿਭਾਗ ਦੀ ਇਸ ਕਾਰਵਾਈ ਦੀ ਵਿਰੋਧ ਵੀ ਕੀਤਾ ਗਿਆ ਪਰ ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਵੱਲੋਂ ਬਿਜਲੀ ਦੇ ਲੰਮੇ ਸਮੇ ਤੋਂ ਬਿੱਲ ਨਾ ਭਰਨ ਦਾ ਹਵਾਲਾ ਦਿੰਦੇ ਹੋਏ ਆਪਣੀ ਕਾਰਵਾਈ ਨੂੰ ਅੰਜਾਮ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …