nabaz-e-punjab.com

ਸੈਕਟਰ-78 ਰੈਜ਼ੀਡੈਂਟ ਵੈਲਫੇਅਰ ਕਮੇਟੀ ਦੀ ਮੀਟਿੰਗ ਵਿੱਚ ਸਮੱਸਿਆਵਾਂ ਤੇ ਵਿਕਾਸ ਦੇ ਮੁੱਦਿਆਂ ’ਤੇ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ
ਰੈਜ਼ੀਡੈਂਟ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ (ਰਜਿ) ਸੈਕਟਰ-78 ਐਸ.ਏ.ਐਸ.ਨਗਰ ਦੇ ਪ੍ਰਧਾਨ ਕ੍ਰਿਸਨਾ ਮਿੱਤੂ ਅਤੇ ਅਹੁਦੇਦਾਰਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਸੈਕਟਰ 78 ਦੇ ਨਿਵਾਸੀਆਂ ਨੇ ਭਾਰੀ ਗਿਣਤੀ ਵਿੱਚ ਸਾਮੂਲੀਅਤ ਕੀਤੀ। ਇੰਦਰਜੀਤ ਸਿੰਘ ਸਟੇਜ ਸਕੱਤਰ ਦੀ ਭੁਮਿਕਾ ਨਿਭਾਈ। ਗੁਰਮੇਲ ਸਿੰਘ ਢੀਡਸਾ ਨੇ ਜੂਨ ਮਹੀਨੇ ਵਿੱਚ ਕੀਤੇ ਵਿਕਾਸ ਕਾਰਜਾਂ ਬਾਰੇ ਦੱਸਿਆ।
ਮੀਟਿੰਗ ਵਿੱਚ ਸਤਨਾਮ ਸਿੰਘ ਭਿੰਡਰ ਮੀਤ ਪ੍ਰਧਾਨ ਨੇ ਦਵਿੰਦਰ ਸਿੰਘ ਐਸ.ਈ. ਗਮਾਡਾ ਨਾਲ ਵਿਚਾਰੇ ਗਏ ਮੁੱਦੇ ਜਿਵੇਂ ਸੈਕਟਰ 78 ਦੇ ਵੱਡੇ ਪਾਰਕ ਦੀ ਸਾਭ ਸੰਭਾਲ, ਬੈਠਣ ਲਈ ਹੋਰ ਬੈਂਚ ਲੁਆਣ, ਪਾਰਕ ਦੇ ਦੂਜੇ ਹਿੱਸੇ ਨੂੰ ਪੂਰਾ ਕਰਨ, ਛੋਟੇ ਪਾਰਕਾਂ ਵਿੱਚ ਝੂਲੇ ਅਤੇ ਰਹਿੰਦੇ ਪਾਰਕਾਂ ਦਾ ਵਿਕਾਸ ਕਰਨਾ, ਮਕਾਨ ਨੰਬਰ 389 ਦੇ ਸਾਹਮਣੇ ਵਾਲੇ ਪਾਰਕ ਨੂੰ ਮਿੱਟੀ ਪਾ ਕੇ ਪੱਧਰਾ ਕਰਵਾਉਣਾ, ਸੈਕਟਰ 78-79 ਦੀ ਬਣਦ੍ਰੀ ਸੜਕ ਨੂੰ ਪੱਧਰਾ ਕੇ ਪੂਰਾ ਕਰਨਾ, ਸੜਕ ਦੇ ਦੋਵੇੱ ਪਾਸੇ ਪਏ ਮਲਬੇ ਨੂੰ ਹਟਾਉਣ ਅਤੇ ਕਰਵ ਚੈਨਲ ਲਗਾਉਣ, ਸੈਕਟਰ 78 ਦੀਆਂ ਸਾਰੀਆਂ ਅੰਦਰੂਨੀ ਸੜਕਾਂ ਨੂੰ ਵੀ ਪੱਧਰਾ ਕਰਕੇ ਪ੍ਰੀਮਿਕਸ ਪਾਉਣਾ, ਸੈਕਟਰ ਅਤੇ ਪਿੰਡ ਸੋਹਾਣਾ ਨੂੰ ਵੰਡਣ ਵਾਲੀ ਫਿਰਨੀ ਤੇ ਬਣੀ ਆਰ.ਸੀ.ਸੀ ਦੀਵਾਰ ਨੂੰ ਪੂਰਾ ਕਰਨਾ, ਵੱਡੇ ਅਤੇ ਛੋਟੇ ਪਾਰਕਾਂ ਵਿੱਚ ਲਾਇਟਾਂ ਨੂੰ ਚਾਲੂ ਕਰਨ, ਬਰਸਾਤ ਤੋੱ ਪਹਿਲਾਂ ਰੋਡ ਗਲੀਆਂ ਅਤੇ ਮੇਨ ਹੋਲਾਂ ਦੀ ਸਫਾਈ ਅਤੇ ਲੋੜ ਅਨੁਸਾਰ ਨਵੀਆਂ ਰੋਡ ਗਲੀਆਂ ਬਣਾਉਣ, ਸੈਕਟਰ ਵਿੱਚ ਗਾਇਡ ਨਕਸੇ ਨੰਬਰ ਸਮੇਤ, ਕਮਿਉਨਿਟੀ ਸੈਟਰ ਅਤੇ ਬੂਥ ਮਾਰਕੀਟ ਬਣਾਈ ਜਾਵੇ। ਕੰਮਾਂ ਸਬੰਧੀ ਵਿਸਥਾਰ ਪੂਰਵਕ ਦੱਸਿਆ।
ਕਮਿਊਨਿਟੀ ਸੈਂਟਰ ਅਤੇ ਮਾਰਕੀਟ ਦੇ ਸਥਾਨਾਂ ਨੂੰ ਸਾਫ ਕਰਵਾਉਣ ਅਤੇ ਸੈਕਟਰ ਨਿਵਾਸੀਆਂ ਦੇ ਕੰਮਾਂ ਦੀ ਜਾਣਕਾਰੀ ਦਿੱਤੀ। ਸੈਕਟਰ 78-79 ਦੀ ਵੰਡਦੀ ਸੜਕ ਦਾ ਕੰਮ ਵੀ ਪੂਰਾ ਕਰਵਾਇਆ। ਪਾਰਵਕੌਮ ਦੇ ਉੱਪ ਮੁੱਖ ਇੰਜੀਨੀਅਰ ਰਵਿੰਦਰ ਸਿੰਘ ਸੈਣੀ ਨਾਲ ਮੀਟਿੰੰਗ ਵਿੱਚ ਬਿਜਲੀ ਸਬੰਧੀ ਮੁਸਕਲਾਂ ਜਿਵੇੱ ਬਾਰਸਾਂ ਜਾਂ ਤੇਜ ਹਵਾ ਦੌਰਾਨ ਬਿਜਲੀ ਦਾ ਬੰਦ ਹੋਣਾ, ਸਪਲਾਈ ਦਾ ਘੱਟ ਵੱਧ ਹੋਣ ਤੇ ਘਰਾਂ ਵਿੱਚ ਵਰਤੇ ਉਪਕਰਨਾਂ ਦੇ ਨੁਕਸਾਨ ਦਾ ਖਤਰਾ ਬਣਿਆ ਰਹਿਣਾ, ਕੇਬਲਾਂ ਦਾ ਖਰਾਬ ਹੋਣਾ, ਸੈਕਟਰ ਦੀ ਬਿਜਲੀ ਵਿੱਚ ਨੁਕਸ ਹੋਣ ਤੇ ਗਰਿੱਡ ਤੋੱ ਬੰਦ ਕਰਨਾ, ਟਰਾਂਸਫਾਰਮਰਾਂ ਤੇ ਜੰਪਰ ਦਾ ਖਰਾਬ ਹੋਣਾ, ਸਕਾਇਤਾਂ ਨਿਪਟਾਉਣ ਵਾਲੇ ਕਰਮਚਾਰੀਆਂ ਦੀ ਘਾਟ, ਕੋਠੀ ਨੰ. 422 ਤੋੱ 445 ਦੇ ਪਿਛਲੇ ਪਾਸੇ ਬਿਜਲੀ ਦੀਆਂ ਤਾਰਾਂ ਪਾਉਣੀਆਂ, ਕੋਠੀ ਨੰ. 622 ਤੋੱ 638 ਤੱਕ ਆਰਜੀ ਬਿਜਲੀ ਸਪਲਾਈ ਨੂੰ ਪੱਕਾ ਕਰਨ ਸਬੰਧੀ ਦੱਸਿਆ ਗਿਆ। ਜਗਜੀਤ ਸਿੰਘ ਨੇ ਰਾਜਨੀਤਿਕ ਪਾਰਟੀਆਂ ਤੋੱ ਉਪਰ ਉੱਠ ਕੇ ਸੈਕਟਰ ਦੇ ਵਿਕਾਸ ਦਾ ਸੁਝਾ ਵੀ ਦਿੱਤਾ। ਸਾਰੇ ਸੈਕਟਰ ਨਿਵਾਸੀਆਂ ਨੂੰ ਇਕੱਠੇ ਹੋ ਕੇ ਸੈਕਟਰ ਦੇ ਵਿਕਾਸ ਕਾਰਜਾਂ ਵਿੱਚ ਯੋਗਦਾਨ ਪਾਉਣ ਬਾਰੇ ਵੀ ਕਿਹਾ। ਬਸੰਤ ਸਿੰਘ ਨੇ ਵੀ ਸਾਰਿਆਂ ਨੂੰ ਮਿਲ ਜੁਲ ਕੇ ਕੰਮ ਕਰਨ ਲਈ ਉਤਸਾਹਿਤ ਕੀਤਾ। ਆਪਣੇ ਵੱਲੋੱ ਵੀ ਹਰ ਕੰਮ ਵਿੱਚ ਮੱਦਦ ਕਰਨ ਦਾ ਭਰੋਸਾ ਦਿੱਤਾ।
ਸ੍ਰੀ ਸੁੱਚਾ ਸਿੰਘ ਕਲੌੜ ਨੇ 76-80 ਵਿੱਚ ਰਹਿੰਦੇ ਪਲਾਟਾਂ ਨੂੰ ਦਿਵਾਉਣ ਦਾ ਜੁਲਾਈ ਦੇ ਅੰਤ ਤੱਕ ਕੰਮ ਸਿਰੇ ਚੜਨ ਬਾਰੇ ਦੱਸਿਆ। ਸੈਕਟਰ-78 ਦੇ ਕਮੇਟੀ ਦੀ ਸਲਾਘਾ ਵੀ ਕੀਤੀ। ਪ੍ਰਧਾਨ ਕ੍ਰਿਸਨਾ ਮਿੱਤੂ ਸੈਕਟਰ ਤੇ ਵਿਕਾਸ ਕੰਮਾਂ ਨੂੰ ਸਿਰੇ ਚੜਾਉਣ ਦਾ ਭਰੋਸਾ ਦਿੱਤਾ। ਇਕੱਠੇ ਨਿਵਾਸੀਆਂ ਦੀ ਭਾਰੀ ਤਦਾਦ ਦੀ ਖੁਸੀ ਵੀ ਜਾਹਿਰ ਕੀਤੀ। ਰਮਣੀਕ ਸਿੰਘ ਵਿੱਤ ਸਕੱਤਰ ਨੇ ਸਾਰੇ ਨਿਵਾਸੀਆ ਨੂੰ ਸਾਝੀ ਮੱਦਦ ਦੇਣ ਦੀ ਅਪੀਲ ਕੀਤੀ। ਮੇਜਰ ਸਿੰਘ ਸੀਨੀਅਰ ਮੀਤ ਪ੍ਰਧਾਨ 76-80 ਕਮੇਟੀ ਨੇ ਇਸ ਮੀਟਿਗ ਵਿੱਚ ਨਿਵਾਸੀਆਂ ਨੂੰ ਇਕੱਠਾ ਕਰਨ ਵਿੱਚ ਸੂਤਰਧਾਰ ਰਹੇ ਹਨ। ਉਹ ਇਕ ਕਮੇਟੀ ਦੇ ਅਣਥੱਕ ਵਰਕਰ ਹਨ। ਇਹਨਾਂ ਨੇ ਸੈਕਟਰ ਦੇ ਵਿਕਾਸ ਲਈ ਤਨ, ਮਨ ਤੇ ਧੰਨ ਨਾਲ ਦਿਨ-ਰਾਤ ਸੰਘਰਸ਼ ਕਰਨ ਲਈ ਕਿਹਾ। ਵਿਨੋਦ ਕੁਮਾਰ ਅਤੇ ਰਾਣਾ ਜੀ ਨੇ ਸੈਕਟਰ ਨਿਵਾਸੀਆਂ ਨੂੰ ਮੀਟਿੰਗ ਵਿੱਚ ਸਾਮਲ ਹੋਣ ਲਈ ਘਰੋ ਘਰੀਂ ਸਨੇਹਾ ਦਿੱਤਾ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਅੰਤ ਵਿੱਚ ਨਿਰਮਲ ਸਿੰਘ ਸਭਰਵਾਲ ਨੇ ਸੈਕਟਰ ਨਿਵਾਸੀਆਂ ਦਾ ਇਸ ਮੀਟਿੰਗ ਵਿੱਚ ਸਾਮਲ ਹੋਣ ਤੇ ਧੰਨਵਾਦ ਕੀਤਾ। ਮੁਕੇਸ ਕੁਮਾਰ ਵੱਲੋਂ ਇਸ ਮੀਟਿੰਗ ਵਿੱਚ ਸਾਮਲ ਸਾਰੀਆਂ ਸੰਗਤਾਂ ਲਈ ਠੰਡੇ-ਮਿੱਠੇ ਦਾ ਇੰਤਜਾਮ ਕੀਤਾ। ਇਹਨਾਂ ਦਾ ਕਮੇਟੀ ਵੱਲੋੱ ਧੰਨਵਾਦ ਕੀਤਾ ਜਾਂਦਾ ਹੈ। ਵਿੱਤ ਸਕੱਤਰ ਅਤੇ ਮੀਤ ਪ੍ਰਧਾਨ ਨੇ ਮੌਕੇ ’ਤੇ ਹੀ ਸਮੱਸਿਆਂ ਨੂੰ ਨੋਟ ਕੀਤਾ ਅਤੇ ਸੁਲਝਾਉਣ ਲਈ ਕਮੇਟੀ ਪੂਰਾ ਯਤਨ ਕਰੇਗੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…