ਗਿਆਨ ਜਯੋਤੀ ਦੀ 11ਵੀਂ ਕੌਮਾਂਤਰੀ ਕਾਨਫਰੰਸ ਵਿੱਚ ਮੈਨੇਜਮੈਂਟ, ਆਈਟੀ ਤੇ ਇੰਜੀਨੀਅਰਰਿੰਗ ’ਚ ਆਏ ਬਦਲਾਅ ’ਤੇ ਚਰਚਾ

ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਮਿਆਰੀ ਤੇ ਕਿੱਤਾਮੁਖੀ ਸਿੱਖਿਆ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ:
ਸਥਾਨਕ ਫੇਜ਼-2 ਸਥਿਤ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਵਿੱਚ 11ਵੀਂ ਕੌਮਾਂਤਰੀ ਕਾਨਫ਼ਰੰਸ ਵਿੱਚ ਅਜੋਕੇ ਸਮੇਂ ਵਿੱਚ ਮੈਨੇਜਮੈਂਟ, ਆਈ ਟੀ ਅਤੇ ਇੰਜੀਨੀਅਰਿੰਗ ਵਿੱਚ ਆਏ ਬਦਲਾਵਾਂ ਉੱਤੇ ਚਰਚਾ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਭਵਿੱਖ ਦੀਆਂ ਦਾ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਣ ਲਈ ਮਿਆਰੀ ਅਤੇ ਕਿੱਤਾਮੁਖੀ ਸਿੱਖਿਆ ’ਤੇ ਜ਼ੋਰ ਦਿੱਤਾ। ਟੀਆਈਈ ਚੰਡੀਗੜ੍ਹ ਦੇ ਪ੍ਰਧਾਨ ਜੇ ਬੀ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਗਿਆਨ ਜਯੋਤੀ ਗਰੁੱਪ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਤੇ ਉੱਘੇ ਸਮਾਜ ਸੇਵਕ ਜੇ.ਐੱਸ. ਬੇਦੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਬੰਧਤ ਵਿਸ਼ਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕੌਮੀ ਸੰਮੇਲਨ ਵਿੱਚ ਦੋ ਸੈਸ਼ਨਾਂ ਵਿੱਚ ਕੁੱਲ 56 ਪੇਪਰ ਪੜੇ ਗਏ। ਇਸ ਦੌਰਾਨ ਏ ਐਸ ਕਾਲਜ ਖੰਨਾ, ਵਿਦਿਆ ਜਯੋਤੀ ਯੂਨੀਵਰਸਿਟੀ, ਭਾਰਤ ਰਤਨ ਗਰੁੱਪ ਆਫ਼ ਕਾਲਜਿਜ਼ ਸਰਦੂਲਗੜ੍ਹ, ਮਾਨਵ ਰਚਨਾ ਯੂਨੀਵਰਸਿਟੀ ਫਰੀਦਾਬਾਦ, ਸਰਕਾਰੀ ਪੀ ਜੀ ਕਾਲਜ ਬਿਲਾਸਪੁਰ, ਆਈਆਈਟੀਐਮ ਦਿੱਲੀ ਅਤੇ ਨਰਮਦਾ ਕਾਲਜ ਆਫ਼ ਮੈਨੇਜ਼ਮੈਂਟ ਗੁਜਰਾਤ ਸਮੇਤ 48 ਵਿੱਦਿਅਕ ਅਦਾਰਿਆਂ ਤੋਂ ਆਏ ਨੁਮਾਇੰਦਿਆਂ ਨੇ ਵੱਖ ਵੱਖ ਵਿਸ਼ੇ ’ਤੇ ਵਿਚਾਰ ਪੇਸ਼ ਕਰਦਿਆਂ ਪੇਪਰ ਪੇਸ਼ ਕੀਤੇ।
ਇਸ ਮੌਕੇ ਜੇ ਬੀ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜੋਕੇ ਸਮੇਂ ਵਿਚ ਜਿੱਥੇ ਰੋਜ਼ਾਨਾ ਮੈਂਨਜਮੈਂਟ, ਆਈ ਟੀ ਅਤੇ ਇੰਜੀਨੀਅਰਿੰਗ ਵਿਚ ਵੱਡੇ ਪੱਧਰ ਤੇ ਬਦਲਾਓ ਆ ਰਹੇ ਹਨ ਉਸ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅੱਪ ਟੂ ਡੇਟ ਹੋਣਾ ਬਹੁਤ ਜ਼ਰੂਰੀ ਜਾਂਦਾ ਹੈ। ਇਸ ਤਰਾਂ ਦੇ ਕੌਮੀ ਸੰਮੇਲਨ ਨਾ ਸਿਰਫ਼ ਨਵੇਂ ਅਧਿਆਪਕਾਂ ਨੂੰ ਉਨ੍ਹਾਂ ਦੀ ਉਸਾਰੂ ਸੋਚ ਲਈ ਬਿਹਤਰੀਨ ਪਲੇਟਫ਼ਾਰਮ ਮੁਹਾਈਆਂ ਕਰਾਉਦੇਂ ਹਨ ਬਲਕਿ ਅੱਪ ਟੂ ਡੇਟ ਰੱਖਣ ਲਈ ਵੀ ਬਹੁਤ ਸਹਾਈ ਹੋ ਨਿੱਬੜਦੇ ਹਨ। ਸ੍ਰੀ ਜੇ ਐਸ ਬੇਦੀ ਨੇ ਕਿਹਾ ਕਿ ਇਸ ਅੰਤਰ ਰਾਸ਼ਟਰੀ ਕਾਨਫ਼ਰੰਸ ਦੇ ਆਯੋਜਨ ਦਾ ਮੁੱਖ ਮੰਤਵ ਸਿੱਖਿਆਂ ਸ਼ਾਸਤਰੀਆਂ ਸਮੇਂ ਦੇ ਹਾਣੀ ਬਣਾਉਦੇਂ ਨਵੇਕਲੀ ਜਾਣਕਾਰੀ ਸਾਂਝੀ ਕਰਨਾ ਸੀ ਜੋ ਕਿ ਪੂਰੀ ਤਰਾਂ ਸਫਲ ਰਹੀ। ਅਖੀਰ ਵਿੱਚ ਖੋਜ ਪੇਪਰ ਪੇਸ਼ ਕਰਨ ਵਾਲੇ ਬੁੱਧੀਜੀਵੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…