nabaz-e-punjab.com

ਮੀਟਿੰਗ ਵਿੱਚ ਅੰਧਵਿਸ਼ਵਾਸ, ਨਸ਼ਾਖੋਰੀ ਤੇ ਅਨਪੜ੍ਹਤਾ ਬਾਰੇ ਵਿਚਾਰ ਚਰਚਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 1 ਅਗਸਤ:
ਇੱਥੋਂ ਦੇ ਨੇੜਲੇ ਪਿੰਡ ਸਿਆਲਬਾ ਵਿਖੇ ਸਥਿਤ ਭਗਵਾਨ ਵਾਲਮੀਕ ਆਸ਼ਰਮ ਵਿਖੇ ‘ਆਧਸ’ ਦੀ ਮੀਟਿੰਗ ਸੂਬਾ ਪ੍ਰਧਾਨ ਦਲੀਪ ਹੰਸ ਦੀ ਅਗਵਾਈ ਵਿਚ ਹੋਈ ਜਿਸ ਦੌਰਾਨ ਅੰਧਵਿਸ਼ਵਾਸ, ਨਸ਼ਾਖੋਰੀ ਅਤੇ ਅਨਪੜਤਾ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦੌਰਾਨ ਕਰਮਚੰਦ ਪ੍ਰਧਾਨ ਸਿਆਲਬਾ, ਜ਼ਿਲ੍ਹੇ ਸਿੰਘ ਰੋਪੜ, ਬਲਵਿੰਦਰ ਸਿੰਘ ਸਿਆਲਬਾ, ਗੁਰਪ੍ਰੀਤ ਸਿੰਘ, ਰਾਜਕੁਮਾਰ ਸਿਆਲਬਾ, ਮੰਤ ਰਾਮ ਪਾਸਾ ਰੋਪੜ ਆਦਿ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਉਨ੍ਹਾਂ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਈ ਕਰਨ ਸਬੰਧੀ ਅਤੇ ਵਾਲਮੀਕਿ ਭਾਈਚਾਰੇ ਨੂੰ ਆਪਣੀਆਂ ਬੁਲੰਦੀਆਂ ਛੂਹਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਬੁਲਾਰਿਆਂ ਨੇ ਵਾਲਮੀਕਿ ਭਾਈਚਾਰੇ ਨੂੰ ਆਪਣੀ ਆਰਥਿਕ ਸਥਿਤੀ, ਰਾਜਨੀਤਕ ਸਥਿਤੀ ਅਤੇ ਵਿਦਿਅਕ ਖਿੱਤੇ ਵਿਚ ਆਪਣੇ ਆਪ ਨੂੰ ਮਜਬੂਤ ਕਰਨ ਸਬੰਧੀ ਭਾਈਚਾਰੇ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਦਲੀਪ ਹੰਸ, ਪ੍ਰਧਾਨ ਕਰਮਚੰਦ, ਮੰਗਤ ਰਾਮ ਪਾਸਾ, ਪ੍ਰਿੰਸ ਬੇਹੜਾ ਰੋਪੜ, ਬਧਨਿੱਤਰ ਸਿੰਘ ਸਿਆਲਬਾ, ਅਨੇਕ ਕੁਮਾਰ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…